ETV Bharat / state

ਪੰਜਾਬ 'ਚ ਗਰਮੀ ਨੇ ਤੋੜੇ ਰਿਕਾਰਡ, ਸੂਬੇ ਭਰ 'ਚ ਯੈਲੋ ਅਲਰਟ ਜਾਰੀ - ਮੌਸਮ ਵਿਭਾਗ ਨੇ ਕਿਹਾ ਵੱਧਦੀ ਗਰਮੀ ਦਾ ਵੱਡਾ ਕਾਰਨ ਪ੍ਰਦੂਸ਼ਣ

ਪੰਜਾਬ ਵਿੱਚ ਗਰਮੀ ਨੇ ਤੋੜੇ ਰਿਕਾਰਡ, ਸੂਬੇ ਭਰ ਵਿੱਚ ਯੈਲੋ ਅਲਰਟ, ਮੌਸਮ ਵਿਭਾਗ ਨੇ ਕਿਹਾ ਵੱਧਦੀ ਗਰਮੀ ਦਾ ਵੱਡਾ ਕਾਰਨ ਪ੍ਰਦੂਸ਼ਣ, ਦੁਪਹਿਰ ਵੇਲੇ ਘਰੋਂ ਨਿਕਲਣ ਤੋਂ ਗੁਰੇਜ਼ ਕਰਨ ਦੀ ਸਲਾਹ ਦਿੱਤੀ ਹੈ।

ਪੰਜਾਬ 'ਚ ਗਰਮੀ ਨੇ ਤੋੜੇ ਰਿਕਾਰਡ
ਪੰਜਾਬ 'ਚ ਗਰਮੀ ਨੇ ਤੋੜੇ ਰਿਕਾਰਡ
author img

By

Published : Jun 8, 2022, 6:03 PM IST

ਲੁਧਿਆਣਾ: ਉੱਤਰ ਭਾਰਤ ਵਿੱਚ ਗਰਮੀ ਦਾ ਕਹਿਰ ਜਾਰੀ ਹੈ ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਗਰਮੀ ਨੇ ਲੋਕਾਂ ਦੇ ਸਾਹ ਸੂਤੇ ਪਏ ਹਨ, ਪਰ ਦਿਨ ਵੇਲੇ 45 ਡਿਗਰੀ ਦੇ ਨੇੜੇ ਚਲਾ ਜਾਂਦਾ ਹੈ, ਖਾਸ ਕਰਕੇ ਚੱਲਣ ਵਾਲੀਆਂ ਗਰਮ ਹਵਾਵਾਂ ਲੋਕਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣੀਆਂ ਹੋਈਆਂ ਹਨ।

ਗਰਮੀ ਨੂੰ ਵੇਖਦਿਆਂ ਮੌਸਮ ਵਿਭਾਗ ਵੱਲੋਂ ਪੰਜਾਬ ਭਰ ਵਿੱਚ ਅੱਜ ਤੇ ਕੱਲ੍ਹ ਯੈਲੋ ਅਲਰਟ ਵੀ ਜਾਰੀ ਕੀਤਾ ਗਿਆ ਹੈ, ਲੋਕਾਂ ਨੂੰ ਦੁਪਹਿਰ ਵੇਲੇ ਘਰੋਂ ਘੱਟ ਹੀ ਨਿਕਲਣ ਦੀ ਅਪੀਲ ਕੀਤੀ ਗਈ ਹੈ। ਮੌਸਮ ਦੀ ਮਾਰ ਕਰਕੇ ਗਰਮੀ ਤੋਂ ਲੋਕ ਬੇਹਾਲ ਨੇ ਗਰਮੀ ਨੇ ਪਿਛਲੇ ਕਈ ਸਾਲਾਂ ਦੇ ਰਿਕਾਰਡ ਤੋੜ ਦਿੱਤੇ ਹਨ ਅਤੇ ਉੱਥੇ ਹੀ ਪ੍ਰੀ ਮੌਨਸੂਨ ਬਾਰਿਸ਼ਾਂ ਦੀ ਵੀ ਪੰਜਾਬ ਦੇ ਅੰਦਰ ਆਉਂਦੇ ਦਿਨਾਂ ਵਿੱਚ ਕੋਈ ਸੰਭਾਵਨਾ ਨਹੀਂ ਹੈ।

