ਲੁਧਿਆਣਾ: ਪੀ.ਏ.ਯੂ ਯੂਨੀਵਰਸਿਟੀ (PAU University) 'ਚ ਆਈ.ਸੀ.ਐਮ.ਆਰ (ICMR) ਸੀਫੇਟ ਦੇ 33 ਸਾਲ ਪੂਰੇ ਹੋਣ 'ਤੇ ਕੇਂਦਰ ਦੇ ਡਾਇਰੈਕਟਰ ਅਤੇ ਸਟਾਫ ਵਲੋਂ ਆਪਣੀਆਂ ਉਪਲਬਧੀਆਂ ਅਤੇ ਕਿਸਾਨਾਂ ਨੂੰ ਪਰਾਲੀ ਆਦਿ ਦੇ ਪ੍ਰਬੰਧਾਂ ਬਾਰੇ ਚਰਚਾ ਕੀਤੀ, ਕੇਂਦਰ ਦੇ ਡਾਇਰੈਕਟਰ ਨੇ ਦੱਸਿਆ ਕਿ ਹੁਣ ਤੱਕ ਉਹ 215 ਦੇ ਕਰੀਬ ਪੋਸਟ ਹਾਰਵੇਸਟਿੰਗ ਤਕਨੀਕ (Post harvesting techniques) ਰਾਹੀਂ ਕਿਸਾਨਾਂ ਅਤੇ ਵਪਾਰੀਆਂ ਲਈ ਉਪਕਰਨ ਬਣਾ ਚੁੱਕੇ ਨੇ ਜਿਨ੍ਹਾਂ ਦਾ ਫਾਇਦਾ ਉਹ ਲੈ ਸਕਦੇ ਹਨ।
ਇਸ ਸਬੰਧੀ ਪ੍ਰੈਸ (Press) ਨੂੰ ਸੰਬੋਧਿਤ ਕਰਦਿਆਂ ਕੇਂਦਰ ਦੇ ਡਾਇਰੈਕਟਰ ਡਾਕਟਰ ਨਚੀਕੇਤ (Dr. Nachiket, Director of the Center) ਨੇ ਦੱਸਿਆ ਕਿ ਹੁਣ ਤੱਕ 100 ਤੋਂ ਵਧੇਰੇ ਇੰਟਰਪਰੀਨੋਰ ਇਸ ਕੇਂਦਰ ਤੋਂ ਤਕਨੀਕ ਲੈਕੇ ਕੇ ਕੰਮ ਕਰ ਰਹੇ ਹਨ।
ਇਹ ਵੀ ਪੜ੍ਹੋ: ਲਖੀਮਪੁਰ ਘਟਨਾ ਦੇ ਵਿਰੋਧ ‘ਚ ਕਿਸਾਨਾਂ ਨੇ ਡੀ.ਸੀ. ਦਫਤਰਾਂ ਅੱਗੇ ਕੀਤਾ ਰੋਸ ਪ੍ਰਦਰਸ਼ਨ
ਉਨ੍ਹਾਂ ਕਿਹਾ ਕਿ ਉਹ ਕਿਸਾਨਾਂ ਨੂੰ ਵੀ ਇਥੇ ਸਿਖਲਾਈ ਦਿੰਦੇ ਨੇ ਅਤੇ ਕਿਸਾਨਾਂ ਨੂੰ ਆਤਮ ਨਿਰਭਰ ਬਣਾਉਣ ਲਈ ਉਨ੍ਹਾਂ ਵਲੋਂ ਕਈ ਪ੍ਰੋਗਰਾਮ ਚਲਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਪਰਾਲੀ ਦੇ ਪ੍ਰਬੰਧਨ ਲਈ ਵੀ ਉਨ੍ਹਾਂ ਵਲੋਂ ਮਸ਼ੀਨਰੀ ਤਿਆਰ ਕੀਤੀ ਗਈ ਹੈ, ਜਿਸ ਬਾਰੇ ਉਹ ਕਿਸਾਨਾਂ ਨੂੰ ਸਿਖਲਾਈ ਵੀ ਦਿੰਦੇ ਹਨ। ਉਨ੍ਹਾਂ ਕਿਹਾ ਕਿ ਸਾਡੇ ਵਲੋਂ ਟ੍ਰੇਨਿੰਗ ਪ੍ਰੋਗਰਾਮ ਵੀ ਚਲਾਇਆ ਜਾਂਦਾ।