ਲੁਧਿਆਣਾ: ਰਾਏਕੋਟ(Raikot) ਸ਼ਹਿਰ ਅੰਦਰ ਬੀਤੀ ਰਾਤ ਚੋਰਾਂ ਦਾ ਬੋਲਬਾਲਾ ਰਿਹਾ। ਜਿਸ ਦੌਰਾਨ ਚੋਰਾਂ ਨੇ ਅੱਧੀ ਦਰਜਨ ਦੇ ਕਰੀਬ ਦੁਕਾਨਾਂ ਨੂੰ ਨਿਸ਼ਾਨਾ ਬਣਾਉਂਦਿਆਂ ਸਟਰ ਤੇ ਤਾਲੇ ਤੋੜ ਕੇ ਤਿੰਨ ਦੁਕਾਨਾਂ 'ਚੋਂ ਕੀਮਤੀ ਸਮਾਨ ਤੇ ਨਗਦੀ ਚੋਰੀ ਕਰ ਲਈ।
ਜਦਕਿ ਤਿੰਨ ਦੁਕਾਨਾਂ 'ਚ ਚੋਰੀ ਤੋਂ ਬਚਾਅ ਹੋ ਗਿਆ। ਬੀਤੀ ਰਾਤ ਰਾਏਕੋਟ ਸ਼ਹਿਰ ਵਿੱਚ ਚੋਰਾਂ ਵੱਲੋਂ ਮਚਾਏ ਕੋਹਰਾਮ ਕਾਰਨ ਸ਼ਹਿਰ ਵਾਸੀਆਂ ਵਿੱਚ ਭਾਰੀ ਦਹਿਸ਼ਤ ਪੈਦਾ ਹੋ ਗਈ।
ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਰਾਤ ਚੋਰਾਂ ਨੇ ਰਾਏਕੋਟ ਦੇ ਸ. ਹਰੀ ਸਿੰਘ ਨਲਵਾ ਚੌਂਕ(Mr. Hari Singh Nalva Chowk) ਨਜ਼ਦੀਕ ਲੁਧਿਆਣਾ ਰੋਡ(ludhiana road) 'ਤੇ ਸਥਿਤ ਬੀ.ਐਸ. ਆਟੋ ਇਲੈਕਟ੍ਰੀਸ਼ਨ ਨਾਮਕ ਦੁਕਾਨ ਦਾ ਸਟਰ ਤੋੜ ਕੇ 9 ਟਰੈਕਟਰ ਵਾਲੀਆਂ ਬੈਟਰੀਆਂ, 2 ਇੰਨਵੈਟਰ ਬੈਟਰੀਆਂ ਅਤੇ ਸਕਰੈਪ ਚੋਰੀ ਕਰਕੇ ਲੈ ਗਏ। ਦੁਕਾਨ ਮਾਲਕ ਦਵਿੰਦਰ ਸਿੰਘ ਅਨੁਸਾਰ ਇਸ ਚੋਰੀ ਕਾਰਨ ਉਸਦਾ 70-80 ਹਜ਼ਾਰ ਰੁਪਏ ਦਾ ਨੁਕਸਾਨ ਹੋ ਗਿਆ।
ਉਥੇ ਹੀ ਰਾਏਕੋਟ ਦੇ ਈਦਗਾਰ ਰੋਡ 'ਤੇ ਸਥਿਤ ਇੱਕ ਫੀਡ ਵਾਲੀ ਦੁਕਾਨ ਦੇ ਤਾਲੇ ਭੰਨ ਕੇ ਚੋਰਾਂ 8-9 ਹਜ਼ਾਰ ਰੁਪਏ ਦੀ ਨਗਦੀ, ਇੱਕ ਇਨਵੈਟਰ+ਬੈਟਰਾ ਤੇ ਡੀਵੀਆਰ ਚੁਰਾ ਕੇ ਫਰਾਰ ਹੋ ਗਏ।
