ETV Bharat / state

Gangsters Selling Weapons On Social Media: ਸੋਸ਼ਲ ਮੀਡੀਆ ਨੂੰ ਹਥਿਆਰ ਵੇਚਣ ਦਾ ਅੱਡਾ ਬਣਾ ਰਹੇ ਗੈਂਗਸਟਰ, ਆਈਜੀ ਨੇ ਕੀਤੇ ਖੁਲਾਸੇ

ਪੰਜਾਬ ਵਿੱਚ ਗੈਂਗਸਟਰਾਂ ਵਲੋਂ ਸੋਸ਼ਲ ਮੀਡੀਆ ਨੂੰ ਹਥਿਆਰ ਵੇਚਣ ਦਾ ਜ਼ਰੀਆ ਬਣਾਇਆ ਜਾ ਰਿਹਾ ਹੈ। ਜਾਣਕਾਰੀ ਮੁਤਾਬਿਕ 15 ਤੋਂ 40 ਹਜ਼ਾਰ ਚ ਵਿਕ ਰਹੇ ਹਥਿਆਰ, ਇਸ ਸਾਲ ਚ 71 ਪਿਸਤੌਲ, 325 ਕਾਟ੍ਰਿਜ ਅਤੇ 63 ਮੈਗਜ਼ੀਨ

author img

By

Published : Mar 6, 2023, 5:53 PM IST

Gangsters are making social media a channel to sell weapons
Gangsters Selling Weapons On Social Media : ਸੋਸ਼ਲ ਮੀਡੀਆ ਨੂੰ ਹਥਿਆਰ ਵੇਚਣ ਦਾ ਅੱਡਾ ਬਣਾ ਰਹੇ ਗੈਂਗਸਟਰ, ਆਈਜੀ ਨੇ ਕੀਤੇ ਖੁਲਾਸੇ

ਲੁਧਿਆਣਾ: ਪੰਜਾਬ ਵਿੱਚ ਗੈਂਗਸਟਰ ਸਰੇਆਮ ਹਥਿਆਰਾਂ ਦੀ ਵਰਤੋਂ ਕਰਕੇ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਲੁਧਿਆਣਾ ਰੇਂਜ ਦੇ ਆਈਜੀ ਵੱਲੋਂ ਹਥਿਆਰਾਂ ਦੀ ਖਰੀਦਾਰੀ ਨੂੰ ਲੈ ਕੇ ਵੱਡੇ ਖੁਲਾਸੇ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਹੁਣ ਸੋਸ਼ਲ ਮੀਡੀਆ ਨੂੰ ਹਥਿਆਰ ਵੇਚਣ ਦਾ ਜ਼ਰੀਆ ਬਣਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਲੁਧਿਆਣਾ ਦਿਹਾਤੀ ਪੁਲਿਸ ਵੱਲੋਂ ਬੀਤੇ 2 ਮਹੀਨਿਆਂ ਅੰਦਰ ਹਥਿਆਰਾਂ ਦੀ ਸਮੱਗਲਿੰਗ ਦੇ ਕਈ ਵੱਡੇ ਮਾਮਲੇ ਸੁਲਝਾਏ ਗਏ ਹਨ। ਦੋਵੇਂ ਹੀ ਮਾਮਲੇ ਗੈਂਗਸਟਰ ਅੰਮ੍ਰਿਤ ਬਲ ਦੇ ਨਾਲ ਸਬੰਧਤ ਹਨ। 2021 ਵਿੱਚ ਲੁਧਿਆਣਾ ਵਿੱਚ 63 ਪਿਸਤੌਲ ਅਤੇ 2022 ਵਿੱਚ 71 ਪਿਸਤੌਲ ਬਰਾਮਦ ਕੀਤੇ ਗਏ ਹਨ।

