ਲੁਧਿਆਣਾ: ਜ਼ਿਲ੍ਹਾ ਲੁਧਿਆਣਾ ਵਿੱਚ ਕਥਿਤ ਗਊ ਮਾਸ ਦੀ ਤਸਕਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਵਿੱਚ ਮੋਤੀ ਨਗਰ ਪੁਲਿਸ ਵੱਲੋਂ ਇੱਕ ਟਰੱਕ ਦਾ ਡਰਾਈਵਰ ਅਤੇ ਉਸਦੇ ਕੰਡਕਟਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਟਰੱਕ ਵਿੱਚ ਪਿਆਜ਼ਾਂ ਦਾ ਭੁਲੇਖਾ ਪਾਕੇ ਗਊ ਮਾਸ ਦੀ ਤਸਕਰੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ, ਮਾਮਲੇ ਦੀ ਗੁਪਤ ਜਾਣਕਾਰੀ ਦੇ ਅਧਾਰ ਉੱਤੇ ਕੁੱਝ ਹਿੰਦੂ ਸੰਗਠਨਾਂ ਨੇ ਇਸ ਟਰੱਕ ਨੂੰ ਥਾਣਾ ਮੋਤੀ ਨਗਰ ਅਧੀਨ ਰੋਕ ਲਿਆ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ। ਥਾਣਾ ਮੋਤੀ ਨਗਰ ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅੱਗੇ ਦੀ ਕਾਰਵਾਈ ਜਾਰੀ ਹੈ।
ਟਰੱਕ ਸਮੇਤ ਮੁਲਜ਼ਮ ਕਾਬੂ: ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਟਰੱਕ ਡਰਾਈਵਰ ਨੇ ਦੱਸਿਆ ਕਿ ਉਹ ਨੋਇਡਾ ਤੋਂ ਕਸ਼ਮੀਰ ਜਾ ਰਹੇ ਸਨ ਅਤੇ ਇਸ ਦੌਰਾਨ ਕੁੱਝ ਹਿੰਦੂ ਸੰਗਠਨ ਦੇ ਆਗੂਆਂ ਵੱਲੋਂ ਉਹਨਾਂ ਕਾਬੂ ਕਰ ਲਿਆ ਗਿਆ ਅਤੇ ਪੂਰੇ ਮਾਮਲੇ ਦੀ ਵੀਡੀਓ ਵੀ ਬਣਾਈ ਗਈ। ਜਿਸ ਤੋਂ ਬਾਅਦ ਥਾਣਾ ਮੋਤੀ ਨਗਰ ਵਿਖੇ ਇਸ ਦੀ ਸ਼ਿਕਾਇਤ ਦਿੱਤੀ ਗਈ। ਇਸ ਤੋਂ ਬਾਅਦ ਪੁਲਿਸ ਨੇ ਜਾਂਚ ਕੀਤੀ ਅਤੇ ਸ਼ੱਕੀ ਟਰੱਕ ਨੂੰ ਕਬਜ਼ੇ ਵਿੱਚ ਲੈਂਦਿਆਂ ਦੋਵਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ। ਦੇਰ ਰਾਤ ਇਹ ਟਰੱਕ ਕਾਬੂ ਕੀਤਾ ਗਿਆ ਹੈ। ਥਾਣਾ ਮੋਤੀ ਨਗਰ ਦੇ ਇੰਚਾਰਜ ਨੇ ਕਿਹਾ ਹੈ ਕਿ ਇਹ ਮੁਲਜ਼ਮ ਗਊ ਮਾਸ ਦੀ ਤਸਕਰੀ ਕਰ ਰਹੇ ਸਨ ਅਤੇ ਕੁਝ ਹਿੰਦੂ ਆਗੂਆਂ ਵੱਲੋਂ ਪੁਲਿਸ ਨੂੰ ਇਸ ਦੀ ਸ਼ਿਕਾਇਤ ਦਿੱਤੀ ਗਈ ਸੀ। ਜਿਸ ਤੋਂ ਬਾਅਦ ਉਹਨਾਂ ਨੇ ਟਰੱਕ ਸਮੇਤ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ।
- ਪੰਜਾਬ ਕਾਂਗਰਸ ਦੀ ਮੀਟਿੰਗ ਦਾ ਦੂਜਾ ਦਿਨ; INDIA ਗਠਜੋੜ 'ਤੇ ਚਰਚਾ, ਸਿੱਧੂ ਅੱਜ ਵੀ ਮੀਟਿੰਗ ਤੋਂ ਬਾਹਰ
- ਸਪੀਡ ਬਰੀਡਿੰਗ ਖੋਜ ਸਹੂਲਤ ਸਥਾਪਿਤ ਕਰਕੇ PAU ਬਣੀ ਦੇਸ਼ ਦੀ ਪਹਿਲੀ ਯੂਨੀਵਰਸਿਟੀ, ਕਿਸਾਨਾਂ ਤੇ ਵਿਗਿਆਨੀਆਂ ਨੂੰ ਫਾਇਦਾ
- ਮੰਤਰੀ ਦੀ ਕੁਰਸੀ ਬਚਾਉਣ ਲਈ ਸਜ਼ਾ ਖਿਲਾਫ਼ ਅਦਾਲਤ ਪੁੱਜੇ ਅਮਨ ਅਰੋੜਾ, 15 ਸਾਲ ਪੁਰਾਣੇ ਕੇਸ 'ਚ ਪਾਏ ਗਏ ਸੀ ਦੋਸ਼ੀ
ਮੁਲਜ਼ਮਾਂ ਨੂੰ ਨਹੀਂ ਕੋਈ ਜਾਣਕਾਰੀ: ਮਾਮਲੇ ਸਬੰਧੀ ਮੁਲਜ਼ਮਾਂ ਨੇ ਦੱਸਿਆ ਹੈ ਕਿ ਉਹਨਾਂ ਨੂੰ ਸਿਰਫ ਇਹੀ ਦੱਸਿਆ ਗਿਆ ਸੀ ਕਿ ਟਰੱਕ ਵਿੱਚ ਬੋਨਲੈਸ ਮਾਸ ਹੈ। ਉਹਨਾਂ ਨੂੰ ਇਸ ਬਾਰੇ ਜਾਣਕਾਰੀ ਨਹੀਂ ਹੈ ਕਿ ਇਹ ਕਿਸ ਜਾਨਵਰ ਦਾ ਮਾਸ ਹੈ । ਉਹਨਾਂ ਕਿਹਾ ਕਿ ਸਾਨੂੰ ਸਿਰਫ ਟੈਕਸ ਬਚਾਉਣ ਦੇ ਲਈ ਇਹ ਕਿਹਾ ਗਿਆ ਸੀ ਕਿ ਤੁਸੀਂ ਇਸ ਨੂੰ ਗੱਡੀ ਦੇ ਵਿੱਚ ਲੋਡ ਕਰਕੇ ਅੱਗੇ ਜਾ ਕੇ ਛੱਡਣਾ ਹੈ। ਮੁਲਜ਼ਮਾਂ ਨੇ ਕਿਹਾ ਕਿ ਗਊ ਮਾਸ ਵਾਲੀ ਗੱਲ ਤੋਂ ਉਹ ਅਣਜਾਣ ਨੇ ਇਸ ਲਈ ਪੂਰੇ ਮਾਮਲੇ ਵਿੱਚ ਉਨ੍ਹਾਂ ਦੀ ਕੋਈ ਗਲਤੀ ਨਹੀਂ ਹੈ ਕਿਉਂਕਿ ਉਨ੍ਹਾਂ ਸਿਰਫ ਸਮਾਨ ਲਿਜਾ ਕੇ ਅੱਗੇ ਸਪਲਾਈ ਕਰਨਾ ਸੀ।