ETV Bharat / state

Hosiery Traders expect Increase: ਠੰਢ ਦੇ ਆਗਾਜ਼ ਨਾਲ ਹੌਜ਼ਰੀ ਕਾਰੋਬਾਰੀਆਂ ਦੀਆਂ ਜਾਗੀਆਂ ਉਮੀਦਾਂ, ਗਰਮ ਕੱਪੜਿਆਂ ਦੀ ਵਧੀ ਡਿਮਾਂਡ - ਹੋਲਸੇਲਰਾਂ ਦੇ ਕੋਲ ਚੰਗੀ ਡਿਮਾਂਡ

Hosiery Traders: ਪੰਜਾਬ ਵਿੱਚ ਮੀਂਹ ਤੋਂ ਬਾਅਦ ਅਚਾਨਕ ਵਧੀ ਠੰਢ ਨੇ ਪਿਛਲੇ 25 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਇਸ ਤੋਂ ਬਾਅਦ ਗਰਮ ਕੱਪੜੇ ਦੀ ਡਿਮਾਂਡ (Demand for warm clothes) ਵੀ ਅਚਾਨਕ ਵਧ ਗਈ, ਜਿਸ ਨਾਲ ਹੌਜਰੀ ਕਾਰੋਬਾਰੀਆਂ ਦੀਆਂ ਉਮੀਦਾਂ ਵੀ ਵਧ ਗਈਆਂ ਹਨ। ਇਸ ਵਾਰ ਕੱਪੜਾ ਕਾਰੋਬਾਰੀਆਂ ਨੂੰ ਚੋਖੇ ਮੁਨਾਫੇ ਦੀ ਉਮੀਦ।

Hosiery traders in Ludhiana expect increase in business due to cold weather
Hosiery traders expect increase: ਠੰਢ ਦੇ ਆਗਾਜ਼ ਨਾਲ ਹੌਜ਼ਰੀ ਕਾਰੋਬਾਰੀਆਂ ਦੀਆਂ ਜਾਗੀਆਂ ਉਮੀਦਾਂ, ਗਰਮ ਕੱਪੜਿਆਂ ਦੀ ਵਧੀ ਡਿਮਾਂਡ
author img

By ETV Bharat Punjabi Team

Published : Oct 21, 2023, 11:07 AM IST

Updated : Oct 21, 2023, 11:19 AM IST

'ਗਰਮ ਕੱਪੜਿਆਂ ਦੀ ਵਧੀ ਡਿਮਾਂਡ'

