ETV Bharat / state

ਸਰਕਾਰੀ ਸਨਮਾਨਾਂ ਨਾਲ ਏਐਸਆਈ ਭਗਵਾਨ ਸਿੰਘ ਦਾ ਸਸਕਾਰ

ਬੀਤੇ ਕੱਲ੍ਹ ਗੈਂਗਸਟਰਾਂ ਨਾਲ ਹੋਏ ਮੁਕਾਬਲੇ ਦੌਰਾਨ ਪੰਜਾਬ ਪੁਲਿਸ ਦੇ ਦੋ ਜਵਾਨ ਸ਼ਹੀਦ ਹੋ ਗਏ ਸਨ। ਉਹਨਾਂ ਵਿਚੋਂ ਅੱਜ ਪੱਟੀ ਨੇੜੇ ਪਿੰਡ ’ਚ ਦਲਵਿੰਦਰ ਸਿੰਘ ਅਤੇ ਭਗਵਾਨ ਸਿੰਘ ਦਾ ਅੰਤਿਮ ਸਸਕਾਰ ਜਗਰਾਉਂ ਵਿਖੇ ਹੋਇਆ, ਇਸ ਮੌਕੇ ਸੈਂਕੜੇ ਦੀ ਗਿਣਤੀ ’ਚ ਪੁਲਿਸ ਮੁਲਾਜ਼ਮ ਤੇ ਆਲਾ ਅਧਿਕਾਰੀ ਹਾਜ਼ਰ ਸਨ।

ਏਐੱਸਆਈ ਭਗਵਾਨ ਸਿੰਘ ਦਾ ਅੰਤਿਮ ਸਸਕਾਰ
ਏਐੱਸਆਈ ਭਗਵਾਨ ਸਿੰਘ ਦਾ ਅੰਤਿਮ ਸਸਕਾਰ
author img

By

Published : May 16, 2021, 7:37 PM IST

ਲੁਧਿਆਣਾ: ਬੀਤੀ ਸ਼ਾਮ ਜਗਰਾਉਂ ਅਨਾਜ਼ ਮੰਡੀ ਵਿੱਚ ਜੋ ਬਦਮਾਸ਼ਾਂ ਵਲੋਂ ਦਰਦਨਾਕ ਹਾਦਸੇ ਨੂੰ ਅੰਜਾਮ ਦਿੱਤਾ ਗਿਆ ਸੀ। ਜਿਸ ਵਿੱਚ 2 ਪੁਲੀਸ ਦੇ ਜਵਾਨ ਸ਼ਹੀਦ ਹੋਏ ਸਨ। ਉਹਨਾਂ ਵਿਚੋਂ ਅੱਜ ਪੱਟੀ ਨੇੜੇ ਪਿੰਡ ’ਚ ਦਲਵਿੰਦਰ ਸਿੰਘ ਅਤੇ ਜਗਰਾਓਂ ਵਿੱਖੇ ਭਗਵਾਨ ਸਿੰਘ ਦਾ ਅੰਤਿਮ ਸਸਕਾਰ ਹੋਇਆ ਜਿਸ ਵਿੱਚ ਸੈਂਕੜੇ ਦੀ ਗਿਣਤੀ ’ਚ ਪੁਲਿਸ ਮੁਲਾਜ਼ਮ ਤੇ ਆਲਾ ਅਧਿਕਾਰੀ ਹਾਜ਼ਰ ਸਨ।

ਏਐੱਸਆਈ ਭਗਵਾਨ ਸਿੰਘ ਦਾ ਅੰਤਿਮ ਸਸਕਾਰ

ਜਿਹਨਾਂ ਨੇ ਸ਼ਹੀਦ ਜਵਾਨ ਨੂੰ ਆਪਣੀ ਸ਼ਰਧਾਂਜਲੀ ਦਿੱਤੀ ਤੇ ਪਰਿਵਾਰ ਨੂੰ ਹੌਸਲਾਂ ਵਧਾਇਆ। ਇਸ ਮੌਕੇ ਡੀਸੀ ਲੁਧਿਆਣਾ ਵਰਿੰਦਰ ਸ਼ਰਮਾ, ਡੀਆਈਜੀ ਨੌਨਿਹਾਲ ਸਿੰਘ, ਐਸਐਸਪੀ ਜਗਰਾਓਂ ਚਰਨਜੀਤ ਸਿੰਘ ਸੋਹਲ਼, ਐਸਡੀਐਮ ਜਗਰਾਓਂ ਨਰਿੰਦਰ ਸਿੰਘ ਧਾਲੀਵਾਲ, ਜਗਰਾਉਂ ਵਿਧਾਇਕਾ ਬੀਬੀ ਮਾਣੂਕੇ, ਦਾਖਾ ਹਲਕਾ ਇੰਚਾਰਜ ਕਾਂਗਰਸ ਸੰਦੀਪ ਸੰਧੂ, ਜਗਰਾਓ ਹਲਕਾ ਇੰਚਾਰਜ ਕਾਂਗਰਸ ਮਲਕੀਤ ਸਿੰਘ ਦਾਖਾ, ਅਤੇ ਹੋਰ ਉਚ ਅਧਿਕਾਰੀ ਇਸ ਅੰਤਿਮ ਸਸਕਾਰ ਮੌਕੇ ਹਾਜ਼ਰ ਸਨ।

ਇਸ ਮੌਕੇ ਸ਼ਹੀਦ ਭਗਵਾਨ ਸਿੰਘ ਦੇ ਇਕਲੌਤੇ ਪੁੱਤਰ ਨੇ ਸਰਕਾਰ ਕੋਲੋਂ ਦੋਸ਼ੀਆਂ ਲਈ ਫਾਂਸੀ ਦੀ ਸਜ਼ਾ ਦੀ ਮੰਗ ਕੀਤੀ। ਜਗਰਾਉਂ ਐਸ ਐਸ ਪੀ ਚਰਨਜੀਤ ਸਿੰਘ ਸੋਹਲ਼ ਨੇ ਦੱਸਿਆ ਕਿ ਉਨ੍ਹਾਂ ਨੇ ਚਾਰੋ ਦੋਸ਼ੀਆਂ ਦੇ ਸਕੈਚ ਜਾਰੀ ਕੀਤੇ ਹਨ। ਜਲਦ ਹੀ ਸਾਰੇ ਸਾਰੇ ਪੁਲਿਸ ਦੀ ਗ੍ਰਿਫ਼ਤ ਵਿੱਚ ਹੋਣਗੇ। ਉਨ੍ਹਾਂ ਦੇ ਨਾਮ ਜੈ ਪਾਲ ਭੁੱਲਰ, ਬਲਜਿੰਦਰ ਸਿੰਘ, ਜਸਪ੍ਰੀਤ ਸਿੰਘ, ਦਰਸ਼ਨ ਸਿੰਘ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.