ਲੁਧਿਆਣਾ: ਭਾਰਤ ਪਾਕਿਸਤਾਨ ਵੰਡ ਦਾ ਸੰਤਾਪ ਆਪਣੇ ਪਿੰਡੇ 'ਤੇ ਹੰਢਾਉਣ ਵਾਲੇ ਗੁਰਮੇਲ ਸਿੰਘ ਹੁਣ ਪਾਕਿਸਤਾਨ ਦੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜਾਣ ਦੀ ਤਿਆਰੀ ਕਰ ਰਹੇ ਹਨ। ਭਾਰਤ ਪਾਕਿਸਤਾਨ ਵੰਡ ਦੇ ਸਮੇਂ ਉਹਨਾਂ ਦੀ ਛੋਟੀ ਭੈਣ ਸਕੀਨਾ ਆਪਣੀ ਮਾਂ ਨਾਲ ਪਾਕਿਸਤਾਨ ਹੀ ਚੱਲੀ ਗਈ ਸੀ, ਜਿਸ ਤੋਂ ਬਾਅਦ ਪਾਕਿਸਤਾਨ ਦੇ ਇੱਕ ਪੱਤਰਕਾਰ ਦੀ ਮੱਦਦ ਨਾਲ ਲੁਧਿਆਣਾ ਦੇ ਪਿੰਡ ਜੱਸੋਵਾਲ ਵਿੱਚ ਰਹਿਣ ਵਾਲੇ ਗੁਰਮੇਲ ਸਿੰਘ ਨੂੰ ਉਸ ਦੀ ਭੈਣ ਦੇ ਨਾਲ ਹੁਣ ਮਿਲਾਇਆ ਜਾ ਰਿਹਾ ਹੈ ਜੋ ਕਿ ਵੰਡ ਸਮੇਂ ਅਲੱਗ ਹੋ ਗਏ ਸਨ। 25 ਅਕਤੂਬਰ ਨੂੰ ਗੁਰਮੇਲ ਸਿੰਘ ਦਾ ਪਾਸਪੋਰਟ ਬਣਨਾਂ ਹੈ ਅਤੇ ਉਸ ਤੋਂ ਬਾਅਦ ਉਹ ਪਾਕਿਸਤਾਨ ਜਾਣਗੇ, ਆਪਣੀ ਭੈਣ ਨੂੰ ਮਿਲਣ ਲਈ ਗੁਰਮੇਲ ਸਿੰਘ ਕਾਫੀ ਉਤਸ਼ਾਹਿਤ ਹੈ। ਵਧੇਰੀ ਉਮਰ ਹੋਣ ਦੇ ਬਾਵਜੂਦ ਜਦੋਂ ਵੀ ਉਹ ਆਪਣੀ ਭੈਣ ਨੂੰ ਯਾਦ ਕਰਦੇ ਹਨ ਤਾਂ ਉਨ੍ਹਾਂ ਦੀਆਂ ਅੱਖਾਂ ਨਮ ਹੋ ਜਾਂਦੀਆਂ ਹਨ। Gurmail Singh of Ludhiana will visit his sister Sakina.
ਵੀਡਿਓ ਕਾਲ ਤੇ ਹੋਈ ਗੱਲ: ਗੁਰਮੇਲ ਸਿੰਘ ਦੀ ਬੀਤੇ ਦਿਨ੍ਹੀਂ ਆਪਣੀ ਪਾਕਿਸਤਾਨ ਵਿੱਚ ਰਹਿੰਦੀ ਭੈਣ ਸਕੀਨਾ ਨਾਲ video call ਤੇ ਗੱਲਬਾਤ ਵੀ ਹੋਈ ਸੀ। ਇਸ ਦੌਰਾਨ ਲਗਭਗ 10 ਮਿੰਟ ਤੱਕ ਦੋਵੇਂ ਭੈਣ ਭਰਾਵਾਂ ਦੀ ਗੱਲਬਾਤ ਹੋਈ ਅਤੇ ਦੋਵਾਂ ਨੇ ਇਕ ਦੂਜੇ ਨੂੰ ਮਿਲਣ ਦੀ ਇੱਛਾ ਜ਼ਾਹਿਰ ਕੀਤੀ। ਜਿਸ ਤੋਂ ਬਾਅਦ ਹੁਣ ਦੋਵੇਂ ਭਾਰਤ ਪਾਕਿਸਤਾਨ ਸਰਹੱਦ ਨੇੜੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਮਿਲਣਗੇ, ਜਿਸ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ।