ਵਿਦੇਸ਼ਾਂ ਤੋਂ ਹਥਿਆਰਾਂ ਦੀ ਸਮਗਲਿੰਗ: ਆਈਜੀ ਕੌਸਤੁਭ ਸ਼ਰਮਾ ਨੇ ਦੱਸਿਆ ਕਿ ਵਿਦੇਸ਼ਾਂ ਤੋਂ ਡਰੋਨ ਰਾਹੀਂ ਹਥਿਆਰਾਂ ਦੀ ਸਮਗਲਿੰਗ ਹੋ ਰਹੀ ਹੈ, ਉਨ੍ਹਾ ਦੱਸਿਆ ਕਿ ਹੁਣ ਹੈਰੋਇਨ ਦੇ ਨਾਲ ਹਥਿਆਰ ਵੀ ਸਪਲਾਈ ਕੀਤੇ ਜਾ ਰਹੇ ਹਨ। ਜਿੰਨਾ ਵਿਚ ਰਾਕੇਟ ਲਾਂਚਰ, ਹੈਂਡ ਗਰਨੇਡਾਂ ਆਦਿ ਸ਼ਾਮਿਲ ਹੈ। ਉਨ੍ਹਾ ਦੱਸਿਆ ਕਿ ਗੁਆਂਢੀ ਸੂਬਿਆਂ ਤੋਂ ਵੀ ਹਥਿਆਰਾਂ ਦੀ ਸਮਗਲਿੰਗ ਹੋ ਰਹੀ ਹੈ, ਜਿਸ ਵਿੱਚ ਰਾਜਸਥਾਨ, ਮੱਧ ਪ੍ਰਦੇਸ਼ ਆਦਿ ਸ਼ਾਮਿਲ ਹਨ। ਉਨ੍ਹਾਂ ਦੱਸਿਆ ਕਿ ਬਾਹਰਲੇ ਸੂਬਿਆਂ ਤੋਂ ਜਿਹੜੇ ਹਥਿਆਰ ਆ ਰਹੇ ਹਨ। ਉਨ੍ਹਾਂ ਉੱਤੇ ਪੁਲਿਸ ਕਾਬੂ ਪਾ ਰਹੀ ਹੈ ਅਤੇ ਵੱਡੀਆਂ ਰਿਕੱਵਰੀਆਂ ਹੋ ਰਹੀਆਂ ਹਨ।

ਜੇਲ੍ਹਾਂ ਤੋਂ ਹਥਿਆਰਾਂ ਦੀ ਸਪਲਾਈ: ਆਈਜੀ ਨੇ ਦੱਸਿਆ ਹੈ ਕਿ ਜੇਲ੍ਹਾਂ ਤੋਂ ਵੀ ਹਥਿਆਰਾਂ ਦੀ ਸਪਲਾਈ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਜਿਹੜੇ ਗੈਂਗਸਟਰ ਜੇਲਾਂ ਵਿੱਚ ਬੈਠੇ ਹਨ ਉਹਨਾਂ ਦੇ ਪੁਰਾਣੇ ਨੈਟਵਰਕ ਹਨ। ਉਹ ਅੱਗੇ ਹਥਿਆਰ ਸਪਲਾਈ ਕਰਨ ਦਾ ਕੰਮ ਕਰਦੇ ਹਨ। ਉਨ੍ਹਾਂ ਦੱਸਿਆ ਕਿ ਉਹਨਾਂ ਉੱਤੇ ਨਕੇਲ ਕੱਸਣ ਲਈ ਸਾਡੇ ਵੱਲੋਂ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਦੇ ਵਿੱਚ ਹਥਿਆਰਾਂ ਦੀ ਤਸਕਰੀ ਪੰਜਾਬ ਦੇ ਵਿੱਚ ਸਪਲਾਈ ਹੋਣ ਤੇ ਅਸੀਂ ਰੋਕ ਲਗਾਈ ਹੈ ਅਤੇ ਕਾਫੀ ਹੱਦ ਤੱਕ ਅਸੀਂ ਕਾਮਯਾਬ ਵੀ ਹੋ ਸਕੇ ਹਨ।

ਘਾਤਕ ਹਥਿਆਰਾਂ ਦੀ ਰਿਕਵਰੀ: ਆਈ ਜੀ ਨੇ ਦੱਸਿਆ ਕੇ ਪੰਜਾਬ ਪੁਲਿਸ ਵੱਲੋਂ ਬੀਤੇ 5 ਮਹੀਨਿਆਂ ਅੰਦਰ ਘਾਤਕ ਹਥਿਆਰਾਂ ਦੀ ਰਿਕਵਰੀ ਵੀ ਕੀਤੀ ਗਈ ਹੈ, ਜਿਨ੍ਹਾ ਵਿੱਚ ਏ ਕੇ 47 ਤੋਂ ਇਲਾਵਾ ਪਹਿਲਾਂ ਤੋਂ ਤਿਆਰ ਆਈ ਈ ਡੀ ਵੀ ਸ਼ਾਮਿਲ ਹੈ, ਉਨ੍ਹਾ ਕਿਹਾ ਕਿ ਇਨ੍ਹਾ ਹਥਿਆਰਾਂ ਦੀ ਵਰਤੋਂ ਦੇਹਸ਼ਤਗਰਦੀ ਘਟਨਾਵਾਂ ਨੂੰ ਅੰਜਾਮ ਦੇਣ ਲਈ ਬੀਤੇ ਦਿਨਾ ਚ ਵਰਤੀ ਗਈ ਹੈ, ਉਨ੍ਹਾ ਨੇ ਵੱਡੀਆਂ ਬਰਮਦਗੀਆਂ ਕੀਤੀਆਂ ਨੇ।

