ਲੁਧਿਆਣਾ: ਮਰਹੂਮ ਕਾਂਗਰਸ ਆਗੂ ਰਾਜੀਵ ਗਾਂਧੀ ਦੇ ਬੁੱਤ ਨੂੰ ਅੱਗ ਲੱਗ ਗਈ ਜਿਸਨੂੰ ਕਾਂਗਰਸ ਆਗੂ ਗੁਰਸਿਮਰਨ ਸਿੰਘ ਮੰਡ ਵੱਲੋਂ ਆਪਣੀ ਦਸਤਾਰ ਦੇ ਨਾਲ ਉਸਨੂੰ ਸਾਫ ਕੀਤਾ ਗਿਆ ਹੈ। ਬੁੱਤ ਨੂੰ ਅੱਗ ਲੱਗਣ ਬਾਰੇ ਦੱਸਿਆ ਜਾ ਰਿਹਾ ਹੈ ਕਿ ਜਾਣ ਬੁੱਝ ਕੇ ਅੱਗ ਲਗਾਈ ਗਈ ਹੈ। ਇਸ ਦੌਰਾਨ ਮੰਡ ਵੱਲੋਂ ਪ੍ਰਸ਼ਾਸਨ ਨੂੰ ਚਿਤਾਵਨੀ ਵੀ ਦਿੱਤੀ ਗਈ ਹੈ ਕਿ ਜੇ ਇਨਸਾਫ ਨਾ ਮਿਲਿਆ ਤਾਂ ਉਹ ਧਰਨੇ ਉੱਪਰ ਬੈਠ ਜਾਵੇਗਾ।
ਇੱਥੇ ਦੱਸ ਦਈਏ ਕਿ ਕੁਝ ਸਮਾਂ ਪਹਿਲਾਂ ਵੀ ਕੁਝ ਇਸ ਤਰ੍ਹਾਂ ਦੀ ਘਟਨਾ ਵਾਪਰੀ ਸੀ। ਉਸ ਸਮੇਂ ਯੂਥ ਅਕਾਲੀ ਵੱਲੋਂ ਰਾਜੀਵ ਗਾਂਧੀ ਦੇ ਬੁੱਤ ‘ਤੇ ਕਾਲਿਖ ਮਲੀ ਗਈ ਸੀ ਜਿਸਨੂੰ ਉਸ ਸਮੇਂ ਮੰਡ ਵੱਲੋਂ ਆਪਣੀ ਦਸਤਾਰ ਦੇ ਨਾਲ ਸਾਫ ਕੀਤਾ ਗਿਆ ਸੀ। ਉਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਮਾਮਲਾ ਦਰਜ ਕੀਤਾ ਗਿਆ ਸੀ।
ਉਸ ਸਮੇਂ ਮੰਡ ਵੱਲੋਂ ਜੋ ਆਪਣੀ ਦਸਤਾਰ ਨਾਲ ਰਾਜੀਵ ਗਾਂਧੀ ਦਾ ਬੁੱਤ ਸਾਫ ਕੀਤਾ ਗਿਆ ਸੀ ਜਿਸ ਕਰਕੇ ਉਨ੍ਹਾਂ ਨੂੰ ਸਿੱਖ ਜਥੇਬੰਦੀਆਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ। ਹੁਣ ਇੱਕ ਵਾਰ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਤੇ ਗੁਰਸਿਮਰਨ ਮੰਡ ਵੱਲੋਂ ਆਪਣੀ ਦਸਤਾਰ ਦੇ ਨਾਲ ਰਾਜੀਵ ਗਾਂਧੀ ਦਾ ਬੁੱਤ ਸਾਫ ਕੀਤਾ ਗਿਆ ਹੈ।
2 ਮੁਲਜ਼ਮ ਕਾਬੂ
ਰਾਜੀਵ ਗਾਂਧੀ ਦੇ ਬੁੱਤ ਨੂੰ ਅੱਗ ਲਗਾਉਣ ਵਾਲੇ ਦੋਵੇਂ ਮੁਲਜ਼ਮਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਏਡੀਸੀਪੀ ਪ੍ਰਗਿਆ ਜੈਨ ਨੇ ਦੋਵੇਂ ਮੁਲਜ਼ਮਾਂ ਦੇ ਗ੍ਰਿਫਤਾਰ ਹੋਣ ਦੀ ਪੁਸ਼ਟੀ ਕੀਤੀ।
ਇਹ ਵੀ ਪੜ੍ਹੋ:ਕਰੋੜਾਂ ਰੁਪਏ ਖ਼ਰਚ ਕਰ ਲੋਕਾਂ ਨੂੰ ਗੁਮਰਾਹ ਕਰ ਰਹੀ ਸਰਕਾਰ: ਅਕਾਲੀ ਦਲ