ETV Bharat / state

ਸਰਕਾਰੀ ਨੌਕਰੀ ਛੱਡ ਸਵੈ ਰੁਜ਼ਗਾਰ ਰਾਹੀਂ 300 ਮਹਿਲਾਵਾਂ ਨੂੰ ਕੰਮ ਦੇ ਰਹੀ ਗੁਰਦੇਵ ਕੌਰ

ਲੁਧਿਆਣਾ ਦੀ ਗੁਰਦੇਵ ਕੌਰ ਦਿਓਲ ਨੇ ਸਵੈ ਰੁਜ਼ਗਾਰ ਸ਼ੁਰੂ ਕਰਕੇ ਬਾਕੀ ਮਹਿਲਾਵਾਂ ਲਈ ਮਿਸਾਲ ਕਾਇਮ ਕੀਤੀ ਹੈ ਜਿਸ ਕਾਰਨ ਹੁਣ ਤੱਕ 300 ਮਹਿਲਾਵਾਂ ਨੂੰ ਰੁਜ਼ਗਾਰ ਮਿਲ ਚੁੱਕਿਆ ਹੈ।

author img

By

Published : Mar 4, 2020, 3:47 PM IST

ਸਵੈ ਰੁਜ਼ਗਾਰ ਰਾਹੀਂ 300 ਮਹਿਲਾਵਾਂ ਨੂੰ ਕੰਮ ਦੇ ਰਹੀ ਗੁਰਦੇਵ ਕੌਰ

ਲੁਧਿਆਣਾ: ਅਜਿਹੀ ਇੱਕ ਮਹਿਲਾ ਜੋ ਮਹਿਲਾਵਾਂ ਦੇ ਪੱਖ ਵਿੱਚ ਕੰਮ ਕਰਦੀ ਹੈ ਅਤੇ ਉਨ੍ਹਾਂ ਨੂੰ ਆਤਮ ਨਿਰਭਰ ਬਣਨ ਦੇ ਲਈ ਉਤਸ਼ਾਹਿਤ ਕਰ ਰਹੀ ਹੈ, ਉਹ ਹੈ ਗੁਰਦੇਵ ਕੌਰ ਦਿਓਲ। ਗੁਰਦੇਵ ਕੌਰ ਇੱਕ ਅਗਾਂਹਵਧੂ ਕਿਸਾਨ ਹੈ ਅਤੇ ਗਲੋਬਲ ਸੈੱਲਫ ਹੈੱਲਪ ਗਰੁੱਪ ਦੀ ਪ੍ਰਧਾਨ ਹੈ।

ਹੋਰ ਮਹਿਲਾਵਾਂ ਦੀ ਤਰ੍ਹਾਂ ਹੀ ਪੜ੍ਹਾਈ ਪੂਰੀ ਹੋਣ ਤੋਂ ਬਾਅਦ ਗੁਰਦੇਵ ਕੌਰ ਦਾ ਵਿਆਹ ਹੋ ਗਿਆ। ਵਿਆਹ ਦੇ ਬਾਅਦ ਉਨ੍ਹਾਂ ਨੇ ਮਹਿਸੂਸ ਕੀਤਾ ਕਿ ਇਹ ਉਹ ਸਭ ਨਹੀਂ ਹੈ ਜੋ ਉਹ ਚਾਹੁੰਦੀ ਸੀ। 1995 ਵਿੱਚ ਉਨ੍ਹਾਂ ਨੇ ਬਕਸਿਆਂ ਦੇ ਨਾਲ ਮੱਖੀ ਪਾਲਣ ਦਾ ਕੰਮ ਸ਼ੁਰੂ ਕੀਤਾ ਅਤੇ ਨਾਲ ਹੀ ਖੁਦ ਦੇ ਦੁਆਰਾ ਬਣਾਏ ਗਏ ਉਤਪਾਦ ਜਿਵੇਂ ਆਚਾਰ, ਚਟਨੀ ਆਦਿ ਦਾ ਮੰਡੀਕਰਨ ਵੀ ਸ਼ੁਰੂ ਕੀਤਾ।

ਪੀਏਯੂ ਨਾਲ ਜੁੜਨਾ

2004 ਵਿੱਚ ਉਹ ਪੀਏਯੂ ਦੇ ਨਾਲ ਜੁੜੇ ਅਤੇ ਫਿਰ ਉਨ੍ਹਾਂ ਨੇ ਸਮਝਿਆ ਕਿ ਹੁਣ ਤੱਕ ਉਨ੍ਹਾਂ ਨੂੰ ਕੇਵਲ ਸਿਧਾਂਤਕ ਗਿਆਨ ਸੀ। ਇਸ ਲਈ ਉਨ੍ਹਾਂ ਨੇ ਪੀਏਯੂ ਤੋਂ ਪ੍ਰੈਕਟੀਕਲ ਗਿਆਨ ਲੈਣਾ ਸ਼ੁਰੂ ਕੀਤਾ। ਉਹ ਪੀਏਯੂ ਦੇ ਮੱਖੀ ਪਾਲਣ ਐਸੋਸੀਏਸ਼ਨ ਦੀ ਮੈਂਬਰ ਵੀ ਬਣੀ। ਬਹੁਤ ਕੁੱਝ ਕਰਨ ਦੇ ਬਾਅਦ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਸਮਾਜ ਦੀਆਂ ਹੋਰ ਮਹਿਲਾਵਾਂ ਨੂੰ ਵੀ ਆਪਣੀ ਯੋਗਤਾ ਦੇ ਬਾਰੇ ਪਤਾ ਹੋਣਾ ਚਾਹੀਦਾ ਹੈ।

