ਲੁਧਿਆਣਾ: ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ 'ਚ ਵੀਰਵਾਰ ਨੂੰ ਹੋਏ ਅੱਤਵਾਦੀ ਹਮਲੇ 'ਚ ਪੰਜਾਬ ਦੇ ਚਾਰ ਜਵਾਨ ਸ਼ਹੀਦ ਹੋ ਗਏ। ਇਹ ਸਾਰੇ ਜਵਾਨ ਉਸ ਵੇਲੇ ਗੱਡੀ 'ਚ ਸਵਾਰ ਸਨ ਜਦ ਗ੍ਰੇਨੇਡ ਸੁੱਟਿਆ ਗਿਆ , ਇਸ ਦੌਰਾਨ ਲੱਗੀ ਅੱਗ ਵਿਚ ਝੁਲਸਣ ਕਾਰਨ ਜਵਾਨਾਂ ਦੀਆਂ ਜਾਨਾਂ ਚਲੀਆਂ ਗਈਆਂ । ਦਰਅਸਲ, ਅੱਤਵਾਦੀਆਂ ਨੇ ਟਰੱਕ 'ਤੇ ਗੋਲੀਬਾਰੀ ਕਰਨ ਤੋਂ ਬਾਅਦ ਗ੍ਰਨੇਡ ਸੁੱਟਿਆ। ਜਿਸ ਕਾਰਨ ਟਰੱਕ ਨੂੰ ਅੱਗ ਲੱਗ ਗਈ। ਇਸ ਵਿੱਚ 5 ਸ਼ਹੀਦ ਹੋ ਗਏ ਸਨ। ਕਾਂਸਟੇਬਲ ਹਰਕ੍ਰਿਸ਼ਨ ਸਿੰਘ ਵਾਸੀ ਤਲਵੰਡੀ ਭਰਥ, ਤਹਿਸੀਲ ਬਟਾਲਾ, ਜ਼ਿਲ੍ਹਾ ਗੁਰਦਾਸਪੁਰ, ਕਾਂਸਟੇਬਲ ਮਨਦੀਪ ਸਿੰਘ ਪਿੰਡ ਚਣਕੋਈਆਂ ਕਲਾਂ, ਜ਼ਿਲ੍ਹਾ ਲੁਧਿਆਣਾ ਦੀ ਤਹਿਸੀਲ ਪਾਇਲ, ਲਾਂਸ ਨਾਇਕ ਕੁਲਵੰਤ ਸਿੰਘ ਪਿੰਡ ਚੜਿਕ, ਮੋਗਾ ਅਤੇ ਕਾਂਸਟੇਬਲ ਸੇਵਕ ਪਿੰਡ ਬਾਘਾ,ਤਲਵੰਡੀ ਸਾਬੋ ਜ਼ਿਲ੍ਹਾ ਬਠਿੰਡਾ ਦੇ 4 ਜਵਾਨ ਸ਼ਾਮਲ ਹਨ।
ਇਹ ਵੀ ਪੜ੍ਹੋ: Poonch Terrorist Attack : ਪੁੰਛ ਅੱਤਵਾਦੀ ਹਮਲੇ ਵਿੱਚ ਬਠਿੰਡਾ ਦਾ ਜਵਾਨ ਸ਼ਹੀਦ, 20 ਦਿਨ ਪਹਿਲਾਂ ਛੁੱਟੀ ਕੱਟ ਕੇ ਡਿਊਟੀ 'ਤੇ ਪਰਤਿਆ ਸੀ ਜਵਾਨ
ਫੌਜ ਦੇ ਟਰੱਕ 'ਤੇ ਗੋਲੀਬਾਰੀ : ਦੂਜੇ ਪਾਸੇ, ਪੰਜਵਾਂ ਜਵਾਨ ਦੇਬਾਸ਼ੀਸ਼ ਬਾਸਵਾਲ ਪਿੰਡ ਅਲਗਾਮ ਸਮਿਲ ਖੰਡਯਾਤ, ਤਹਿਸੀਲ ਸਤਿਆਬਾਦੀ, ਉੜੀਸਾ ਦਾ ਰਹਿਣ ਵਾਲਾ ਸੀ । ਸਾਰੇ ਜਵਾਨ ਰਾਸ਼ਟਰੀ ਰਾਈਫਲ ਯੂਨਿਟ ਦੇ ਸਨ। ਉਨ੍ਹਾਂ ਨੂੰ ਇਲਾਕੇ 'ਚ ਅੱਤਵਾਦ ਵਿਰੋਧੀ ਮੁਹਿੰਮਾਂ 'ਚ ਤਾਇਨਾਤ ਕੀਤਾ ਗਿਆ ਸੀ। ਵੀਰਵਾਰ ਨੂੰ ਅੱਤਵਾਦੀਆਂ ਨੇ ਘਾਤ ਲਗਾ ਕੇ ਪਹਿਲਾਂ ਫੌਜ ਦੇ ਟਰੱਕ 'ਤੇ ਗੋਲੀਬਾਰੀ ਕੀਤੀ ਅਤੇ ਫਿਰ ਗ੍ਰੇਨੇਡ ਸੁੱਟਿਆ, ਜਿਸ ਨਾਲ ਟਰੱਕ ਨੂੰ ਅੱਗ ਲੱਗ ਗਈ। ਹਮਲੇ 'ਚ ਜ਼ਖਮੀ ਇਕ ਜਵਾਨ ਰਾਜੌਰੀ ਦੇ ਆਰਮੀ ਹਸਪਤਾਲ 'ਚ ਭਰਤੀ ਹੈ।
