ਲੁਧਿਆਣਾ : ਜ਼ਿਲ੍ਹੇ ਦੇ ਸਲੇਮ ਟਾਪਰੀ ਇਲਾਕੇ 'ਚ ਗੋਲੀ ਚੱਲੀ ਜੋ ਗੱਡੀ ਦੇ ਸ਼ੀਸ਼ੇ ਵਿੱਚੋ ਨਿਕਲ ਕੇ ਨੌਜਵਾਨ ਨੂੰ ਲੱਗੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਖ਼ਮੀ ਨੌਜਵਾਨ ਪਰਮਿੰਦਰ ਨੇ ਦੱਸਿਆ ਕਿ ਉਹ ਪੁਲਿਸ ਸਟੇਸ਼ਨ 'ਚ ਦੋ ਧਿਰਾਂ ਦਾ ਫ਼ੈਸਲਾ ਕਰਵਾ ਕੇ ਵਾਪਿਸ ਜਾ ਰਿਹਾ ਸੀ ਕਿ ਅਚਾਨਕ ਉਸ ਦੀ ਕਾਰ ਉੱਤੇ ਇੱਟ ਵੱਜੀ ਤੇ ਜਦੋਂ ਉਸ ਨੇ ਹੇਠਾਂ ਉੱਤਰ ਕੇ ਦੇਖਿਆ ਤਾਂ ਉਸ ਉੱਤੇ ਫ਼ਾਇਰ ਕੀਤਾ।
ਉੱਕਤ ਨੌਜਵਾਨ ਦੱਸਿਆ ਕਿ ਉਸ ਉੱਤੇ 4 ਫ਼ਾਇਰ ਦਾਗੇ ਗਏ , ਜਿੰਨ੍ਹਾਂ ਵਿੱਚੋਂ 1 ਉਸ ਦੇ ਮੋਢੋ ਉੱਤੇ ਵੱਜਿਆ।
ਉਨ੍ਹਾਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਉਸ ਦੀ ਕਾਰ 'ਤੇ ਇਸੇ ਤਰ੍ਹਾਂ ਦਾ ਹਮਲਾ ਹੋ ਚੁੱਕਾ ਹੈ। ਜ਼ਖ਼ਮੀ ਨੌਜਵਾਨ ਨੇ ਇਸ ਹਮਲੇ ਸਬੰਧੀ ਪ੍ਰਿੰਸ ਰਾਣਾ ਹਲਵਾਈ ਤੇ ਉਸ ਦੇ ਰਿਸ਼ਤੇਦਾਰਾਂ 'ਤੇ ਇਲਜ਼ਾਮ ਲਾਗਿਆ।
ਮੌਕੇ 'ਤੇ ਪਹੁੰਚੇ ਥਾਣਾ ਸਲੇਮ ਟਾਪਰੀ ਦੇ ਐੱਸਐੱਚਓ ਨੇ ਸਾਰੇ ਮਾਮਲੇ ਦੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਨ੍ਹਾਂ ਦੱਸਿਆ ਕਿ ਇਸ ਹਮਲੇ ਸਬੰਧੀ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਤਸ਼ਤੀਫ਼ ਜਾਰੀ ਹੈ।