ETV Bharat / state

Ludhiana gas leak: ਲੁਧਿਆਣੇ ਦਾ ਗੈਸ ਕਾਂਡ ਖਾ ਗਿਆ 8 ਮਹੀਨਿਆਂ ਦੇ ਨਿਆਣੇ ਦੀਆਂ ਖੁਸ਼ੀਆਂ, ਸੁਰਤ ਸੰਭਾਲਣ ਤੋਂ ਪਹਿਲਾਂ ਹੀ ਕਰਨਾ ਪੈ ਗਿਆ ਮਾਪਿਆਂ ਦਾ ਦਾਹ ਸਸਕਾਰ - Husband and wife died in gas leak accident

8 ਮਹੀਨੇ ਦੇ ਯੁਗ ਨੇ ਹਾਦਸੇ ਵਿੱਚ ਆਪਣੇ ਮਾਤਾ ਪਿਤਾ ਨੂੰ ਖੋ ਦਿੱਤਾ ਹੈ। ਮਾਸੂਮ ਯੁਗ ਨੇ ਆਪਣੇ ਮਾਤਾ ਪਿਤਾ ਦੀਆਂ ਅੰਤਿਮ ਰਸਮਾਂ ਨਿਭਾਇਆ। ਯੁਗ ਦੇ ਮਾਸੜ ਨੇ ਸਰਕਾਰ ਤੋਂ ਯੁਗ ਦੇ ਪਾਲਣ ਪੋਸ਼ਣ ਲਈ ਮਦਦ ਦੀ ਅਪੀਲ ਕੀਤੀ ਹੈ...

Ludhiana gas leak
Ludhiana gas leak
author img

By

Published : May 2, 2023, 4:45 PM IST

8 ਮਹੀਨੇ ਦੇ ਸਿਰ ਤੋਂ ਉਠਿਆ ਮਾਤਾ-ਪਿਤਾ ਦਾ ਛਾਇਆ, ਮਾਸੂਮ ਨੇ ਕੀਤਾ ਅੰਤਿਮ ਸਸਕਾਰ

ਲੁਧਿਆਣਾ : ਲੁਧਿਆਣਾ ਦੇ ਗਿਆਸਪੁਰਾ ਗੈਸ ਲੀਕ ਮਾਮਲੇ ਦੇ ਵਿਚ 11 ਲੋਕਾਂ ਦੀ ਮੌਤ ਹੋ ਗਈ। ਜਿਸ ਵਿੱਚ ਪਤੀ ਪਤਨੀ ਦੀ ਵੀ ਮੌਤ ਹੋ ਗਈ। ਜਿਨ੍ਹਾਂ ਦਾ ਨਾਂ ਸੌਰਵ ਅਤੇ ਪ੍ਰੀਤੀ ਸੀ। ਸੌਰਵ ਦੁੱਧ ਦੀ ਡੇਅਰੀ ਚਲਾਉਂਦਾ ਸੀ ਅਤੇ ਜਦੋਂ ਗੈਸ ਲੀਕ ਹੋਈ ਤਾਂ ਦੋਵੇਂ ਹੀ ਪਤੀ ਪਤਨੀ ਉਸ ਦੀ ਲਪੇਟ ਵਿੱਚ ਆ ਗਏ। ਜਿਸ ਕਰਕੇ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਦਾ 8 ਮਹੀਨਿਆਂ ਦਾ ਲੜਕਾ ਯੁਗ ਪਿੱਛੋ ਇਕੱਲਾ ਰਹਿ ਗਿਆ ਹੈ।

