ਲੁਧਿਆਣਾ: ਸੂਬੇ ਭਰ ਵਿੱਚ ਬੇਅਦਬੀ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਇਸੇ ਤਰ੍ਹਾਂ ਦਾ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਲੁਧਿਆਣਾ ਦੁੱਗਰੀ ਨਹਿਰ ਵਿੱਚੋਂ ਗੁਟਕਾ ਸਾਹਿਬ ਮਿਲੇ ਹਨ। ਜਿਸ ਤੋਂ ਬਾਅਦ ਸਿੱਖ ਸੰਗਤਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਜਵੱਦੀ ਟਕਸਾਲ ਨਾਲ ਲੈ ਕੇ ਗਏ ਗੁਟਕਾ ਸਾਹਿਬ: ਮਿਲੀ ਜਾਣਕਾਰੀ ਮੁਤਾਬਿਕ ਨਹਿਰ ਵਿੱਚੋਂ ਗੁਟਕਾ ਸਾਹਿਬ ਮਿਲਣ ਤੋਂ ਬਾਅਦ ਉਸ ਨੂੰ ਜਵੱਦੀ ਟਕਸਾਲ ਆਪਣੇ ਨਾਲ ਲੈ ਕੇ ਚੱਲੇ ਗਏ ਹਨ।
ਚਸ਼ਮਦੀਦ ਨੇ ਦਿੱਤੀ ਜਾਣਕਾਰੀ: ਚਸ਼ਮਦੀਦ ਨੇ ਦੱਸਿਆ ਕਿ ਸਵੇਰੇ ਸਾਢੇ ਗਿਆਰਾਂ ਵਜੇ ਦੇ ਕਰੀਬ ਉਨ੍ਹਾਂ ਨੇ ਨਹਿਰ ਦੇ ਵਿਚ ਗੁਟਕਾ ਸਾਹਿਬ ਪਏ ਵੇਖੇ ਜਿਸ ਕਰਕੇ ਉਨ੍ਹਾਂ ਨੂੰ ਕਾਫੀ ਦੁੱਖ ਪਹੁੰਚਿਆ ਅਤੇ ਗੁਟਕਾ ਸਾਹਿਬ ਉਨ੍ਹਾਂ ਨੇ ਜਵੱਦੀ ਟਕਸਾਲ ਚ ਦੇ ਦਿੱਤੇ ਅਤੇ ਨਾਲ ਪੁਲਿਸ ਨੂੰ ਵੀ ਸੂਚਿਤ ਕਰ ਦਿੱਤਾ ਹੈ। ਉੱਥੇ ਹੀ ਮੌਕੇ ਤੇ ਪਹੁੰਚੀ ਪੁਲਿਸ ਘਟਨਾ ਵਾਲੀ ਥਾਂ ਦਾ ਪੂਰਾ ਜਾਇਜ਼ਾ ਲਿਆ ਗਿਆ ਅਤੇ ਅਗਲੇ ਦੀ ਤਫਤੀਸ਼ ਕਰਨ ਦੀ ਗੱਲ ਕੀਤੀ ਗਈ ਹੈ।
ਗੁਟਕਾ ਸਾਹਿਬ ਦੇ ਨਾਲ ਹੋਰ ਸਮੱਗਰੀ ਵੀ ਮਿਲੀ: ਉਨ੍ਹਾਂ ਕਿਹਾ ਕਿ ਗੁਟਕਾ ਸਾਹਿਬ ਦੇ ਨਾਲ ਕੁਝ ਹਿੰਦੂ ਧਰਮ ਦੇ ਨਾਲ ਸਬੰਧਤ ਸਮੱਗਰੀ ਵੀ ਉਹ ਮਿਲੀ ਹੈ ਜੋ ਉਨ੍ਹਾਂ ਨੇ ਪ੍ਰਸ਼ਾਸਨ ਨੂੰ ਸੌਂਪ ਦਿੱਤੀ ਹੈ ਉੱਥੇ ਹੀ ਦੂਜੇ ਪਾਸੇ ਜਵੱਦੀ ਟਕਸਾਲ ਦੇ ਮੁਖੀ ਬਾਬਾ ਅਮੀਰ ਸਿੰਘ ਨੇ ਦੱਸਿਆ ਹੈ ਕਿ ਇਸ ਸਵੇਰ ਦੀ ਘਟਨਾ ਹੈ ਉਨ੍ਹਾਂ ਕਿਹਾ ਕਿ ਇਸ ਦੀ ਜਾਂਚ ਹੋਣੀ ਚਾਹੀਦੀ ਕਿਉਂਕਿ ਪੰਜਾਬ ਦੇ ਵਿੱਚ ਬੇਅਦਬੀ ਦੀਆਂ ਘਟਨਾਵਾਂ ਨੂੰ ਲੈ ਕੇ ਪਹਿਲਾ ਹੀ ਮਾਹੌਲ ਕਾਫੀ ਖਰਾਬ ਰਿਹਾ ਹੈ ਅਤੇ ਸੰਗਤ ਦੇ ਵਿਚ ਵੀ ਕਾਫੀ ਰੋਸ ਰਿਹਾ ਹੈ
ਪੂਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ: ਉੱਥੇ ਹੀ ਦੂਜੇ ਪਾਸੇ ਏਡੀਸੀਪੀ ਸਮੀਰ ਵਰਮਾ ਵੱਲੋਂ ਮੌਕੇ ’ਤੇ ਜਾ ਕੇ ਹਾਲਾਤ ਦਾ ਜਾਇਜ਼ਾ ਲਿਆ ਗਿਆ ਅਤੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਗੁਟਕਾ ਸਾਹਿਬ ਨੇ ਨਹਿਰ ਵਿਚੋਂ ਬਰਾਮਦ ਹੋਏ ਹਨ ਪਰ ਨਹਿਰ ਦੇ ਵਿਚ ਪਾਣੀ ਨਹੀਂ ਹੈ। ਉਨ੍ਹਾਂ ਕਿਹਾ ਕਿ ਗੁਟਕਾ ਸਾਹਿਬ ਦੇ ਅੰਗ ਬਿਲਕੁੱਲ ਸਾਬਤ ਸਨ ਅਸੀਂ ਫਿਰ ਵੀ ਇਸ ਪੂਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੇ ਹਾਂ ਅਤੇ ਗੁਟਕਾ ਸਾਹਿਬ ਜਵੱਦੀ ਟਕਸਾਲ ਜਮਾਂ ਕਰਵਾ ਦਿੱਤੇ ਗਏ ਹਨ।
ਪੁਲਿਸ ਕਰ ਰਹੀ ਮਾਮਲੇ ਦੀ ਜਾਂਚ: ਦੂਜੇ ਪਾਸੇ ਮੌਕੇ ਉੱਥੇ ਪਹੁੰਚੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਇਹ ਮਾਮਲਾ ਕਿਸੇ ਸ਼ਰਾਰਤੀ ਅਨਸਰ ਦੀ ਸ਼ਰਾਰਤ ਹੈ ਜਾਂ ਫਿਰ ਕੋਈ ਜਲ ਪ੍ਰਵਾਹ ਕੀਤਾ ਗਿਆ ਹੈ ਇਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜੋ: ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਜਾਰੀ, ਦੇਰ ਰਾਤ ਸਪੀਕਰ ਸੰਧਵਾਂ ਨੇ ਕੀਤੀ ਮੁਲਾਕਾਤ