ETV Bharat / state

ਵਿਧਾਇਕ ਦੇਵ ਮਾਨ ਦੀ ਮੰਗ ਦਾ ਗਿਆਸਪੁਰਾ ਨੇ ਦਿੱਤਾ ਜਵਾਬ, ਕਿਹਾ-ਸਾਨੂੰ ਤਾਂ CM ਭਗਵੰਤ ਮਾਨ ਹੀ ਦਲਿਤ ਲੱਗਦੇ ਹਨ....

ਪਾਇਲ ਤੋਂ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਕਿਹਾ ਕਿ ਜਿਸ ਤਰ੍ਹਾਂ ਭਗਵੰਤ ਮਾਨ ਬਿਨਾਂ ਕਿਸੇ ਭੇਦਭਾਵ ਦੇ ਪੰਜਾਬ ਵਿੱਚ ਵਿਕਾਸ ਕਾਰਜ ਕਰ ਰਹੇ ਹਨ, ਉਸਨੂੰ ਦੇਖਦਿਆਂ ਉਹ ਵੀ ਦਲਿਤ ਮੁੱਖ ਮੰਤਰੀ ਹੀ ਲੱਗ ਰਹੇ ਹਨ। ਕਿਉਂ ਕਿ ਉਹ ਜਾਤ ਧਰਮ ਮਜਹਬ ਦੇਖੇ ਬਗੈਰ ਹੀ ਸਾਰੇ ਕੰਮ ਕਰ ਰਹੇ ਹਨ।

Gyaspura responded to MLA Dev Mann's demand
ਵਿਧਾਇਕ ਦੇਵ ਮਾਨ ਦੀ ਮੰਗ ਦਾ ਗਿਆਸਪੁਰਾ ਨੇ ਦਿੱਤਾ ਜਵਾਬ, ਕਿਹਾ-ਸਾਨੂੰ ਤਾਂ CM ਭਗਵੰਤ ਮਾਨ ਹੀ ਦਲਿਤ ਲੱਗਦੇ ਹਨ....
author img

By

Published : Jul 23, 2023, 6:45 PM IST

ਪਾਇਲ ਤੋਂ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਮੀਡੀਆ ਨੂੰ ਸੰਬੋਧਨ ਕਰਦੇ ਹੋਏ।

ਲੁਧਿਆਣਾ: ਇੱਕ ਪਾਸੇ ਨਾਭਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਨੇ ਪੰਜਾਬ ਵਿੱਚ ਦਲਿਤ ਡਿਪਟੀ ਸੀਐੱਮ ਬਣਾਉਣ ਦੀ ਮੰਗ ਕੀਤੀ ਹੈ ਤਾਂ ਦੂਜੇ ਪਾਸੇ ਹੁਣ ਪਾਇਲ ਤੋਂ ‘ਆਪ’ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਇਸ ਮਾਮਲੇ ਵਿੱਚ ਨਵਾਂ ਮੋੜ ਲਿਆਂਦਾ। ਦਲਿਤ ਡਿਪਟੀ ਸੀਐਮ ਦੀ ਮੰਗ 'ਤੇ ਇਸ ਵਿਧਾਇਕ ਨੇ ਵੱਡਾ ਬਿਆਨ ਦਿੱਤਾ। ਗਿਆਸਪੁਰਾ ਨੇ ਕਿਹਾ ਕਿ ਸਾਨੂੰ ਤਾਂ ਸੀਐਮ ਭਗਵੰਤ ਮਾਨ ਹੀ ਦਲਿਤ ਲੱਗਦੇ ਹਨ। ਜਿਸ ਤਰ੍ਹਾਂ ਸੀਐਮ ਪੰਜਾਬ ਵਿੱਚ ਬਿਨਾਂ ਕਿਸੇ ਭੇਦਭਾਵ ਦੇ ਕੰਮ ਕਰ ਰਹੇ ਹਨ। ਉਹ ਕਿਸੇ ਦੀ ਜਾਤ, ਧਰਮ, ਮਜਹਬ ਨਹੀਂ ਦੇਖਦੇ, ਇਸ ਹਿਸਾਬ ਨਾਲ ਉਨ੍ਹਾਂ ਨੂੰ ਲੱਗਦਾ ਹੈ ਕਿ ਮੁੱਖ ਮੰਤਰੀ ਹੀ ਦਲਿਤ ਹੈ, ਜਿਹਨਾਂ ਨੇ ਕਦੇ ਕੋਈ ਫਰਕ ਨਹੀਂ ਸਮਝਿਆ।