ਜੁਦਾ ਹੋਣ ਦੀ ਕਹਾਣੀ: ਦਰਅਸਲ ਜਦੋਂ ਭਾਰਤ ਪਾਕਿਸਤਾਨ ਦੀ ਵੰਡ ਹੋਈ ਸੀ ਤਾਂ ਸਕੀਨਾ ਆਪਣੀ ਮਾਂ ਦੇ ਨਾਲ ਪਾਕਿਸਤਾਨ ਵਾਲੀ ਚਲੀ ਗਈ ਸੀ, ਜਦਕਿ ਉਸ ਦਾ ਵੱਡਾ ਭਰਾ ਗੁਰਮੇਲ ਆਪਣੇ ਪਿਤਾ ਦੇ ਨਾਲ ਲੁਧਿਆਣਾ ਦੇ ਪਿੰਡ ਜੱਸੋਵਾਲ ਵਿਚ ਹੀ ਰਹਿ ਰਿਹਾ ਸੀ, ਪਿੰਡ ਦੇ ਇਕ ਬਜ਼ੁਰਗ ਨੇ ਦੱਸਿਆ ਕਿ ਜਦੋਂ ਸਕੀਨਾ 2 ਸਾਲ ਦੀ ਸੀ ਉਦੋਂ ਉਸ ਦੇ ਪਰਿਵਾਰ ਵਾਲੇ ਉਸ ਨੂੰ ਪਾਕਿਸਤਾਨ ਤੋਂ ਆਪਣੀ ਬੇਟੀ ਦੇ ਨਾਲ ਆ ਕੇ ਲੈ ਗਏ ਸਨ ਉਸ ਵਕਤ ਗੁਰਮੇਲ ਸਿੰਘ ਦੀ ਉਮਰ ਮਹਿਜ਼ 4 ਸਾਲ ਦੀ ਸੀ ਗੁਰਮੇਲ ਸਿੰਘ ਦੱਸਦੇ ਹਨ ਕਿ ਉਨ੍ਹਾਂ ਨੂੰ ਉਸ ਵਕਤ ਦੀ ਕੋਈ ਯਾਦ ਨਹੀਂ ਹੈ ਪਰ ਆਪਣੀ ਭੈਣ ਦੇ ਲਈ ਪਿਆਰ ਪੂਰਾ ਹੈ। ਆਪਣੀ ਭੈਣ ਬਾਰੇ ਗੱਲ ਕਰਦੇ ਉਨ੍ਹਾਂ ਦੀਆਂ ਅੱਖਾਂ ਨਮ ਹੋ ਜਾਂਦੀਆਂ ਹਨ।
ਭੈਣ ਲਈ ਲੈ ਕੇ ਜਾਣਗੇ ਤੋਹਫ਼ੇ: ਗੁਰਮੇਲ ਸਿੰਘ ਨੇ ਦੱਸਿਆ ਕਿ ਉਹ ਆਪਣੀ ਭੈਣ ਦੇ ਲਈ ਤੋਹਫੇ ਲੈ ਕੇ ਜਾਣਗੇ ਉਨ੍ਹਾਂ ਕਿਹਾ ਕਿ ਰਸਮਾਂ ਦੇ ਮੁਤਾਬਿਕ ਸਦਾਰੇ ਵਿੱਚ ਭੈਣ ਨੂੰ ਬਿਸਕੁਟ ਭੇਜੇ ਜਾਂਦੇ ਹਨ। ਪਰ ਉਹ ਹੁਣ ਬਿਸਕੁਟ ਤਾਂ ਨਹੀਂ ਜਾ ਸਕਦਾ ਪਰ 5-7 ਕਿਲੋ ਲੱਡੂ ਜ਼ਰੂਰ ਲੈ ਕੇ ਜਾਵੇਗਾ 'ਤੇ ਨਾਲ ਹੀ ਆਪਣੇ ਭਾਣਜਿਆਂ ਨੂੰ ਸ਼ਗਨ ਵੀ ਦੇਵੇਗਾ। ਕਾਬਿਲੇਗੌਰ ਹੈ ਕਿ ਕੁਝ ਮਹੀਨੇ ਪਹਿਲਾਂ ਹੀ ਗੁਰਮੇਲ ਸਿੰਘ ਨੂੰ ਪਤਾ ਲੱਗਾ ਸੀ ਕੇ ਪਾਕਿਸਤਾਨ ਦੇ ਵਿੱਚ ਉਸ ਦੀ ਭੈਣ ਰਹਿੰਦੀ ਹੈ ਜੋ ਉਸ ਨੂੰ ਮਿਲਣ ਲਈ ਤੜਫ ਰਹੀ ਹੈ। ਦੋਵੇਂ ਭੈਣ ਭਰਾਵਾਂ ਦਾ ਪਿਆਰ ਇਕ ਦੂਜੇ ਨੂੰ ਖਿੱਚਦਾ ਹੈ ਭਾਵੇਂ ਸਾਡੀ ਸਮੇਂ ਦੀਆਂ ਹਕੂਮਤਾਂ ਨੇ ਸਰਹੱਦ ਵਿਚਕਾਰ ਜ਼ਰੂਰ ਲਕੀਰ ਖਿੱਚ ਦਿਤੀ ਹੋਵੇ।
