ਲੁਧਿਆਣਾ: ਅਕਸਰ ਹੀ ਤਿੱਖੇ ਬਿਆਨ ਦੇਣ ਵਾਲੇ ਕਾਂਗਰਸੀ ਆਗੂ ਗੁਰਸਿਮਰਨ ਮੰਡ ਦੀ ਇਕ ਹੋਰ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ। ਇਸ ਵਿੱਚ ਉਹ ਸੜਕ ਉੱਤੇ ਲੰਮੇ ਪੈ ਕੇ ਪੁਲਿਸ ਦੇ ਮੁਲਾਜ਼ਮਾਂ ਨਾਲ ਬਹਿਸ ਕਰ ਰਿਹਾ ਹੈ। ਜਿਸਨੂੰ ਲੈਕੇ ਮੰਡ ਨੇ ਕਿਹਾ ਕਿ ਉਹ ਕਿਸੇ ਭੋਗ ਉੱਤੇ ਚੱਲਿਆ ਸੀ, ਪਰ ਉਸਨੂੰ ਜਾਣ ਨਹੀਂ ਦਿੱਤਾ ਜਾ ਰਿਹਾ ਸੀ। ਮੰਡ ਨੇ ਕਿਹਾ ਕਿ ਮੈਨੂੰ ਸੁਰੱਖਿਆ ਦੀ ਲੋੜ ਨਹੀਂ ਹੈ। ਮੰਡ ਨੇ ਕਿਹਾ ਕਿ ਜੇਕਰ ਮੈਨੂੰ ਕੋਈ ਮਾਰ ਦਿੰਦਾ ਹੈ ਤਾਂ ਉਸ ਦੀ ਜਿੰਮੇਵਾਰੀ ਮੇਰੀ ਹੀ ਹੋਵੇਗੀ। ਉਸਨੇ ਕਿਹਾ ਕਿ ਮੈਨੂੰ ਸਰਕਾਰ ਨੇ ਘਰ ਵਿੱਚ ਡੱਕ ਦਿੱਤਾ ਹੈ। ਮੰਡ ਨੇ ਕਿਹਾ ਕਿ ਮੈਂ ਬੀਤੇ ਤਿੰਨ ਮਹੀਨੇ ਤੋਂ ਕਿਤੇ ਜਾ ਨਹੀਂ ਸਕਦਾ। ਉਸਨੇ ਕਿਹਾ ਕਿ ਮੈਂ ਵੀ ਕਿਤੇ ਜਾ ਨਹੀਂ ਸਕਦਾ ਅਤੇ ਨਾ ਹੀ ਮੇਰੇ ਘਰ ਕੋਈ ਆ ਰਿਹਾ। ਉਸਨੇ ਕਿਹਾ ਕਿ ਮੈਂ ਇਕੱਲਾ ਮੈਨੂੰ ਹੋ ਕੇ ਕਿਉਂ ਘਰੇ ਬੰਦ ਕੀਤਾ ਗਿਆ ਹਾਂ। ਉਸਨੇ ਕਿਹਾ ਕਿ ਬਾਕੀਆਂ ਨੂੰ ਵੀ ਪੁਲਿਸ ਨੇ ਸੁਰੱਖਿਆ ਦਿੱਤੀ ਹੋਈ ਹੈ। ਮੰਡ ਨੇ ਕਿਹਾ ਕਿ ਮੇਰਾ ਕੰਮ ਠੱਪ ਹੋ ਗਿਆ ਹੈ।