ਲੁਧਿਆਣਾ: ਪੰਜਾਬ 'ਚ ਮੌਸਮ ਨੇ ਪਿਛਲੇ ਰਿਕਾਰਡ ਤੋੜ ਦਿੱਤੇ ਨੇ, ਪੀਏਯੂ ਮੌਸਮ ਵਿਗਿਆਨੀਆਂ (PAU meteorologist) ਮੁਤਾਬਿਕ ਅਕਤੂਬਰ ਵਿੱਚ 24 ਡਿਗਰੀ ਦਿਨ ਦਾ ਤਾਪਮਾਨ ਪਿਛਲੇ 25 ਸਾਲਾਂ ਤੋਂ ਨਹੀਂ ਹੋਇਆ, ਜਿਸ ਕਾਰਨ ਇਸ ਵਾਰ ਹੌਜ਼ਰੀ ਕਾਰੋਬਾਰੀ ਵੀ ਚੰਗੀ ਸੇਲ ਦੀ ਉਮੀਦ ਲਾਈ ਬੈਠੇ ਨੇ ਕਿਉਂਕਿ ਜਿਸ ਸਾਲ ਨਵੰਬਰ ਵਿੱਚ ਦੀਵਾਲੀ ਹੁੰਦੀ ਹੈ ਉਹ ਸੀਜ਼ਨ ਕਾਫੀ ਲੰਮਾਂ ਚਲਦਾ ਹੈ। 12 ਨਵੰਬਰ ਦੀ ਇਸ ਸਾਲ ਦੀਵਾਲੀ ਹੈ। ਪੱਛਮੀ ਚੱਕਰਵਾਤ ਕਰਕੇ ਪੰਜਾਬ ਦੇ ਨਾਲ ਉੱਤਰ ਭਾਰਤ ਦੇ ਕਈ ਹਿੱਸਿਆਂ ਦੇ ਵਿੱਚ ਮੀਂਹ ਪੈਣ ਕਰਕੇ ਸਰਦੀ ਥੋੜ੍ਹੀ ਜਲਦੀ ਆ ਗਈ ਹੈ ਅਤੇ ਸਰਦੀ ਜਿੰਨੀ ਜਲਦੀ ਆਵੇਗੀ ਸੀਜ਼ਨ ਵੀ ਉਸ ਹਿਸਾਬ ਨਾਲ ਜ਼ਿਆਦਾ ਲੰਮਾਂ ਸਮਾਂ ਚੱਲੇਗਾ ਜਿਸ ਦਾ ਕਾਰੋਬਾਰੀ ਨੂੰ ਕਾਫੀ ਫਾਇਦਾ ਹੋਵੇਗਾ। ਹਾਲਾਂਕਿ ਰੀਸੈਸ਼ਨ ਚੱਲਣ ਕਰਕੇ ਪਹਿਲਾਂ ਹੀ ਮਾਰਕੀਟ ਦੇ ਵਿੱਚ ਮੰਦੀ ਦਾ ਦੌਰ ਚੱਲ ਰਿਹਾ ਹੈ ਪਰ ਮੌਸਮ ਦੀ ਤਬਦੀਲੀ ਕਰਕੇ ਕਾਰੋਬਾਰੀਆਂ ਨੂੰ ਜ਼ਰੂਰ ਆਸ ਜਾਗੀ ਹੈ।

ਲੁਧਿਆਣਾ ਵਿੱਚ ਕਈ ਮਸ਼ਹੂਰ ਬ੍ਰਾਂਡ (Many famous brands in Ludhiana) ਹੌਜ਼ਰੀ ਦੇ ਨਾਲ ਸਬੰਧਿਤ ਨੇ ਜਿਨ੍ਹਾਂ ਦੇ ਵਿੱਚ ਮੌਂਟੀ ਕਾਰਲੋ, ਡੀਉਕ, ਇੰਦਰਾ ਹੌਜ਼ਰੀ ਦਾ ਫੋਰਟ ਕੁਲੀਸ, ਕਿਊਬ, ਓਕਟੇਵ, ਵਰਧਮਾਨ ਆਦਿ ਹੋਰ ਕਈ ਵੱਡੇ ਬ੍ਰਾਂਡ ਨੇ। ਲੁਧਿਆਣਾ ਤੋਂ ਉੱਤਰ ਭਾਰਤ ਦੇ ਨਾਲ ਪਹਾੜੀ ਇਲਾਕਿਆਂ ਵਿੱਚ ਇਥੋਂ ਤੱਕ ਕਿ ਗੁਆਂਢੀ ਸੂਬਿਆਂ ਨੂੰ ਵੀ ਮਾਲ ਸਪਲਾਈ ਹੁੰਦਾ ਹੈ। ਲੁਧਿਆਣਾ ਤੋਂ ਪਾਕਿਸਤਾਨ, ਬੰਗਲਦੇਸ਼, ਨੇਪਾਲ, ਅਫ਼ਗ਼ਾਨਿਸਤਾਨ ਆਦਿ ਮੁਲਕਾਂ ਵਿੱਚ ਵੀ ਗਰਮ ਕੱਪੜੇ ਸਪਲਾਈ ਹੁੰਦੇ ਨੇ।, ਜਿਨ੍ਹਾਂ ਦੀ ਸਰਦੀਆਂ ਦੇ ਮੌਸਮ ਵਿੱਚ ਕਾਫੀ ਡਿਮਾਂਡ ਰਹਿੰਦੀ ਹੈ। ਲੁਧਿਆਣਾ ਵਿੱਚੋਂ ਜ਼ਿਆਦਾ ਠੰਢ ਪੈਣ ਵਾਲੇ ਯੂਰਪੀਅਨ ਮੁਲਕਾਂ ਦੇ ਵਿੱਚ ਵੀ ਜੈਕਟਾਂ ਸਪਲਾਈ (Jackets supply in European countries) ਕੀਤੀਆਂ ਜਾਂਦੀਆਂ ਨੇ ਜੋ ਵਿਸ਼ੇਸ਼ ਤੌਰ ਉੱਤੇ ਮਾਈਨਸ 40 ਡਿਗਰੀ ਤੱਕ ਠੰਢ ਨੂੰ ਰੋਕਣ ਦੀ ਸਮਰੱਥਾ ਰੱਖਣ ਵਾਲੀਆਂ ਹੁੰਦੀਆਂ ਨੇ।

