ਲੁਧਿਆਣਾ: ਦੋਰਾਹਾ ਦੇ ਹੈਵਨਲੀ ਪੈਲੇਸ ਵਿੱਚ ਬਾਲ ਦਿਵਸ ਨਾਲ ਮਨਾਇਆ ਗਿਆ। ਇਸ ਮੌਕੇ ਛੋਟੇ ਬਚਿਆਂ ਲਈ ਖੇਡਾਂ ਦਾ ਪ੍ਰਬੰਧ ਕੀਤਾ ਗਿਆ। ਖੇਡਾਂ ਵਿੱਚ ਬਚਿਆਂ ਨੇ ਬੜੇ ਹੀ ਉਤਸ਼ਾਹ ਨਾਲ ਹਿੱਸਾ ਲਿਆ।
ਦੱਸਣਯੋਗ ਹੈ ਕਿ ਬਾਲ ਦਿਵਸ ਤੇ ਜਿਥੇ ਛੋਟੇ ਬੱਚਿਆਂ ਨੇ ਅਨੰਦ ਮਾਣਿਆ ਉੱਥੇ ਹੈਵਨਲੀ ਪੈਲੇਸ ਵਿੱਚ ਰਹਿਣ ਵਾਲੇ ਬਜੁਰਗਾਂ ਨੇ ਖੇਡਾ 'ਚ ਆਪਣਾ ਉਤਸ਼ਾਹ ਵਿਖਾਇਆ। ਇਸ ਮੌਕੇ ਹੈਵਨਲੀ ਪੈਲੇਸ ਸੰਸਥਾ ਦੇ ਜਨਰਲ ਮਨੈਜਰ ਹੇਮੰਤ ਜੁਨੇਜਾ ਅਤੇ ਇਸ 'ਡਰੀਮ ਐਂਡ ਬਿਊਟੀ ਚੈਰੀਟੇਬਲ ਟਰੱਸਟ' ਦੇ ਚੇਅਰਮੈਨ ਅਨਿਲ ਕੇ ਮੋਂਗਾ ਨੇ ਸਮੂਹ ਬੱਚਿਆਂ ਨੂੰ ਅਤੇ ਦੇਸ਼ ਵਾਸੀਆਂ ਨੂੰ ਬਾਲ ਦਿਵਸ ਦੀ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਬੱਚੇ ਸਾਡੇ ਦੇਸ਼ ਦਾ ਭਵਿੱਖ ਹਨ। ਅੱਜ ਦੇ ਦਿਨ ਖੇਡਾਂ ਕਰਵਾ ਕੇ ਅਸੀਂ ਬੱਚਿਆਂ ਵਿੱਚ ਆਤਮ ਵਿਸ਼ਵਾਸ ਨੂੰ ਵਧਾਉਣ ਦਾ ਕੰਮ ਕਰ ਰਹੇ ਹਾਂ।
ਇਸ ਹੈਵਨਲੀ ਪੈਲੇਂਸ ਦੇ ਹੈਵਨਲੀ ਏਂਜਲਜ਼ ਨੇ ਮਨੋਰੰਜਕ ਖੇਡਾਂ ਵਿੱਚ ਭਾਗ ਲਿਆ। ਬੱਚਿਆਂ ਨੇ ਬੜੀ ਮਸਤੀ ਨਾਲ ਇਨ੍ਹਾਂ ਖੇਡਾਂ ਵਿੱਚ ਭਾਗ ਲਿਆ। ਖੇਡਾਂ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਛੋਟੇ ਬੱਚਿਆਂ ਵੱਲੋਂ ਤੋਹਫ਼ੇ ਵੀ ਵੰਡੇ ਗਏ। ਇਸ ਹੈਵਨਲੀ ਪੈਲੇਸ ਵਿੱਚ ਰਹਿਣ ਵਾਲੇ ਬਜ਼ੁਰਗਾਂ ਨੇ ਵੀ ਬੱਚਿਆਂ ਨਾਲ ਮਿਲਕੇ ਬਾਲ ਦਿਵਸ ਮਨਾਇਆ।
ਜ਼ਿਕਰਯੋਗ ਹੈ ਕਿ ਵਿਸ਼ਵ ਭਰ 'ਚ ਬਾਲ ਦਿਵਸ 20 ਨਵੰਬਰ ਨੂੰ ਮਨਾਇਆ ਜਾਂਦਾ ਸੀ। ਭਾਰਤ 'ਚ ਵੀ ਪਹਿਲਾਂ 20 ਨਵੰਬਰ ਨੂੰ ਹੀ ਮਨਾਇਆ ਜਾਂਦਾ ਸੀ, ਪਰ ਜਦੋਂ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦਾ ਸਰਗਵਾਸ ਹੋਇਆ ਤੇ ਉਸ ਤੋਂ ਬਾਅਦ ਬਾਲ ਦਿਵਸ ਪੰਡਿਤ ਜਵਾਲਾਲ ਨਹਿਰੂ ਦੇ ਜਨਮ ਦਿਵਸ 'ਤੇ ਮਨਾਇਆ ਜਾਣ ਲੱਗਾ ਗਿਆ ਕਿਉਂਕਿ ਸਾਬਕਾ ਪ੍ਰਧਾਨ ਮੰਤਰੀ ਨੂੰ ਬਚਿਆ ਨਾਲ ਬਹੁਤ ਪਿਆਰ ਸੀ।