ਪੰਜਾਬ 'ਚ ਗਰਮੀ ਨੇ ਤੋੜੇ ਰਿਕਾਰਡ

ਗਰਮੀ ਨੇ ਤੋੜੇ ਰਿਕਾਰਡ:- ਪੰਜਾਬ ਦੇ ਵਿੱਚ ਗਰਮੀ ਨੇ ਰਿਕਾਰਡ ਤੋੜ ਦਿੱਤੇ ਹਨ, ਜੇਕਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਗੱਲ ਕੀਤੀ ਜਾਵੇ ਤਾਂ ਮੌਸਮ ਆਬਜ਼ਰਵੇਟਰੀ ਵੱਲੋਂ ਅੱਜ ਘੱਟੋ ਘੱਟ ਟੈਂਪਰੇਚਰ 30.4 ਡਿਗਰੀ ਰਿਕਾਰਡ ਕੀਤਾ ਗਿਆ ਹੈ, ਜੋ ਕਿ ਆਪਣੇ ਆਪ ਵਿੱਚ ਰਿਕਾਰਡ ਹੈ। ਇਸ ਤੋਂ ਪਹਿਲਾਂ 1970 ਤੋਂ ਲੈ ਕੇ ਸਿਰਫ਼ ਇੱਕ ਵਾਰ ਹੀ 2018 ਦੇ ਵਿੱਚ ਜੂਨ ਮਹੀਨੇ ਅੰਦਰ ਪਾਰਾ ਘੱਟੋ ਘੱਟ ਇਸ ਥਾਂ 'ਤੇ ਪਹੁੰਚਿਆ ਸੀ ਤੇ ਹੁਣ ਗਰਮੀ ਨੇ ਲੋਕਾਂ ਦੇ ਵੱਟ ਕੱਢੇ ਪਏ ਹਨ, ਗਰਮ ਹਵਾਵਾਂ ਲੋਕਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣੀ ਹੋਈ ਹੈ, ਸਿਰਫ਼ ਦੁਪਹਿਰ ਵੇਲੇ ਹੀ ਨਹੀਂ ਰਾਤ ਨੂੰ ਵੀ ਗਰਮੀ ਦਾ ਪ੍ਰਭਾਵ ਜਾਰੀ ਹੈ।

ਪੰਜਾਬ 'ਚ ਗਰਮੀ ਨੇ ਤੋੜੇ ਰਿਕਾਰਡ
ਪੰਜਾਬ 'ਚ ਗਰਮੀ ਨੇ ਤੋੜੇ ਰਿਕਾਰਡ

ਪੰਜਾਬ ਵਿੱਚ ਯੈਲੋ ਅਲਰਟ:- ਪੰਜਾਬ ਵਿੱਚ ਵੱਧ ਰਹੀ ਗਰਮੀ ਦੇ ਕਾਰਨ ਪੰਜਾਬ ਭਰ ਦੇ ਵਿੱਚ ਅੱਜ ਤੇ ਅਕਾਲੀ ਅਲਰਟ ਵੀ ਮੌਸਮ ਵਿਭਾਗ ਵੱਲੋਂ ਜਾਰੀ ਕੀਤਾ ਗਿਆ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਦੀ ਮੁਖੀ ਡਾ ਪਵਨੀਤ ਕੌਰ ਨੇ ਕਿਹਾ ਹੈ ਕਿ ਦੁਪਹਿਰ ਵੇਲੇ ਲੋਕ ਲੋੜ ਪੈਣ' ਤੇ ਹੀ ਘਰੋਂ ਨਿਕਲਣ ਕਿਉਂਕਿ ਦੁਪਹਿਰ ਵੇਲੇ ਗਰਮ ਹਵਾਵਾਂ ਦਾ ਪ੍ਰਭਾਵ ਵੱਧ ਹੁੰਦਾ ਹੈ, ਜਿਸ ਕਰਕੇ ਗਰਮੀ ਦਾ ਸਿਹਤ ਤੇ ਮਾੜਾ ਅਸਰ ਪੈਣ ਦੀ ਸੰਭਾਵਨਾਵਾਂ ਰਹਿੰਦੀਆਂ ਹਨ। ਉਹਨਾਂ ਕਿਹਾ ਕਿ ਲੋਕ ਵਿਸ਼ੇਸ਼ ਤੌਰ 'ਤੇ ਜਦੋਂ ਵੀ ਘਰੋਂ ਨਿਕਲਣ ਤਾਂ ਸਿਰ ਢੱਕ ਕੇ ਹੀ ਨਿਕਲਣ, ਕਿਉਂਕਿ ਸਿਰ ਤੋਂ ਗਰਮੀ ਜ਼ਿਆਦਾ ਪੈਂਦੀ ਹੈ। ਇਸ ਤੋਂ ਇਲਾਵਾ ਤਰਲ ਪਦਾਰਥਾਂ ਦੀ ਵਰਤੋਂ ਜ਼ਰੂਰ ਕਰਦੇ ਰਹਿਣ ਅਤੇ ਆਪਣੇ ਸਰੀਰ ਨੂੰ ਗਰਮੀ ਲੱਗਣ ਤੋਂ ਜ਼ਰੂਰ ਬਚਾਉਣ।