ਠੰਢ ਨੇ ਪਿਛਲੇ 25 ਸਾਲਾਂ ਦਾ ਰਿਕਾਰਡ ਤੋੜ ਦਿੱਤਾ

ਫੈਕਟਰੀਆਂ ਵਿੱਚ ਪ੍ਰੋਡਕਸ਼ਨ ਘਟ: ਹਾਲਾਂਕਿ ਸਰਦੀਆਂ ਦਾ ਮੌਸਮ ਆਉਣ ਦੇ ਨਾਲ ਗਰਮ ਕੱਪੜਿਆਂ ਦੀ ਡਿਮਾਂਡ ਜ਼ਰੂਰ ਕਿਤੇ ਨਾ ਕਿਤੇ ਵਧਣ ਲੱਗੀ ਹੈ ਪਰ ਨਾਲ ਹੀ ਤਿੰਨ ਸਾਲਾਂ ਤੋਂ ਮੰਦੀ ਦੇ ਦੌਰ ਦੇ ਵਿੱਚ ਲੰਘ ਰਹੀ ਹੌਜ਼ਰੀ ਇੰਡਸਟਰੀ (Hosiery Industry) ਵੱਲੋਂ ਪ੍ਰੋਡਕਸ਼ਨ 50 ਫੀਸਦੀ ਉੱਤੇ ਲੈ ਆਉਂਦੀ ਹੈ, ਇਸ ਕਰਕੇ ਇਸ ਵਾਰ ਡਿਮਾਂਡ ਤਾਂ ਕੁਝ ਜਰੂਰ ਆ ਰਹੀ ਹੈ ਪਰ ਸਟੋਕ ਜ਼ਿਆਦਾ ਨਾ ਹੋਣ ਕਰਕੇ ਕਾਰੋਬਾਰੀ ਪਿਛਲੇ ਸਾਲਾਂ ਦਾ ਸਟੋਕ ਵੀ ਘੱਟ ਕੀਮਤਾਂ ਉੱਤੇ ਕੱਢ ਰਹੇ ਹਨ, ਜਿਸ ਨਾਲ ਉਹਨਾਂ ਦੇ ਥੋੜ੍ਹੇ ਬਹੁਤ ਨੁਕਸਾਨ ਦੀ ਭਰਪਾਈ ਹੋ ਸਕੇਗੀ। ਹੌਜ਼ਰੀ ਕਾਰੋਬਾਰੀ ਸੰਜੀਵ ਜੈਨ ਦਾ ਕਹਿਣਾ ਹੈ ਕਿ ਇਸ ਸਾਲ ਜ਼ਿਆਦਤਰ ਤਿਉਹਾਰ ਨਵੰਬਰ ਮਹੀਨੇ ਵਿੱਚ ਨੇ ਨਾਲ ਹੀ ਵਿਆਹ ਵੀ ਅਗਲੇ ਮਹੀਨੇ ਹੀ ਹੋ ਰਹੇ ਨੇ ਜਿਸ ਕਰਕੇ ਕਾਫੀ ਉਮੀਦ ਹੈ ਕਿ ਕੰਮ ਵਧੀਆ ਨਿਕਲੇਗਾ। ਇਸ ਤੋਂ ਇਲਾਵਾ ਮੌਸਮ ਵੀ ਕਾਫੀ ਸਾਥ ਦੇ ਰਿਹਾ ਹੈ।