ਇਸ ਲਈ 2008 ਵਿੱਚ ਉਨ੍ਹਾਂ ਨੇ ਆਪਣੇ ਪਿੰਡ ਦੀਆਂ 15 ਮਹਿਲਾਵਾਂ ਨੂੰ ਇਕੱਠਾ ਕਰ ਕੇ ਇੱਕ ਸਹਿਕਾਰੀ ਗਰੁੱਪ ਬਣਾਇਆ ਜਿਸ ਦਾ ਨਾਮ ਗਲੋਬਲ ਸੈੱਲਫ ਹੈੱਲਪ ਗਰੁੱਪ ਰੱਖਿਆ।

NABARD ਦੇ ਨਾਲ ਰਜਿਸਟਰ ਕਰਨਾ

ਗੁਰਦੇਵ ਕੌਰ ਨੇ ਦੱਸਿਆ ਕਿ 2012 ਵਿੱਚ ਉਨ੍ਹਾਂ NABARD ਦੇ ਨਾਲ ਰਜਿਸਟਰ ਕਰਨ ਦੇ ਬਾਅਦ ਮਹਿਲਾਵਾਂ ਨੂੰ ਆਪਣੇ ਹੁਨਰ ਵਿਕਸਿਤ ਕਰਨ ਅਤੇ ਆਤਮ ਨਿਰਭਰ ਹੋਣ ਲਈ ਉਤਸ਼ਾਹਿਤ ਕਰਨ ਲਈ 100 ਸੈੱਲਫ ਹੈੱਲਪ ਗਰੁੱਪ ਬਣਾਉਣ ਦਾ ਟੀਚਾ ਰੱਖਿਆ। ਹੁਣ ਤੱਕ ਉਨ੍ਹਾਂ ਨੇ 25 ਗਰੁੱਪ ਬਣਾਏ ਅਤੇ ਪੀਏਯੂ ਵੱਲੋਂ ਵੀ ਹੋਰ ਗਰੁੱਪ ਬਣਾਉਣ ਵਿੱਚ ਉਨ੍ਹਾਂ ਦੀ ਮਦਦ ਕੀਤੀ ਜਾ ਰਹੀ ਹੈ।

2015 ਵਿੱਚ ਉਨ੍ਹਾਂ ਨੇ Farmer Producer Organization ਦੇ ਨਾਲ ਸੈੱਲਫ ਹੈੱਲਪ ਗਰੁੱਪ ਨੂੰ ਰਜਿਸਟਰ ਕੀਤਾ। ਹੁਣ ਤੱਕ ਉਹ 300 ਤੋਂ ਜ਼ਿਆਦਾ ਮਹਿਲਾਵਾਂ ਅਤੇ ਪੁਰਸ਼ਾਂ ਨਾਲ ਜੁੜ ਚੁੱਕੇ ਹਨ, ਜਿਨ੍ਹਾਂ ਦੇ ਅਲੱਗ-ਅਲੱਗ ਗਰੁੱਪ ਬਣਾਏ ਹਨ।

ਦੂਜੇ ਪਾਸੇ ਗੁਰਦੇਵ ਕੌਰ ਦਿਓਲ ਨਾਲ ਕੰਮ ਕਰਨ ਵਾਲੀ ਮਹਿਲਾ ਨੇ ਦੱਸਿਆ ਕਿ ਕਿਵੇਂ ਉਨ੍ਹਾਂ ਨੂੰ ਸਵੈ ਰੁਜ਼ਗਾਰ ਲਈ ਨਾ ਸਿਰਫ਼ ਉਨ੍ਹਾਂ ਤੋਂ ਪ੍ਰੇਰਣਾ ਮਿਲੀ ਸਗੋਂ ਉਹ ਖੁਦ ਕੰਮ ਕਰਕੇ ਆਪਣੇ ਘਰ ਦਾ ਖਰਚਾ ਚਲਾ ਰਹੀਆਂ ਹਨ।

ਗੁਰਦੇਵ ਕੌਰ ਨੂੰ ਮਿਲੇ ਕਈ ਅਵਾਰਡ

2009 ਵਿੱਚ ਉਨ੍ਹਾਂ ਨੂੰ ਸਰਦਾਰਨੀ ਜਗਬੀਰ ਕੌਰ ਐਵਾਰਡ, 2010 ਵਿੱਚ ਆਤਮਾ ਸਕੀਮ ਦੇ ਅੰਤਰਗਤ ਖੇਤੀ ਵਿਭਾਗ ਵੱਲੋਂ ਰਾਜ ਪੁਰਸਕਾਰ, 2011 ਵਿੱਚ ਡੇਅਰੀ ਫਾਰਮਿੰਗ ਦੇ ਲਈ ਨੈਸ਼ਨਲ ਐਵਾਰਡ ਅਤੇ 2012 ਵਿੱਚ NABARD ਤੋਂ ਗਲੋਬਲ ਸੈੱਲਫ ਹੈੱਲਪ ਗਰੁੱਪ ਦੇ ਲਈ ਰਾਜ ਪੁਰਸਕਾਰ ਮਿਲਿਆ।

ETV Bharat Logo

Copyright © 2024 Ushodaya Enterprises Pvt. Ltd., All Rights Reserved.