ਲੁਧਿਆਣਾ: ਗਣੇਸ਼ ਚਤੁਰਥੀ ਦਾ ਤਿਉਹਾਰ ਪੂਰੇ ਵਿਸ਼ਵ ਭਰ ਵਿੱਚ ਬੜੀ ਸ਼ਰਧਾ ਤੇ ਭਾਵਨਾ (Ganesh Chaturthi 2022) ਦੇ ਨਾਲ ਮਨਾਇਆ ਜਾਂਦਾ ਹੈ। ਭਗਵਾਨ ਗਣੇਸ਼ ਜੀ ਦੀ ਮੂਰਤੀ ਸਥਾਪਿਤ ਕਰਨ ਤੋਂ ਬਾਅਦ ਉਨ੍ਹਾਂ ਦੀ ਪੂਜਾ ਲਗਾਤਾਰ ਚਲਦੀ ਹੈ ਅਤੇ ਫਿਰ ਉਨ੍ਹਾਂ ਦਾ ਜਲ ਵਿਸਰਜਨ ਕੀਤਾ ਜਾਂਦਾ ਹੈ। ਭਾਰਤ ਵਿਚ ਭਗਵਾਨ ਗਣੇਸ਼ ਜੀ ਦੀ ਮਹੱਤਤਾ ਕਾਫ਼ੀ ਵੱਡੀ ਹੈ, ਕਿਉਂਕਿ ਜਦੋਂ ਵੀ ਕਿਸੇ ਨੇ ਕੋਈ ਸ਼ੁੱਭ ਕੰਮ ਕਰਨਾ ਹੋਵੇ ਤਾਂ ਸਭ ਤੋਂ ਪਹਿਲਾਂ ਭਗਵਾਨ ਗਣੇਸ਼ ਨੂੰ ਹੀ ਯਾਦ ਕੀਤਾ ਜਾਂਦਾ ਹੈ। ਹੁਣ ਗਣੇਸ਼ ਚਤੁਰਥੀ ਦੇ ਤਿਉਹਾਰ ਨੂੰ ਲੈ ਕੇ ਕਈ ਦਿਨ ਪਹਿਲਾਂ ਹੀ ਤਿਆਰੀਆਂ ਸ਼ੁਰੂ (preparations for ganesh chaturthi) ਹੋ ਗਈਆਂ ਹਨ।
ਇਸ ਤਿਉਹਾਰ ਨੂੰ ਲੈ ਕੇ ਕਈ ਕਾਰੀਗਰਾਂ ਵਲੋਂ ਕਈ ਮਹੀਨੇ ਪਹਿਲਾਂ ਹੀ ਗਣੇਸ਼ (A family of Rajasthani sculptors) ਦੀਆਂ ਮੂਰਤੀਆਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਹਨ। ਅੱਜ ਅਸੀਂ ਉਸ ਰਾਜਸਥਾਨੀ ਪਰਿਵਾਰ ਨਾਲ ਮਿਲਾਂਗੇ, ਜਿਨ੍ਹਾਂ ਦਾ ਇਹ ਕੰਮ ਪੁਰਖਿਆਂ ਤੋਂ ਚੱਲਦਾ ਆ ਰਿਹਾ ਹੈ।
ਕਈ ਸਾਲਾਂ ਤੋਂ ਕਰ ਰਹੇ ਇਹ ਕੰਮ: ਰਾਜਸਥਾਨੀ ਕਾਰੀਗਰ ਭਗਵਾਨ ਗਣੇਸ਼ ਜੀ ਦੀਆਂ ਮੂਰਤੀਆਂ ਵਿਸ਼ੇਸ਼ ਤੌਰ ਉੱਤੇ ਕਲਕੱਤਾ ਅਤੇ ਦਿੱਲੀ ਦੇ ਵਿੱਚ ਵੱਡੇ ਪੱਧਰ ਉੱਤੇ ਤਿਆਰ (Ganesha idols) ਕੀਤੀਆਂ ਜਾਂਦੀਆਂ ਹਨ। ਇਨ੍ਹਾਂ ਵਿੱਚੋਂ ਜਿਆਦਾਤਰ ਮਿੱਟੀ ਅਤੇ ਪਲਾਸਟਿਕ ਆਫ ਪੈਰਿਸ ਦੀਆਂ ਬਣਾਈਆਂ ਜਾਂਦੀਆਂ ਹਨ, ਤਾਂ ਜੋ ਉਹ ਪਾਣੀ ਵਿਚ ਆਸਾਨੀ ਨਾਲ ਘੁਲ ਜਾਣ। ਰਾਜਸਥਾਨ ਤੋਂ ਵਿਸ਼ੇਸ਼ ਤੌਰ ਉੱਤੇ ਕਾਰੀਗਰ ਇਨ੍ਹਾਂ ਦਾ ਸ਼ਿੰਗਾਰ ਕਰਦੇ ਹਨ। ਕਈ ਸਾਲਾਂ ਤੋਂ ਇਹ ਕੰਮ (Ganesha idols on the streets of Ludhiana) ਪੁਸ਼ਤੈਨੀ ਤੌਰ 'ਤੇ ਚੱਲ ਰਿਹਾ ਹੈ। ਪਰਿਵਾਰਾਂ ਦੇ ਪਰਿਵਾਰ ਗਣੇਸ਼ ਚਤੁਰਥੀ ਕੋਲ ਗਣੇਸ਼ ਦੀਆਂ ਮੂਰਤੀਆਂ ਦੇ ਸ਼ਿੰਗਾਰ ਲਈ ਵੱਖ ਵੱਖ ਰੰਗਾਂ ਦੀ ਵਰਤੋਂ ਕਰਦੇ ਹਨ।