ਮੀਂਹ ਦੀ ਨਹੀ ਕੋਈ ਸੰਭਾਵਨਾ:- ਫਿਲਹਾਲ ਆਉਂਦੇ ਦਿਨਾਂ ਵਿੱਚ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ, ਉਨ੍ਹਾਂ ਇਹ ਜ਼ਰੂਰ ਕਿਹਾ ਕਿ 10 ਜੂਨ ਦੇ ਨੇੜੇ ਪੰਜਾਬ ਦੇ ਕੁਝ ਕੁ ਇਲਾਕਿਆਂ ਦੇ ਵਿੱਚ ਤੇਜ਼ ਹਵਾਵਾਂ ਤੇ ਕਿਤੇ-ਕਿਤੇ ਬੱਦਲਵਾਈ ਵਾਲਾ ਮੌਸਮ ਬਣੇ ਰਹਿਣ ਦੀ ਜ਼ਰੂਰ ਸੰਭਾਵਨਾ ਹੈ, ਪਰ ਭਾਰੀ ਜਾਂ ਦਰਮਿਆਨੇ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ 2 ਦਿਨਾਂ ਤੋਂ ਬਾਅਦ ਮੁੜ ਤੋਂ ਗਰਮੀ ਦਾ ਪ੍ਰਕੋਪ ਵਧੇਗਾ ਅਤੇ ਲੋਕਾਂ ਨੂੰ ਗਰਮੀ ਸਹਿਣੀ ਪਵੇਗੀ।

ਪੰਜਾਬ 'ਚ ਗਰਮੀ ਨੇ ਤੋੜੇ ਰਿਕਾਰਡ
ਪੰਜਾਬ 'ਚ ਗਰਮੀ ਨੇ ਤੋੜੇ ਰਿਕਾਰਡ

ਗਲੋਬਲ ਵਾਰਮਿੰਗ ਦਾ ਅਸਰ :- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਦੀ ਮੁਖੀ ਨੇ ਦੱਸਿਆ ਕਿ ਵੱਧ ਰਹੀ ਗਰਮੀ ਦਾ ਕਾਰਨ ਕਿਤੇ ਨਾ ਕਿਤੇ ਅਸੀਂ ਲੋਕ ਹੀ ਹਾਂ ਕਿਉਂਕਿ ਗਲੋਬਲ ਵਾਰਮਿੰਗ ਵੱਧ ਰਹੇ ਪ੍ਰਦੂਸ਼ਣ ਕਰਕੇ ਗਰਮੀ ਦਾ ਅਸਰ ਜ਼ਿਆਦਾ ਵੱਧ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜਦੋਂ ਵਾਤਾਵਰਣ ਵਿੱਚ ਪ੍ਰਦੂਸ਼ਣ ਦੀ ਲੇਅਰ ਬਣ ਜਾਂਦੀ ਹੈ ਤਾਂ ਹੀਟ ਬੇਵਸ ਉੱਪਰ ਜਾਣ ਦੀ ਥਾਂ ਹੇਠਾਂ ਹੀ ਰਹਿ ਜਾਂਦੀਆਂ ਹਨ। ਜਿਸ ਕਰਕੇ ਪ੍ਰਦੂਸ਼ਣ ਦੀ ਲੇਅਰ ਨੂੰ ਉਹ ਪਾਰ ਨਹੀਂ ਕਰ ਪਾਉਂਦੀਆਂ ਤੇ ਧਰਾਤਲ 'ਤੇ ਗਰਮੀ ਵੱਧ ਜਾਂਦੀ ਹੈ।