39 ਸਾਲ ਦੇ ਮਨਦੀਪ ਸਿੰਘ: ਉਥੇ ਹੀ ਪੰਜਾਬ ਦੇ ਜਵਾਨਾਂ ਵਿਚ 39 ਸਾਲ ਦੇ ਮਨਦੀਪ ਸਿੰਘ ਦੀ ਗੱਲ ਕਰੀਏ ਤਾਂ ਲੁਧਿਆਣਾ ਦੇ ਪਿੰਡ ਚਣਕੋਈਆਂ ਕਲਾਂ, ਕਸਬਾ ਦੋਰਾਹਾ, ਜ਼ਿਲ੍ਹਾ ਲੁਧਿਆਣਾ, ਜੰਮੂ-ਕਸ਼ਮੀਰ ਦੇ ਪੁੰਛ ਵਿੱਚ ਨੈਸ਼ਨਲ ਹਾਈਵੇਅ 'ਤੇ ਹੋਏ ਅੱਤਵਾਦੀ ਹਮਲੇ ਵਿੱਚ ਸ਼ਹੀਦ ਹੋ ਗਿਆ। ਮਨਦੀਪ ਆਪਣੇ ਪਿੱਛੇ ਮਾਂ, ਪਤਨੀ ਅਤੇ ਇੱਕ ਪੁੱਤਰ ਤੇ ਧੀ ਛੱਡ ਗਿਆ ਹੈ। ਪੁੱਤਰ ਦੀ ਉਮਰ 9 ਸਾਲ ਅਤੇ ਬੇਟੀ ਦੀ ਉਮਰ 11 ਸਾਲ ਹੈ। ਫੌਜੀ ਅਧਿਕਾਰੀਆਂ ਨੇ ਦੇਰ ਰਾਤ ਫੋਨ 'ਤੇ ਪਰਿਵਾਰ ਨੂੰ ਮਨਦੀਪ ਦੀ ਸ਼ਹਾਦਤ ਬਾਰੇ ਜਾਣਕਾਰੀ ਦਿੱਤੀ। ਮ੍ਰਿਤਕ ਦੇਹ ਅੱਜ ਸ਼ਾਮ ਤੱਕ ਘਰ ਪਹੁੰਚ ਜਾਵੇਗੀ ਅਤੇ ਸ਼ਨੀਵਾਰ ਸਵੇਰੇ 11 ਵਜੇ ਪਿੰਡ ਵਿੱਚ ਹੀ ਅੰਤਿਮ ਸੰਸਕਾਰ ਕੀਤਾ ਜਾਵੇਗਾ।
ਪਤਨੀ ਜਗਦੀਪ ਕੌਰ ਨੂੰ ਫ਼ੋਨ ਰਾਹੀਂ ਸੂਚਿਤ ਕੀਤਾ: ਮਨਦੀਪ ਸਿੰਘ ਦੀ ਮਾਤਾ ਬਲਵਿੰਦਰ ਕੌਰ ਨੇ ਦੱਸਿਆ ਕਿ ਬੀਤੇ ਦਿਨ ਹੀ ਉਸ ਦੀ ਆਪਣੇ ਲੜਕੇ ਨਾਲ ਫੋਨ ’ਤੇ ਗੱਲ ਹੋਈ ਸੀ। ਬੇਟਾ ਬਿਲਕੁਲ ਠੀਕ ਸੀ। ਸ਼ਹਾਦਤ ਦੀ ਸੂਚਨਾ ਸ਼ਾਮ ਨੂੰ ਫੋਨ 'ਤੇ ਮਿਲੀ। ਪਤਨੀ ਜਗਦੀਪ ਕੌਰ ਨੇ ਦੱਸਿਆ ਕਿ ਉਨ੍ਹਾਂ ਨੂੰ ਫ਼ੋਨ ਰਾਹੀਂ ਸੂਚਿਤ ਕੀਤਾ ਗਿਆ ਸੀ ਕਿ ਉਨ੍ਹਾਂ ਦਾ ਪਤੀ ਸ਼ਹੀਦ ਹੋ ਗਿਆ ਹੈ। ਪਰ ਉਸਨੂੰ ਯਕੀਨ ਨਹੀਂ ਆ ਰਿਹਾ ਸੀ। ਕਿਉਂਕਿ ਉਨ੍ਹਾਂ ਦੀ ਦੁਪਹਿਰ ਵੇਲੇ ਹੀ ਫ਼ੋਨ 'ਤੇ ਗੱਲ ਹੁੰਦੀ ਸੀ। ਉਨ੍ਹਾਂ ਦੀ ਕੁਰਬਾਨੀ ਵਿਅਰਥ ਨਹੀਂ ਜਾਣੀ ਚਾਹੀਦੀ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਅਜਿਹੇ ਹਮਲੇ ਬੰਦ ਕੀਤੇ ਜਾਣ। ਮਸਲਾ ਬੈਠ ਕੇ ਹੱਲ ਕਰਨਾ ਚਾਹੀਦਾ ਹੈ। ਭਾਰਤੀ ਫੌਜ ਵਿੱਚੋਂ ਸੇਵਾਮੁਕਤ ਹੋਏ ਅੰਕਲ ਜਸਵੀਰ ਸਿੰਘ ਨੇ ਦੱਸਿਆ ਕਿ ਜੰਮੂ-ਕਸ਼ਮੀਰ ਵਿੱਚ ਲੰਬੇ ਸਮੇਂ ਤੋਂ ਅਜਿਹੇ ਹਮਲੇ ਹੋ ਰਹੇ ਹਨ, ਜਿਨ੍ਹਾਂ ਵਿੱਚ ਜਵਾਨ ਸ਼ਹੀਦ ਹੋ ਰਹੇ ਹਨ। ਉਸ ਨੂੰ ਆਪਣੇ ਭਤੀਜੇ ਦੀ ਕੁਰਬਾਨੀ 'ਤੇ ਮਾਣ ਹੈ।