ਮਾਨ ਦੀ ਮੰਗ ਦਾ ਸਮਰਥਨ ਨਹੀਂ: ‘ਆਪ’ ਦੇ ਇਹ ਦਲਿਤ ਵਿਧਾਇਕ ਵੱਲੋਂ ਨਾਭਾ ਦੇ ਵਿਧਾਇਕ ਦੇਵ ਮਾਨ ਦੀ ਮੰਗ ਦਾ ਸਮਰਥਨ ਨਹੀਂ ਕੀਤਾ ਗਿਆ। ਗਿਆਸਪੁਰਾ ਨੇ ਆਪਣੀ ਵਿਚਾਰਧਾਰਾ ਮੀਡੀਆ ਸਾਮਣੇ ਰੱਖੀ। ਉਹਨਾਂ ਸੰਤ ਰਾਮ ਉਦਾਸੀ ਦੀਆਂ ਸਤਰਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਸੀਐਮ ਮਾਨ ਹਮੇਸ਼ਾ ਕਮੀਆਂ ਦਾ ਜ਼ਿਕਰ ਕਰਦੇ ਹਨ। ਪਰ ਉਹਨਾਂ ਦੇ ਮੂੰਹੋਂ ਕਦੇ ਕਿਸੇ ਧਰਮ ਅਤੇ ਜਾਤ ਦਾ ਜ਼ਿਕਰ ਨਹੀਂ ਸੁਣਿਆ ਗਿਆ। ਦੂਜੇ ਪਾਸੇ ਗਿਆਸਪੁਰਾ ਨੇ ਕਿਹਾ ਕਿ ਪੰਜਾਬ ਦੀ ਧਰਤੀ ਗੁਰੂਆਂ-ਪੀਰਾਂ ਦੀ ਧਰਤੀ ਹੈ। ਇਹ ਜਾਤ-ਪਾਤ, ਛੂਤ-ਛਾਤ ਅਤੇ ਊਚ-ਨੀਚ ਦੇ ਵਿਤਕਰੇ ਤੋਂ ਉਪਰ ਉਠ ਕੇ ਕੰਮ ਕਰਨ ਵਾਲੇ ਲੋਕਾਂ ਦੀ ਧਰਤੀ ਹੈ। ਇੱਥੇ ਜਾਤ ਦਾ ਕੋਈ ਮਸਲਾ ਨਹੀਂ ਹੈ। ਇਸਤੋਂ ਇਲਾਵਾ ਉਹਨਾਂ ਕਿਹਾ ਕਿ ਐਡਵੋਕੇਟ ਜਨਰਲ ਦੀ ਭਰਤੀ ਸਬੰਧੀ ਵੀ ਸੀਐਮ ਭਗਵੰਤ ਮਾਨ ਛੇਤੀ ਵੱਡਾ ਫੈਸਲਾ ਲੈ ਰਹੇ ਹਨ। ਇਸ ਭਰਤੀ ਸਬੰਧੀ ਬੈਕਲਾਗ ਦਾ ਜੋ ਮੁੱਦਾ ਹੈ ਉਸਨੂੰ ਜਲਦੀ ਹੀ ਹੱਲ ਕੀਤਾ ਜਾ ਰਿਹਾ ਹੈ।

ਮਣੀਪੁਰ ਘਟਨਾ ਦੀ ਸਖ਼ਤ ਨਿਖੇਧੀ : ਵਿਧਾਇਕ ਗਿਆਸਪੁਰਾ ਨੇ ਮਣੀਪੁਰ ਘਟਨਾ ਨੂੰ ਸਮਾਜ 'ਤੇ ਕਲੰਕ ਕਰਾਰ ਦਿੰਦਿਆਂ ਕਿਹਾ ਕਿ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ | ਇਸ ਕੇਸ ਨੂੰ ਫਾਸਟ ਟਰੈਕ ਅਦਾਲਤ ਵਿੱਚ ਚਲਾ ਕੇ ਜਲਦ ਤੋਂ ਜਲਦ ਸਖ਼ਤ ਸਜ਼ਾ ਦਿੱਤੀ ਜਾਵੇ। ਉਹਨਾਂ ਕਿਹਾ ਕਿ ਅਜਿਹੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਕਿ ਦੇਸ਼ ਵਿਚ ਹੀ ਨਹੀਂ ਸਗੋਂ ਵਿਦੇਸ਼ ਦੀ ਧਰਤੀ 'ਤੇ ਬੈਠੇ ਲੋਕਾਂ ਨੂੰ ਵੀ ਕਾਨੂੰਨ ਦੀ ਸਖ਼ਤ ਕਾਰਵਾਈ ਨਜ਼ਰ ਆਵੇ। ਕਿਉਂਕਿ ਅਜਿਹੀ ਘਟਨਾ ਕਿਸੇ ਮਾਂ, ਧੀ ਅਤੇ ਭੈਣ ਨਾਲ ਨਹੀਂ ਵਾਪਰਨੀ ਚਾਹੀਦੀ। ਇਸਨੂੰ ਸਖ਼ਤ ਸਜ਼ਾ ਦੇ ਕੇ ਹੀ ਰੋਕਿਆ ਜਾ ਸਕਦਾ ਹੈ।

ਦੋਰਾਹਾ ਟੈਂਪੂ ਯੂਨੀਅਨ ਵਿਵਾਦ ਵਿੱਚ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਨੇ ਮੌਜੂਦਾ ਵਿਧਾਇਕ ਗਿਆਸਪੁਰਾ ’ਤੇ ਧੱਕੇਸ਼ਾਹੀ ਦੇ ਦੋਸ਼ ਲਾਏ ਸਨ। ਇਸਦਾ ਜਵਾਬ ਦਿੰਦਿਆਂ ਗਿਆਸਪੁਰਾ ਨੇ ਕਿਹਾ ਕਿ ਸਾਬਕਾ ਵਿਧਾਇਕ ਸ਼ਰਾਬ ਅਤੇ ਭੁੱਕੀ ਵੇਚਣ ਵਾਲਿਆਂ ਦਾ ਸਾਥ ਦੇ ਰਹੇ ਹਨ। ਇਹ ਸਭ ਕਾਂਗਰਸ ਵਿੱਚ ਚੱਲ ਜਾਂਦਾ ਸੀ। ਹੁਣ ਸਾਬਕਾ ਵਿਧਾਇਕ ਨੂੰ ਸੁਧਰ ਜਾਣਾ ਚਾਹੀਦਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.