ਲੁਧਿਆਣਾ: ਕੇਂਦਰ ਸਰਕਾਰ ਦੀ ਤਰਜ਼ 'ਤੇ ਪੰਜਾਬ ਭਰ ਦੇ ਵਿੱਚ ਧਾਰਮਿਕ ਸਥਾਨ, ਹੋਟਲ, ਰੈਸਟੋਰੈਂਟ ਅਤੇ ਸ਼ਾਪਿੰਗ ਮਾਲਜ਼ 8 ਜੂਨ ਤੋਂ ਖੁੱਲ੍ਹ ਜਾਣਗੇ। ਜਿਸ ਨੂੰ ਲੈ ਕੇ ਜਿੱਥੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ, ਉੱਥੇ ਹੀ ਦੂਜੇ ਪਾਸੇ ਸਰਕਾਰ ਵੱਲੋਂ ਦਿੱਤੀਆਂ ਹਦਾਇਤਾਂ ਦਾ ਵੀ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ।
ਈਟੀਵੀ ਭਾਰਤ ਦੀ ਟੀਮ ਵੱਲੋਂ ਲੁਧਿਆਣਾ ਦੇ ਸ਼ਾਪਿੰਗ ਮਾਲ ਦਾ ਜਾਇਜ਼ਾ ਲਿਆ ਗਿਆ ਤਾਂ ਉੱਥੇ ਪ੍ਰਬੰਧਕਾਂ ਵੱਲੋਂ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ। ਸਰਕਾਰ ਨੇ ਸਾਫ ਕਿਹਾ ਹੈ ਕਿ 10 ਸਾਲ ਤੋਂ ਛੋਟਾ ਬੱਚਾ ਅਤੇ 65 ਸਾਲ ਤੋਂ ਵੱਡਾ ਸ਼ਾਪਿੰਗ ਮਾਲ ਦੇ ਵਿੱਚ ਨਹੀਂ ਆ ਸਕਦਾ ਪਰ ਉਨ੍ਹਾਂ ਦੇ ਸਮਾਨਾਂ ਨਾਲ ਸਬੰਧਿਤ ਦੁਕਾਨਦਾਰ ਜ਼ਰੂਰ ਖੁੱਲ੍ਹਣਗੀਆਂ।
ਇਸ ਤੋਂ ਇਲਾਵਾ ਮਾਲ ਦੇ ਵਿੱਚ ਲਿਫਟਾਂ ਕੰਮ ਨਹੀਂ ਕਰਨਗੀਆਂ। ਇੱਕ ਦੁਕਾਨ ਦੇ ਵਿੱਚ 50 ਫੀਸਦੀ ਲੋਕ ਹੀ ਐਂਟਰ ਹੋ ਪਾਉਣਗੇ। ਸਭ ਤੋਂ ਜ਼ਰੂਰੀ ਗੱਲ ਤੁਸੀਂ ਸਿੱਧਾ ਮਾਲ ਨਹੀਂ ਆ ਸਕਦੇ, ਇਸ ਤੋਂ ਪਹਿਲਾਂ ਤੁਹਾਨੂੰ ਐਪ ਰਾਹੀਂ ਟੋਕਨ ਲੈਣਾ ਹੋਵੇਗਾ। ਜਿਸ ਤੋਂ ਬਾਅਦ ਮਾਲ ਦੇ ਵਿੱਚ ਟੋਕਨ ਵਿਖਾ ਕੇ ਹੀ ਐਂਟਰੀ ਹੋਵੇਗੀ। ਮਾਸਕ ਅਤੇ ਸੈਨੇਟਾਈਜ਼ਰ ਲਾਜ਼ਮੀ ਕੀਤੇ ਗਏ ਹਨ।
ਇਹ ਵੀ ਪੜੋ: 27 ਕੀਟਨਾਸ਼ਕਾਂ 'ਤੇ ਪਾਬੰਦੀ ਲਗਾਉਣ ਦੀ ਤਿਆਰੀ 'ਚ ਕੇਂਦਰ ਸਰਕਾਰ, ਵੇਖੋ ਖ਼ਾਸ ਰਿਪੋਰਟ
ਇਸ ਮੌਕੇ ਲੁਧਿਆਣਾ ਫ਼ਿਰੋਜ਼ਪੁਰ ਰੋਡ 'ਤੇ ਸਥਿਤ ਐਮਬੀਡੀ ਮਾਲ ਦੇ ਵਾਈਸ ਪ੍ਰੈਜ਼ੀਡੈਂਟ ਪ੍ਰਭਜੋਤ ਸਿੰਘ ਖੇੜਾ ਨੇ ਗੱਲਬਾਤ ਕਰਦਿਆਂ ਮਾਲ ਸਬੰਧੀ ਜ਼ਰੂਰੀ ਹਦਾਇਤਾਂ ਸਾਂਝੀਆਂ ਕੀਤੀਆਂ।