ਇਹ ਵੀ ਪੜ੍ਹੋ: Ashwani Sharma Wrote letter to CM: ਭਾਜਪਾ ਨੇ ਮੁੱਖ ਮੰਤਰੀ ਨੂੰ ਲਿਖਿਆ ਪੱਤਰ, ਸਰਬ ਪਾਰਟੀ ਮੀਟਿੰਗ ਸੱਦਣ ਦੀ ਕੀਤੀ ਮੰਗ

ਸੋਸ਼ਲ ਮੀਡੀਆ ਦੀ ਵਰਤੋਂ: ਹਥਿਆਰ ਖਰੀਦਣ ਅਤੇ ਵੇਚਣ ਸੋਸ਼ਲ ਮੀਡੀਆ ਦੀ ਵਰਤੋਂ ਕੀਤੀ ਜਾ ਰਹੀ ਹੈ। ਲੁਧਿਆਣਾ ਦੇ ਆਈਜੀ ਰੇਂਜ ਕੌਸਤੁਭ ਸ਼ਰਮਾ ਨੇ ਦੱਸਿਆ ਕਿ ਜਿਹੜੇ ਨੌਜਵਾਨ ਗੈਂਗਸਟਰਾਂ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਦੀ ਗੈਂਗ ਸ਼ਾਮਲ ਹੋਣਾ ਚਾਹੁੰਦੇ ਨੇ ਜਾਂ ਫਿਰ ਵੱਡੀਆਂ ਵਾਰਦਾਤਾਂ ਕਰਨਾ ਚਾਹੁੰਦੇ ਹਨ। ਉਹ ਸੋਸ਼ਲ ਮੀਡੀਆ ਉੱਤੇ ਹਥਿਆਰਾਂ ਦੀ ਖਰੀਦੋ-ਫਰੋਕਤ ਕਰਦੇ ਹਨ। ਉਨ੍ਹਾਂ ਕਿਹਾ ਕਿ ਹੁਣ 15 ਤੋਂ 40 ਹਜ਼ਾਰ ਰੁਪਏ ਦੇ ਵਿਚ ਹਥਿਆਰ ਉਪਲਬਧ ਹੋ ਜਾਂਦਾ ਹੈ। ਇਨ੍ਹਾਂ ਨੂੰ ਸਪਲਾਈ ਕਰਨ ਲਈ ਵੀ ਵੱਖ ਵੱਖ ਢੰਗ ਅਪਣਾਏ ਜਾਂਦੇ ਨੇਂ, ਕੌਸਤੁਭ ਸ਼ਰਮਾ ਨੇ ਦੱਸਿਆ ਕਿ ਬੀਤੇ ਦਿਨੀਂ ਇਕ ਮੁਲਜ਼ਮ ਨੂੰ ਫੜਿਆ ਗਿਆ ਸੀ, ਜਿਸ ਤੋਂ ਖੁਲਾਸਾ ਹੋਇਆ ਕੇ ਟਰੱਕ ਦਾ ਡਰਾਈਵਰ ਉਨ੍ਹਾ ਨੂੰ ਅੱਗੇ ਹਥਿਆਰ ਸਪਲਾਈ ਕਰਦੇ ਸਨ।

ਕਿੰਨੇ ਹਥਿਆਰ ਹੋਏ ਉਪਲਬਧ: ਪੰਜਾਬ ਸਰਕਾਰ ਵੱਲੋਂ ਹੁਣ ਅਸਲੇ ਤੇ ਪਾਬੰਦੀ ਲਗਾ ਦਿੱਤੀ ਗਈ ਲਾਈਸੰਸ ਬਣਨੇ ਬੰਦ ਹੋ ਚੁੱਕੀ ਹੈ ਅਤੇ ਲਾਇਸੰਸ ਧਾਰਕਾਂ ਨੂੰ ਮੁੜ ਤੋਂ ਵਾਚਿਆ ਵੀ ਜਾ ਰਿਹਾ ਹੈ, ਸਾਲ 2021 ਦੇ ਮੁਕਾਬਲੇ ਇਸ ਸਾਲ ਵੀ ਅਸਲੇ ਦੀ ਰਿਕਵਰੀ ਲਗਭਗ ਬਰਾਬਰ ਹੀ ਰਹੀ ਹੈ। 2021 ਚ 63 ਪਿਸਤੌਲ, 423 ਕਾਟ੍ਰਿਜ 63 ਮੈਗਜ਼ੀਨ ਫੜੀ ਗਈ ਜਦੋਂ ਕੇ 2022 ਚ 71 ਪਿਸਤੌਲ, 325 ਕਾਟ੍ਰਿਜ ਅਤੇ 63 ਮੈਗਜ਼ੀਨ ਲੁਧਿਆਣਾ ਪੁਲਿਸ ਵੱਲੋਂ ਬਰਾਮਦ ਕੀਤੀਆਂ ਗਈਆਂ ਨੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.