ਯੁਗ ਦਾ ਪਾਲਣ ਪੋਸ਼ਣ : ਗੈਸ ਦੀ ਲਪੇਟ ਦੇ ਵਿਚ ਯੁਗ ਵੀ ਆਇਆ ਸੀ ਪਰ ਸਮੇਂ 'ਤੇ ਉਸ ਨੂੰ ਲੋਕਾਂ ਨੇ ਬਚਾ ਲਿਆ ਪਰ ਉਸ ਦੀ ਮਾਸੀ ਨੂੰ ਨਹੀਂ ਪਤਾ ਸੀ ਕਿ ਯੁਗ ਕਿੱਥੇ ਚਲਾ ਗਿਆ ਤੋਂ ਬਾਅਦ ਹਸਪਤਾਲ ਦੇ ਬਾਹਰ ਉਨ੍ਹਾਂ ਨੂੰ ਪਤਾ ਲੱਗਾ ਕਿ ਇਹ ਯੁਗ ਕਿੱਥੇ ਹੈ। ਜਦੋਂ ਕਿ ਉਸ ਦੇ ਮਾਤਾ-ਪਿਤਾ ਦੋਵਾਂ ਦੀ ਮੌਤ ਹੋ ਗਈ ਹੈ। ਯੁਗ ਦਾ ਪਾਲਣ-ਪੋਸ਼ਣ ਹੁਣ ਉਸ ਦੀ ਮਾਸੀ ਅਤੇ ਮਾਸੜ ਕਰਨਗੇ। ਉਸ ਦੇ ਮਾਸੜ ਇੱਕ ਲੁਧਿਆਣਾ ਦੀ ਫੈਕਟਰੀ 'ਤੇ ਸਧਾਰਨ ਨੌਕਰੀ ਕਰਦੇ ਹਨ। ਉਨ੍ਹਾਂ ਦੇ ਆਪਣੇ ਵੀ ਦੋ ਬੱਚੇ ਹਨ ਜੋ ਕਿ ਕਾਲਜ ਵਿੱਚ ਅਤੇ ਇੱਕ ਗਿਆਰਵੀ ਜਮਾਤ ਦੇ ਵਿੱਚ ਪੜ੍ਹਦਾ ਹੈ। ਉਸ ਦੇ ਮਾਸੜ ਰਾਮ ਮੂਰਤ ਗੁਪਤਾ ਅਤੇ ਮਾਸੀ ਮਾਧੁਰੀ ਦੇਵੀ ਆਰਥਿਕ ਤੌਰ ਤੋਂ ਕਾਫੀ ਕਮਜ਼ੋਰ ਹਨ।

ਬੱਚੇ ਦਾ ਰੋ ਰੋ ਕੇ ਬੁਰਾ ਹਾਲ: 8 ਮਹੀਨੇ ਦੇ ਯੁਗ ਦਾ ਰੋ-ਰੋ ਕੇ ਬੁਰਾ ਹਾਲ ਹੈ ਉਸ ਨੂੰ ਪਤਾ ਵੀ ਨਹੀਂ ਹੈ ਕਿ ਉਸ ਦੇ ਨਾਲ ਕੀ ਭਾਣਾ ਵਰਤ ਚੁੱਕਾ ਹੈ, ਉਸ ਦੇ ਮਾਸੀ ਅਤੇ ਮਾਸੜ ਨੇ ਕਿਹਾ ਹੈ ਕਿ ਪ੍ਰਸ਼ਾਸ਼ਨ ਅਤੇ ਸਰਕਾਰ ਨੂੰ ਯੁਗ ਦਾ ਖਰਚਾ ਚੁੱਕਣਾ ਚਾਹੀਦਾ ਹੈ ਕਿਉਂਕਿ ਉਸ ਦੀ ਉਮਰ ਹਾਲੇ ਬਹੁਤ ਛੋਟੀ ਹੈ ਉਸ ਨੂੰ ਵੱਡੇ ਹੋਣ ਵਿੱਚ ਹਾਲੇ ਬਹੁਤ ਸਮਾਂ ਲੱਗਣਾ ਹੈ ਪਰ ਪ੍ਰਸ਼ਾਸ਼ਨ ਨੂੰ ਉਸ ਦੀ ਬਾਂਹ ਫੜਨੀ ਚਾਹੀਦੀ ਹੈ। ਅੱਠ ਮਹੀਨੇ ਦੇ ਰੋਂਦੇ ਵਿਲਕਦੇ ਬੱਚੇ ਨੂੰ ਉਸ ਦੇ ਮਾਤਾ-ਪਿਤਾ ਤਾਂ ਨਹੀਂ ਮਿਲ ਸਕਦੇ ਪਰ ਸਰਕਾਰ ਵੱਲੋਂ ਕੁਝ ਰਾਹਤ ਦੇ ਤੌਰ 'ਤੇ ਮਦਦ ਜ਼ਰੂਰ ਮਿਲ ਸਕਦੀ ਹੈ।