2 ਮਹੀਨੇ ਪਹਿਲਾਂ ਤਿਆਰੀ: ਰਾਜਸਥਾਨ ਦਾ ਪਰਿਵਾਰ ਲੁਧਿਆਣਾ ਦੀਆਂ ਸੜਕਾਂ ਉੱਤੇ ਭਗਵਾਨ ਗਣੇਸ਼ ਜੀ ਦੀਆਂ ਮੂਰਤੀਆਂ ਦਾ ਸ਼ਿੰਗਾਰ ਕਰਕੇ ਵੇਚਦਾ ਹੈ। ਉਨ੍ਹਾਂ ਨੇ ਦੱਸਿਆ ਕਿ ਅਸੀਂ ਕਈ ਸਾਲਾਂ ਤੋਂ ਇਹ ਕੰਮ ਕਰ ਰਹੇ ਹਨ। ਅਸੀਂ ਇਹ ਕੰਮ ਆਪਣੇ ਪੁਰਖਿਆਂ ਤੋਂ ਸਿੱਖਿਆ ਸੀ ਅਤੇ ਹੁਣ ਉਹ ਇਹ ਕੰਮ ਕਰਦੇ ਹਨ। 2 ਮਹੀਨੇ ਪਹਿਲਾਂ ਇਸ ਦੀ ਤਿਆਰੀ ਸ਼ੁਰੂ ਹੋ ਜਾਂਦੀ ਹੈ। ਮੂਰਤੀਕਾਰ ਨੇ ਦੱਸਿਆ ਕਿ ਅਸੀਂ ਸੀਜ਼ਨ ਦੇ ਮੁਤਾਬਿਕ ਇਹ ਕੰਮ ਕਰਦੇ ਹਾਂ। ਜਿਵੇਂ ਕਿ ਦੁਰਗਾ ਪੂਜਾ, ਫਿਰ ਸਰਸਵਤੀ ਜੀ ਦੀਆਂ ਮੂਰਤੀਆਂ ਤੇ ਗਣੇਸ਼ ਜੀ ਦੀਆਂ ਮੂਰਤੀਆਂ ਬਣਾਈਆਂ ਜਾਂਦੀਆਂ ਹਨ। ਰਾਜਸਥਾਨੀ ਕਾਰੀਗਰ ਬਸੰਤੀ ਨੇ ਦੱਸਿਆ ਕਿ ਇੱਥੇ ਪੁੱਲ੍ਹ ਬਣਨ ਕਰਕੇ ਉਨ੍ਹਾਂ ਨੂੰ ਮੂਰਤੀਆਂ ਵੇਚਣ ਵਿੱਚ ਕਾਫੀ ਮੁਸ਼ਕਲ ਵੀ ਆਉਂਦੀ ਹੈ।
ਕੋਰੋਨਾ ਤੋਂ ਬਾਅਦ ਜਾਗੀ ਉਮੀਦ: ਮੂਰਤੀਆਂ ਦਾ ਸ਼ਿੰਗਾਰ ਕਰਨ ਵਾਲੇ ਪਰਿਵਾਰ ਦੇ ਮੈਂਬਰਾਂ ਨੇ ਦੱਸਿਆ ਕਿ 2 ਸਾਲ ਤੋਂ ਕਰੋਨਾ ਵਿੱਚ ਲਾਕਡਾਊਨ ਕਰਕੇ ਉਨ੍ਹਾਂ ਦਾ ਵਡਾ ਨੁਕਸਾਨ ਹੋਇਆ ਸੀ। ਉਨ੍ਹਾਂ ਇਹ ਵੀ ਕਿਹਾ ਕਿ ਹੁਣ ਸਾਨੂੰ ਉਮੀਦ ਜਾਗੀ ਸੀ ਕੇ ਹੁਣ ਉਨ੍ਹਾਂ ਦਾ ਨੁਕਸਾਨ ਦੀ ਪੂਰਤੀ ਹੋਵੇਗੀ, ਪਰ ਸੜਕ ਕੰਢੇ ਬੈਠਣ ਕਰਕੇ ਉਨ੍ਹਾਂ ਨੂੰ ਨੁਕਸਾਨ ਹੁੰਦਾ ਹੈ। ਮੂਰਤੀਆਂ ਵਿਕਦੀਆਂ ਨਹੀਂ ਹਨ ਇਕ ਮੂਰਤੀ ਤਿਆਰ ਕਰਨ ਉੱਤੇ ਪੂਰਾ ਦਿਨ ਲੱਗ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਦੇ ਬਾਵਜੂਦ ਲੋਕ ਮੂਰਤੀਆਂ ਲਈ ਪੂਰੀ ਕੀਮਤ ਨਹੀਂ ਦਿੰਦੇ। ਆਖਰੀ ਦਿਨ ਤਾਂ ਉਨ੍ਹਾਂ ਨੂੰ ਅੱਧੇ ਮੁੱਲ ਉੱਤੇ ਹੀ ਮੂਰਤੀਆਂ ਵੇਚਣੀਆਂ ਪੈਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਮੀਂਹ ਕਰਕੇ ਵੀ ਉਨ੍ਹਾਂ ਨੂੰ ਇਨ੍ਹਾਂ ਮੂਰਤੀਆਂ ਦਾ ਬਹੁਤ ਧਿਆਨ ਰੱਖਣਾ ਪੈਂਦਾ ਹੈ।
ਇਹ ਵੀ ਪੜ੍ਹੋ: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ, ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਫੁੱਲਾਂ ਦੀ ਸਜਾਵਟ ਸ਼ੁਰੂ