'ਕਾਰੋਬਾਰੀਆਂ ਦੀਆਂ ਜਾਗੀਆਂ ਉਮੀਦਾਂ'
'ਕਾਰੋਬਾਰੀਆਂ ਦੀਆਂ ਜਾਗੀਆਂ ਉਮੀਦਾਂ'

ਹੋਲਸੇਲ ਦਾ ਕੰਮ ਰਿਟੇਲਰ ਮੰਦੀ 'ਚ: ਨਿਖਿਲ ਜੈਨ ਚਮਨ ਨਿਟਵੀਅਰ ਨੇ ਵੀ ਦੱਸਿਆ ਕਿ ਇਹ ਸੀਜ਼ਨ ਚੰਗਾ ਲੰਘਣ ਦੀ ਉਮੀਦ ਹੈ ਕਿਉਂਕਿ ਕੋਰੋਨਾ ਦੇ ਸਮੇਂ ਤੋਂ ਹੀ ਗਾਰਮੇਂਟ ਇੰਡਸਟਰੀ ਕਾਫੀ ਮੰਦੀ ਦੇ ਦੌਰ ਦੇ ਵਿੱਚੋਂ ਲੰਘ ਰਹੀ। ਉਹਨਾਂ ਕਿਹਾ ਕਿ ਹੋਲਸੇਲਰਾਂ ਦੇ ਕੋਲ ਤਾਂ ਚੰਗੀ ਡਿਮਾਂਡ (Good demand among wholesalers) ਆ ਰਹੀ ਹੈ ਪਰ ਰਿਟੇਲ ਦੇ ਵਿੱਚ ਵੇਚਣ ਵਾਲਿਆਂ ਦੇ ਕੋਲ ਬਹੁਤੇ ਗ੍ਰਾਹਕ ਨਹੀਂ ਹਨ। ਸਪਲਾਈ ਗੁਆਂਢੀ ਸੂਬਿਆਂ ਦੇ ਵਿੱਚ ਤਾਂ ਜਾ ਰਹੀ ਹੈ ਪਰ ਪੰਜਾਬ ਦੇ ਵਿੱਚ ਸੇਲ ਉੱਤੇ ਕਾਫੀ ਅਸਰ ਹੈ। ਪੰਜਾਬ ਤੋਂ ਵਪਾਰ ਮੰਡਲ ਦੇ ਜਨਰਲ ਸੈਕਟਰੀ ਅਰਵਿੰਦਰ ਸਿੰਘ ਮੱਕੜ ਨੇ ਕਿਹਾ ਕਿ ਕੰਮ ਕੋਈ ਬਹੁਤਾ ਚੰਗਾ ਨਹੀਂ ਹੈ 50 ਫੀਸਦੀ ਤੱਕ ਫੈਕਟਰੀਆਂ ਦੀ ਪ੍ਰੋਡਕਸ਼ਨ ਰਹਿ ਗਈ ਹੈ ਇਸ ਕਰਕੇ ਬਾਜ਼ਾਰਾਂ ਦੇ ਵਿੱਚ ਗਾਹਕ ਨਹੀਂ ਹੈ ਪਰ ਮੌਸਮ ਤੋਂ ਜ਼ਰੂਰ ਕਿਤੇ ਨਾ ਕਿਤੇ ਉਮੀਦ ਹੈ।

Last Updated : Oct 21, 2023, 11:19 AM IST
ETV Bharat Logo

Copyright © 2025 Ushodaya Enterprises Pvt. Ltd., All Rights Reserved.