ਬਚਾਈ ਜਾ ਸਕਦੀ ਸੀ ਜਾਨ: ਮਾਧੁਰੀ ਦੇਵੀ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ ਜਦੋਂ ਪਤਾ ਲੱਗਾ ਕਿ ਗੈਸ ਲੀਕ ਹੋਈ ਹੈ ਤਾਂ ਉਹ ਤੁਰੰਤ ਮੌਕੇ 'ਤੇ ਪਹੁੰਚੇ ਤਾਂ ਉਸ ਦੇ ਭੈਣ ਅਤੇ ਜੀਜਾ ਦੋਵੇਂ ਹੀ ਬੇਸੁੱਧ ਹੋ ਕੇ ਜਮੀਨ 'ਤੇ ਪਏ ਸਨ ਪਰ ਉਨ੍ਹਾਂ ਹਸਪਤਾਲ ਲਿਜਾਣ ਲਈ ਕੋਈ ਐਂਬੂਲੈਂਸਾਂ ਮੌਕੇ 'ਤੇ ਮੌਜੂਦ ਨਹੀਂ ਸੀ। ਪਹਿਲਾਂ ਹੀ ਐਂਬੂਲੈਂਸ ਆ ਕੇ ਕੁਝ ਮਰੀਜ਼ਾਂ ਨੂੰ ਲੈ ਕੇ ਜਾ ਚੁੱਕੀ ਸੀ ਜਿਨ੍ਹਾ ਦੇ ਵਿੱਚ ਸੌਰਵ ਦੇ ਵੱਡੇ ਭਰਾ ਸ਼ਾਮਲ ਸਨ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਜਾ ਕੇ ਬਚਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਸਮੇਂ ਸਿਰ ਪੁਲਿਸ ਪ੍ਰਸ਼ਾਸ਼ਨ ਅਤੇ ਪੁਲਿਸ ਉਹਨਾਂ ਨੂੰ ਵੀ ਹਸਪਤਾਲ ਲੈ ਜਾਂਦੇ ਤਾਂ ਸ਼ਾਇਦ ਯੁੱਗ ਦੇ ਮਾਤਾ-ਪਿਤਾ ਵੀ ਹੈ। ਕਿਉਂਕਿ ਉਨ੍ਹਾਂ ਨੇ ਯੁਗ ਲਈ ਬਹੁਤ ਸਾਰੇ ਸੁਪਨੇ ਸੰਜੋਏ ਸਨ ਸਾਲ 2019 ਦੇ ਵਿੱਚ ਹੀ ਉਨ੍ਹਾਂ ਦੋਹਾਂ ਦਾ ਵਿਆਹ ਹੋਇਆ ਸੀ।

ਸਮਾਜ ਸੇਵੀਆਂ ਦੀ ਸਰਕਾਰ ਨੂੰ ਅਪੀਲ: ਇਲਾਕੇ ਦੇ ਵਿੱਚ ਰਹਿਣ ਵਾਲੇ ਸਮਾਜ ਸੇਵੀਆਂ ਨੇ ਵੀ ਪ੍ਰਸ਼ਾਸ਼ਨ ਨੂੰ ਅਪੀਲ ਕੀਤੀ ਹੈ ਕਿ ਉਹ ਨਾ ਸਿਰਫ ਇਸ ਪਿੱਛੇ ਦੇ ਕਾਰਨਾਂ ਦੀ ਜਾਂਚ ਕਰੇ ਸਗੋ ਜਿਨ੍ਹਾਂ ਨਾਲ ਇਹ ਭਾਣਾ ਵਰਤਿਆ ਹੈ ਉਨ੍ਹਾ ਦੀ ਆਰਥਿਕ ਤੌਰ 'ਤੇ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਕਿਉਂਕਿ ਇਲਾਕਾ ਪ੍ਰਵਾਸੀਆਂ ਦਾ ਹੈ ਜੋ ਕਿ ਮਿਹਨਤ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਨੂੰ ਚਲਾਉਂਦੇ ਹਨ। ਯੁਗ ਦੇ ਮਾਸੜ ਅਤੇ ਮਾਸੀ ਨੇ ਕਿਹਾ ਕਿ ਉਸ ਨੂੰ ਅਸੀਂ ਆਪਣੇ ਬੱਚਿਆਂ ਵਾਂਗ ਹੀ ਪਲਣਗੇ ਪਰ ਇਕ ਮਾਤਾ ਪਿਤਾ ਦੀ ਕਮੀ ਕੋਈ ਪੂਰੀ ਨਹੀਂ ਕਰ ਸਕਦਾ।

ਇਹ ਵੀ ਪੜ੍ਹੋ:- Raghav Chadha in Liquor Scam: ਦਿੱਲੀ ਸ਼ਰਾਬ ਘੁਟਾਲਾ ਮਾਮਲੇ ਵਿੱਚ ਹੁਣ ਰਾਘਵ ਚੱਢਾ ਦਾ ਵੀ ਨਾਮ ਸ਼ਾਮਲ

ETV Bharat Logo

Copyright © 2024 Ushodaya Enterprises Pvt. Ltd., All Rights Reserved.