25 ਨੂੰ ਬਣੇਗਾ ਪਾਸਪੋਰਟ: ਗੁਰਮੇਲ ਸਿੰਘ ਨੇ ਦੱਸਿਆ ਕਿ ਉਸ ਦਾ ਪਾਸਪੋਰਟ ਬਣਾਉਣ ਲਈ ਉਸ ਨੂੰ 25 ਅਕਤੂਬਰ ਨੂੰ ਫੋਟੋ ਖਿਚਵਾਉਣ ਲਈ ਬੁਲਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਪਾਸਪੋਰਟ ਮਿਲਣ ਤੋਂ ਬਾਅਦ ਹੀ ਉਸ ਦੀ ਭੈਣ ਨਾਲ ਉਸ ਦੀ ਮੁਲਾਕਾਤ ਦਾ ਸਮਾਂ ਤੈਅ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਮੁਲਾਕਾਤ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ ਹੀ ਹੋਵੇਗੀ ਅਤੇ ਬਾਕੀ ਦੀ ਜੋ ਪ੍ਰਕਿਰਿਆ ਹੈ। ਉਹ ਉੱਥੇ ਜਾ ਕੇ ਹੀ ਪੂਰੀ ਹੋਵੇਗੀ ਅਤੇ ਉਸ ਨੂੰ ਆਪਣੀ ਭੈਣ ਨਾਲ ਕਿੰਨੀ ਦੇਰ ਮਿਲਣਾ ਹੈ ਇਹ ਵੀ ਪਰਸ਼ਾਸ਼ਨ ਦੀ ਤਹਿ ਕਰੇਗਾ। ਗੁਰਮੇਲ ਸਿੰਘ ਨੇ ਦੱਸਿਆ ਕਿ ਮੇਰੇ ਨਾਲ ਗੱਲ ਕਰਦੇ ਹੋਏ ਉਸ ਦੀ ਭੈਣ ਦੀ ਵੀ ਅੱਖਾਂ ਦੇ ਵਿੱਚ ਹੰਝੂ ਸਨ। ਉਹਨਾਂ ਦੋਵਾਂ ਭੈਣ ਭਰਾਵਾਂ ਨੂੰ ਮਿਲਾਉਣ ਵਾਲੇ ਪੱਤਰਕਾਰ ਦਾ ਵੀ ਧੰਨਵਾਦ ਕੀਤਾ ਹੈ।
ਪਿੰਡ ਵਾਸੀਆਂ ਦਾ ਸਮਰਥਨ: ਗੁਰਮੇਲ ਸਿੰਘ ਨੂੰ ਆਪਣੀ ਭੈਣ ਨਾਲ ਮਿਲਾਉਣ ਦੇ ਵਿੱਚ ਪਿੰਡ ਵਾਸੀਆਂ ਦਾ ਵੀ ਕਾਫੀ ਵੱਡਾ ਰੋਲ ਰਿਹਾ ਹੈ, ਬੀਤੇ ਦਿਨ੍ਹੀਂ ਜਦੋਂ ਗੁਰਮੇਲ ਦੀ ਭੈਣ ਨੇ ਪਾਕਿਸਤਾਨ ਤੋਂ ਵੀਡੀਓ ਕਾਲ ਕੀਤੀ ਤਾਂ ਪਿੰਡ ਦੇ ਹੀ ਇੱਕ ਨੌਜਵਾਨ ਨੇ ਆਪਣੇ ਫੋਨ ਤੇ ਦੋਹਾਂ ਦੀ ਗੱਲਬਾਤ ਕਰਵਾਈ, ਪਿੰਡ ਵਾਸੀਆਂ ਨੇ ਕਿਹਾ ਕਿ ਜਦੋਂ ਉਹ ਇਕ ਵਾਰ ਸਕੀਨਾ ਨੂੰ ਮਿਲ ਜਾਵੇਗਾ ਤਾਂ ਸਕੀਨਾ ਨੂੰ ਉਹ ਮੁੜ ਤੋਂ ਆਪਣੇ ਪਿੰਡ ਲੁਧਿਆਣਾ ਆਉਣ ਦਾ ਸੱਦਾ ਦੇਣਗੇ, ਪੂਰੀ ਖਾਤਿਰ ਦਾਰੀ ਕੀਤੀ ਜਾਵੇਗੀ, ਪਿੰਡ ਵਾਸੀਆਂ ਨੇ ਵੀ ਕਿਹਾ ਕਿ ਅਸੀਂ ਗੁਰਮੇਲ ਦੀ ਹਰ ਤਰਾਂ ਦੀ ਮਦਦ ਕਰਾਂਗੇ ਉਸ ਨੂੰ ਜੋ ਕੁਝ ਵੀ ਚਾਹੀਦਾ ਹੋਵੇਗਾ ਅਸੀਂ ਦੇਵਾਂਗੇ।
ਇਹ ਵੀ ਪੜ੍ਹੋ: ਕੋਟਕਪੂਰਾ ਗੋਲੀਕਾਂਡ ਮਾਮਲਾ: SIT ਵਲੋਂ ਕਰੀਬ 4 ਘੰਟੇ ਪ੍ਰਕਾਸ਼ ਸਿੰਘ ਬਾਦਲ ਤੋਂ ਕੀਤੀ ਗਈ ਪੁੱਛਗਿੱਛ