ਪੰਜਾਬ 'ਚ ਗਰਮੀ ਨੇ ਤੋੜੇ ਰਿਕਾਰਡ
ਪੰਜਾਬ 'ਚ ਗਰਮੀ ਨੇ ਤੋੜੇ ਰਿਕਾਰਡ

ਉਨ੍ਹਾਂ ਦੱਸਿਆ ਕਿ ਵੱਧ ਰਿਹਾ ਪ੍ਰਦੂਸ਼ਨ ਇਸ ਦਾ ਮੁੱਖ ਕਾਰਨ ਹੈ, ਜੋ ਗਰਮੀ ਦਿਨੋਂ ਦਿਨ ਵੱਧਦੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਕੋਈ ਵੈਸਟਰਨ ਡਿਸਟਰਬੈਂਸ ਨਾ ਹੋਣ ਕਰਕੇ ਬਾਰਿਸ਼ ਮਾਰਚ ਮਹੀਨੇ ਤੋਂ ਹੀ ਬਹੁਤ ਘੱਟ ਰਹੀਆਂ ਹਨ, ਇਹੀ ਕਾਰਨ ਹੈ ਕਿ ਗਰਮੀ ਦਾ ਪ੍ਰਭਾਵ ਵੱਧ ਰਿਹਾ ਹੈ।

ਜੂਨ ਦੇ ਆਖਿਰ 'ਚ ਆਵੇਗਾ ਮੌਨਸੂਨ:- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਨੇ ਦਾਅਵਾ ਕੀਤਾ ਹੈ ਕਿ ਜੂਨ ਦੇ ਆਖ਼ਰੀ ਵਿੱਚ ਮੌਨਸੂਨ ਦੀ ਉੱਤਰ ਭਾਰਤ ਵਿਚ ਖਾਸ ਕਰਕੇ ਪੰਜਾਬ ਦੇ ਅੰਦਰ ਐਂਟਰੀ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਵਾਰ ਮੌਨਸੂਨ ਆਮ ਰਹਿਣ ਵਾਲਾ ਹੈ, ਮੌਨਸੂਨ ਤੋਂ ਪਹਿਲਾਂ ਜੋ ਬੀਤੇ ਸਾਲਾਂ ਅੰਦਰ ਪ੍ਰੀ ਮੌਨਸੂਨ ਬਾਰਿਸ਼ਾਂ ਹੁੰਦੀਆਂ ਸਨ, ਉਹ ਇਸ ਵਾਰ ਵੇਖਣ ਨੂੰ ਨਹੀਂ ਮਿਲਣਗੀਆਂ, ਮੌਨਸੂਨ ਦੀ ਆਮਦ ਤੋਂ ਬਾਅਦ ਹੀ ਪੰਜਾਬ ਦੇ ਵਿੱਚ ਬਾਰਿਸ਼ਾਂ ਪੈਣਗੀਆਂ।

ਇਹ ਵੀ ਪੜੋ:- Weather Report: ਬੱਦਲਵਾਈ ਨਾਲ ਗਰਮੀ ਦਾ ਕਹਿਰ ਜਾਰੀ, ਜਾਣੋ ਪੰਜਾਬ ਦਾ ਮੌਸਮ

ETV Bharat Logo

Copyright © 2025 Ushodaya Enterprises Pvt. Ltd., All Rights Reserved.