ਖੰਨਾ: ਸੂਬੇ ਵਿੱਚ ਬੇਅਦਬੀ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ। ਖੰਨਾ
ਦੇ ਪਿੰਡ ਢੀਂਡਸਾ 'ਚ ਕਿਸੇ ਸ਼ਰਾਰਤੀ ਅਨਸਰਾਂ ਵੱਲੋਂ ਗੁਟਕਾ ਸਾਹਿਬ ਦੇ ਅੰਗਾਂ ਦੀ ਬੇਅਦਬੀ ਕੀਤੀ ਗਈ।
ਜਾਣਕਾਰੀ ਮੁਤਾਬਕ ਘਟਨਾ ਸਵੇਰੇ 6 ਵਜੇ ਦੀ ਹੈ। ਇਸ ਵੇਲੇ ਕੁੱਝ ਔਰਤਾਂ ਨੇ ਗੁਟਕਾ ਸਾਹਿਬ ਦੇ ਅੰਗ ਸੜਕ 'ਤੇ ਖਿਲਰੇ ਪਏ ਵੇਖੇ। ਇਸ ਬਾਰੇ ਉਨ੍ਹਾਂ ਨੇ ਪੰਚਾਇਤ ਨੂੰ ਦੱਸਿਆ ਤੇ ਪੰਚਾਇਤ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ।
ਇਸ ਬਾਰੇ ਐੱਸਪੀਡੀ ਜਸਵੀਰ ਸਿੰਘ ਨੇ ਦੱਸਿਆ ਕਿ ਜਿਸ ਸ਼ਰਾਰਤੀ ਅਨਸਰ ਵੱਲੋਂ ਘਟਨਾ ਨੂੰ ਅੰਜਾਮ ਦਿੱਤਾ ਗਿਆ, ਉਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਪੁਲਿਸ ਨੇ ਮੌਕੇ ਉਤੇ ਪੁੱਜ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।