ਅਰਸ਼ ਡੱਲਾ ਦੇ ਚਪੇੜਾਂ ਮਾਰਾਂਗਾ : ਇਸ ਮੌਕੇ ਮੰਡ ਨੇ ਕਿਹਾ ਕਿ ਮੈਂ ਕਿਸੇ ਡਰਦਾ ਨਹੀਂ ਹਾਂ। ਉਸਨੇ ਕਿਹਾ ਕਿ ਜਿਸਨੇ ਮੈਨੂੰ ਮਾਰਨ ਦੀ ਡੇਢ ਕਰੋੜ ਦੀ ਫਿਰੌਤੀ ਦਿੱਤੀ ਹੈ। ਗੈਂਗਸਟਰ ਅਰਸ਼ ਡੱਲਾ ਦੇ ਉਹ ਆਪ ਚਪੇੜਾਂ ਮਾਰਨਗੇ, ਮੰਡ ਨੇ ਕਿਹਾ ਕਿ ਮੈਂ ਕਿਸੇ ਤੋਂ ਨਹੀਂ ਡਰਦਾ ਜੇਕਰ ਪੁਲਿਸ ਉਸ ਨੂੰ ਨਹੀਂ ਫੜ ਸਕਦੀ ਅਤੇ ਮੁਲਜ਼ਮਾਂ ਨੂੰ ਕਾਬੂ ਨਹੀਂ ਕਰ ਸਕਦੀ ਤਾਂ ਮੈਂ ਉਸਨੂੰ ਜਾਕੇ ਫੜ ਲਿਆਵਾਂਗਾ। ਉਸਨੇ ਕਿਹਾ ਕਿ ਮੈਨੂੰ ਬਦਨਾਮ ਕੀਤਾ ਜਾ ਰਿਹਾ ਹੈ।
ਸੋਸ਼ਲ ਮੀਡੀਆ ਉੱਤੇ ਹੋਈ ਵੀਡੀਓ ਵਾਇਰਲ : ਯਾਦ ਰਹੇ ਕਿ ਸੋਸ਼ਲ ਮੀਡੀਆ ਉੱਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ। ਜਿਸ ਵਿੱਚ ਗੁਰਸਿਮਰਨ ਮੰਡ ਨੂੰ ਇੱਕ ਪੁਲਿਸ ਮੁਲਾਜ਼ਮ ਕੁਝ ਕਹਿ ਰਿਹਾ ਹੈ ਅਤੇ ਮੰਡ ਨਾਲ ਬਹਿਸ ਹੋ ਰਹੀ ਹੈ। ਇਸਨੂੰ ਲੈ ਕੇ ਗੁਰਸਿਮਰਨ ਮੰਡ ਨੇ ਸਫਾਈ ਦਿੱਤੀ ਹੈ ਅਤੇ ਕਿਹਾ ਹੈ ਕਿ ਉਹ ਪੰਜਾਬ ਪੁਲਿਸ ਦਾ ਮੁਲਾਜ਼ਮ ਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਉਹ ਪਾਗਲ ਹੋ ਗਿਆ ਹੈ ਅਤੇ ਤਾਂ ਹੀ ਇਹੋ ਜਿਹੀਆਂ ਗੱਲਾਂ ਕਰ ਰਿਹਾ ਹੈ। ਗੁਰਸਿਮਰਨ ਮੰਡ ਨੇ ਕਿਹਾ ਕਿ ਮੈਂ ਹੁਣ ਪ੍ਰਸ਼ਾਸਨ ਤੋਂ ਬੁਰੀ ਤਰ੍ਹਾਂ ਤੰਗ ਆ ਚੁੱਕਾ ਹਾਂ ਅਤੇ ਮੇਰਾ ਸਬਰ ਟੁੱਟ ਰਿਹਾ ਹੈ। ਉਸਨੇ ਕਿਹਾ ਕਿ ਮੈਨੂੰ ਮਾਰਨ ਉੱਤੇ ਸਰਕਾਰ ਨੇ ਲੱਕ ਬੰਨ੍ਹਿਆ ਹੈ। ਮੇਰੇ ਘਰ ਦਾ ਖਰਚਾ ਨਹੀਂ ਚੱਲ ਰਿਹਾ ਅਤੇ ਨਾ ਹੀ ਮੇਰਾ ਕੰਮ ਚੱਲ ਰਿਹਾ ਹੈ।