ਲੁਧਿਆਣਾ: ਮੌਸਮ ਨੇ ਇੱਕ ਵਾਰ ਮੁੜ ਮਿਜਾਜ਼ ਬਦਲਿਆ ਹੈ। ਪੂਰੇ ਉਤਰ ਭਾਰਤ ਦੇ ਨਾਲ ਪੰਜਾਬ ਦੇ ਵੀ ਕਈ ਹਿੱਸਿਆਂ 'ਚ ਸਵੇਰ ਤੋਂ ਕਿਣ ਮਿਣ ਅਤੇ ਬੱਦਲਵਾਰੀ ਦਾ ਮੌਸਮ ਬਣਿਆ ਹੋਇਆ ਹੈ।
ਲੁਧਿਆਣਾ 'ਚ ਸੇਵਰ ਤੋਂ ਹੀ ਤੇਜ ਹਵਾਵਾਂ ਦੇ ਨਾਲ ਹਲਕੀ ਬੂੰਦਾ ਬਾਂਦੀ ਹੋ ਰਹੀ ਹੈ। ਉਧਰ ਮੌਸਮ ਵਿਭਾਗ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਮੁਖੀ ਨੇ ਦੱਸਿਆ ਕਿ ਆਉਂਦੀ 14 ਜਾਂ 15 ਮਾਰਚ ਨੂੰ ਮੁੜ ਤੋਂ ਮੀਂਹ ਪੈ ਸਕਦਾ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਇਹ ਮੀਂਹ ਕਿਸਾਨਾਂ ਦੀ ਕਣਕ ਦੀ ਫ਼ਸਲ ਲਈ ਨੁਕਸਾਨਦਾਇਕ ਨਹੀਂ ਹੈ। ਉਨ੍ਹਾਂ ਕਿਸਾਨਾਂ ਨੂੰ ਕਿਹਾ ਕਿ 1 ਹਫ਼ਤੇ ਤੱਕ ਉਹ ਆਪਣੀ ਫ਼ਸਲ ਨੂੰ ਪਾਣੀ ਨਾ ਲਗਾਉਣ।