ਲੁਧਿਆਣਾ: ਭਾਰਤ ਸਰਕਾਰ (Government of India) ਵੱਲੋਂ ਕੁੱਝ ਮਹੀਨੇ ਪਹਿਲਾਂ ਚਾਈਨਾ ਦੀਆਂ ਕਈ ਐਪ 'ਤੇ ਪਾਬੰਦੀ ਲਾ ਦਿੱਤੀ ਗਈ ਸੀ। ਜਿਨ੍ਹਾਂ ਵਿੱਚ ਟਿਕਟੌਕ ਆਦਿ ਮੁੱਖ ਐਪ ਸਨ। ਜਿਸ ਕਾਰਨ ਵਪਾਰੀਆਂ ਅਨੁਸਾਰ ਬੀਤੇ ਕੁੱਝ ਸਾਲਾਂ ਵਿੱਚ ਭਾਰਤ ਤੇ ਚਾਈਨਾ ਵਿਚਕਾਰ ਸਰਹੱਦਾਂ ਨੂੰ ਲੈ ਕੇ ਵਧੀ ਤਲਖ਼ੀ ਦਾ ਅਸਰ ਹੁਣ ਵਪਾਰ 'ਤੇ ਵੀ ਵਿਖਾਈ ਦੇਣ ਲੱਗਾ ਹੈ।
ਜਿਸ ਕਰਕੇ ਦੀਵਾਲੀ ਮੌਕੇ ਬਾਜ਼ਾਰਾਂ ਵਿੱਚ ਵਿਕਣ ਵਾਲੀਆਂ ਚਾਈਨੀਜ਼ ਲੜੀਆਂ (Chinese series) ਲਾਈਟਾਂ 'ਤੇ ਸਵਾਰ ਇਸ ਦਾ ਅਸਰ ਵਿਸ਼ੇਸ਼ ਵੇਖਣ ਨੂੰ ਮਿਲਦਾ ਹੈ। ਲੁਧਿਆਣਾ ਦੇ ਵਪਾਰੀਆਂ (Merchants of Ludhiana) ਨੇ ਉਨ੍ਹਾਂ ਕਿਹਾ ਕਿ ਇਸ ਸਾਲ ਉਨ੍ਹਾਂ ਨੂੰ ਉਮੀਦ ਸੀ, ਕਿ ਕਰੋਨਾ ਤੋਂ ਬਾਅਦ ਸ਼ਾਇਦ ਉਨ੍ਹਾਂ ਦੇ ਕੰਮਕਾਰ ਹੁਣ ਚੱਲਣਗੇ। ਪਰ ਚਾਈਨਾ ਦੀ ਬੇਰੁਖ਼ੀ ਕਰਕੇ ਅਤੇ ਵਪਾਰ ਨੂੰ ਹੋਰ ਜਟਿਲ ਬਣਾਉਣ ਕਰਕੇ ਉਨ੍ਹਾਂ ਨੂੰ 60 ਫ਼ੀਸਦੀ ਨੁਕਸਾਨ ਦਾ ਖਦਸ਼ਾ ਹੈ।
ਵਪਾਰੀਆਂ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਚਾਈਨਾ ਨੇ ਪ੍ਰੋਡਕਟ ਦੀ ਕੁਆਲਿਟੀ ਬਹੁਤ ਮਾੜੀ ਕਰ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਜਿਥੇ ਪਹਿਲਾਂ ਇੱਕ ਲੜੀ ਵਿੱਚ ਜੇਕਰ 100 ਬਲਬ ਹੁੰਦੇ ਸਨ। ਉਥੇ 25 ਹੀ ਬਲਬ ਕਰ ਦਿੱਤੇ ਹਨ, ਹਾਲਾਂਕਿ ਕੀਮਤਾਂ ਵਿੱਚ ਕੋਈ ਬਹੁਤਾ ਵਾਧਾ ਨਹੀਂ ਕੀਤਾ। ਪਰ ਕੁਆਲਿਟੀ ਦੇ ਵਿੱਚ ਬਹੁਤ ਵੱਡਾ ਸਮਝੌਤਾ ਕਰਨਾ ਪੈ ਰਿਹਾ ਹੈ।
ਚਾਈਨੀਜ਼ ਪ੍ਰੋਡਕਟ ਦਾ ਬਦਲ ਕੀ