ਇਸੇ ਤਰ੍ਹਾਂ ਚੋਰਾਂ ਰਾਏਕੋਟ ਦੇ ਕਮੇਟੀ ਗੇਟ ਨਜ਼ਦੀਕ ਪੈਂਦੇ ਹੈਪੀ ਮੈਡੀਕਲ ਸਟੋਰ 'ਚੋਂ 25 ਹਜ਼ਾਰ ਰੁਪਏ ਦੀ ਨਗਦੀ ਤੇ ਇੱਕ ਡੀਵੀਆਰ ਚੋਰੀ ਕਰ ਲਈ। ਜਦਕਿ ਚੋਰਾਂ ਵੱਲੋਂ ਕੁਰੈਸ਼ੀ ਮੈਡੀਕਲ ਸਟੋਰ, ਅਰੋੜਾ ਫੈਸ਼ਨ ਹੱਟ ਦਾ ਸ਼ਟਰ ਅਤੇ ਸਿੱਧੂ ਬੈਟਰੀ ਹਾਊਸ ਦੇ ਤਾਲੇ ਤੋੜੇ ਗਏ। ਪ੍ਰੰਤੂ ਇੰਨ੍ਹਾਂ ਦੁਕਾਨਾਂ ‘ਚ ਚੋਰੀ ਕਰਨ ਵਿੱਚ ਸਫ਼ਲ ਨਹੀਂ ਹੋ ਸਕੇ। ਇਸ ਸੰਬੰਧ ਵਿਚ ਪੀੜਤ ਦੁਕਾਨਦਾਰਾਂ ਨੇ ਪੁਲਿਸ ਥਾਣਾ ਸਿਟੀ ਰਾਏਕੋਟ ਵਿਖੇ ਸ਼ਿਕਾਇਤ ਦਰਜ ਕਰਵਾਈ।
ਇਸ ਮੌਕੇ ਐਸ.ਐਚ.ਓ ਥਾਣਾ ਸਿਟੀ ਰਾਏਕੋਟ ਦੇ ਮੁਖੀ ਅਜੈਬ ਸਿੰਘ ਨੇ ਚੋਰੀਆਂ ਸਬੰਧੀ ਦੱਸਿਆ ਕਿ ਬੀਤੀ ਰਾਤ ਚੋਰ ਗਿਰੋਹ ਵਲੋਂ ਕੁਝ ਦੁਕਾਨਾਂ ਦੇ ਤਾਲੇ ਤੋੜ ਕੇ ਚੋਰੀ ਕਰਨ ਦੀ ਇਤਲਾਹ ਮਿਲੀ ਹੈ।
ਇਸ ਸੰਬੰਧ ਵਿਚ ਪੀੜਤ ਦੁਕਾਨਦਾਰਾਂ ਨੇ ਪੁਲਸ ਥਾਣਾ ਸਿਟੀ ਰਾਏਕੋਟ ਵਿਖੇ ਸ਼ਿਕਾਇਤ ਦਰਜ ਕਰਵਾਈ। ਇਸ ਮੌਕੇ ਐਸ.ਐਚ.ਓ ਥਾਣਾ ਸਿਟੀ ਰਾਏਕੋਟ ਦੇ ਮੁਖੀ ਅਜੈਬ ਸਿੰਘ(SHO City Raikot Police Station Chief Ajeeb Singh) ਨੇ ਚੋਰੀਆਂ ਸਬੰਧੀ ਦੱਸਿਆ ਕਿ ਬੀਤੀ ਰਾਤ ਚੋਰ ਗਿਰੋਹ ਵਲੋਂ ਕੁਝ ਦੁਕਾਨਾਂ ਦੇ ਤਾਲੇ ਤੋੜ ਕੇ ਚੋਰੀ ਕਰਨ ਦੀ ਇਤਲਾਹ ਮਿਲੀ ਹੈ। ਇਸ ਸਬੰਧ ਵਿੱਚ ਸ਼ਹਿਰ ਦੇ ਵੱਖ-ਵੱਖ ਚੌਂਕਾਂ ‘ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਚੈੱਕ ਕੀਤਾ ਜਾ ਰਿਹਾ ਹੈ, ਅਤੇ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆ ਕੇ ਚੋਰਾਂ ਦੀ ਸਰਗਰਮੀ ਨਾਲ ਭਾਲ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ: ਜਿੰਮ ਟ੍ਰੇਨਰ ਹੀ ਨਿਕਲਿਆ ਗੱਡੀ ਚੋਰ