ਚਾਈਨੀਜ਼ ਪ੍ਰੋਡੈਕਟ (Chinese products) ਦੇ ਬਦਲ ਲਈ ਭਾਰਤ ਵੱਲੋਂ ਹਾਲਾਂਕਿ ਮਾਤ ਦੇਣ ਲਈ ਕਈ ਤਰ੍ਹਾਂ ਦੇ ਪ੍ਰੋਡਕਟ ਬਣਾਏ ਜਾ ਰਹੇ ਨੇ ਪਰ ਚਾਈਨਾ ਦੇ ਪ੍ਰੋਡਕਟ ਸਸਤੇ ਅਤੇ ਕੁਆਲਿਟੀ ਦੇ ਪੱਖੋਂ ਭਾਰਤੀ ਪਟਕਥਾ ਨਾਲੋਂ ਬਿਹਤਰ ਹੋਣ ਕਰਕੇ ਲੋਕਾਂ ਦੀ ਡਿਮਾਂਡ ਅਕਸਰ ਚਾਈਨੀਜ਼ ਪ੍ਰੋਡਕਟਾਂ ਦੀ ਹੀ ਹੁੰਦੀ ਹੈ ਜਿਸ ਕਰਕੇ ਉਨ੍ਹਾਂ ਨੂੰ ਮਾਤ ਦੇਣਾ ਭਾਰਤੀ ਪਟਕਥਾ ਲਈ ਕਾਫ਼ੀ ਮੁਸ਼ਕਿਲ ਹੈ ਵਪਾਰੀਆਂ ਦਾ ਇਹ ਵੀ ਮੰਨਣਾ ਹੈ ਕਿ ਗਾਹਕਾਂ ਦੀ ਡਿਮਾਂਡ ਜ਼ਿਆਦਾਤਰ ਚਾਈਨੀਜ਼ ਪ੍ਰੋਡਕਟ ਹੀ ਹੁੰਦੀ ਹੈ, ਅਜਿਹੇ ਵਿੱਚ ਉਨ੍ਹਾਂ ਨੂੰ ਭਾਰਤੀ ਪ੍ਰੋਡਕਟ ਨਾਲ ਰਿਪਲੇਸ ਕਰਨਾ ਕਾਫ਼ੀ ਵੱਡੀ ਚੁਣੌਤੀ ਹੈ।
ਗਾਹਕਾਂ ਤੇ ਮਹਿੰਗਾਈ ਦੀ ਮਾਰ
ਉੱਧਰ ਦੂਜੇ ਪਾਸੇ ਗਾਹਕਾਂ 'ਤੇ ਲਗਾਤਾਰ ਮਹਿੰਗਾਈ ਦੀ ਮਾਰ ਹੈ, ਪੈਟਰੋਲ ਡੀਜ਼ਲ (Petrol diesel) ਇਥੋਂ ਤੱਕ ਕਿ ਖਾਣ ਵਾਲੇ ਤੇਲ ਅਤੇ ਐੱਲ.ਪੀ.ਜੀ ਅਤੇ ਹੋਰ ਘਰੇਲੂ ਬਰਤਨ ਵਾਲੀਆਂ ਵਸਤਾਂ ਮਹਿੰਗੀਆਂ ਹੋਣ ਕਰਕੇ ਗਹਾਕਾਂ ਨੇ ਕਿਹਾ ਕਿ ਦੀਵਾਲੀ ਦਾ ਹੁਣ ਪਹਿਲਾਂ ਵਾਲਾ ਹਿਸਾਬ ਨਹੀਂ ਰਿਹਾ, ਹੁਣ ਉਨ੍ਹਾਂ ਨੂੰ ਸੋਚ ਸਮਝ ਕੇ ਪੈਸੇ ਖਰਚ ਕਰਨੇ ਪੈਂਦੇ ਹਨ, ਬਜਟ ਪੂਰੀ ਤਰ੍ਹਾਂ ਹਿੱਲ ਚੁੱਕੇ ਹਨ, ਹਰ ਵਸਤੂ ਬਹੁਤ ਮਹਿੰਗੀ ਹੋ ਚੁੱਕੀ ਹੈ। ਜਿੱਥੇ ਪਹਿਲਾਂ 5000 ਦੀ ਖ਼ਰੀਦਦਾਰੀ ਕਰਦੇ ਸੀ। ਉਸ ਨੂੰ ਅੱਧੇ ਤੋਂ ਵੀ ਘਟਾ ਦਿੱਤਾ ਹੈ। ਪੂਰੇ ਮਹੀਨੇ ਦਾ ਬਜਟ ਲੈ ਕੇ ਚੱਲਣਾ ਪੈਂਦਾ ਹੈ, ਕੀਮਤਾਂ ਲਗਾਤਾਰ ਵੱਧ ਰਹੀਆਂ ਹਨ, ਜਦੋ ਕਿ ਕਮਾਈ ਲਗਾਤਾਰ ਘੱਟ ਰਹੀ ਹੈ।
ਇਹ ਵੀ ਪੜ੍ਹੋ:- ਟਿੱਕਰੀ ਬਾਰਡਰ 'ਤੇ ਬੈਰੀਅਰ ਹਟਾਉਣ ਦੌਰਾਨ ਤਣਾਅ, ਰਾਜੇਵਾਲ ਨੇ ਕੀਤੀ ਇਹ ਅਪੀਲ