ਲੁਧਿਆਣਾ:ਕੋਰੋਨਾ ਕਾਲ ਦੇ ਦੌਰਾਨ ਲੋਕਾਂ ਦੀ ਜ਼ਿੰਦਗੀ ਵਿੱਚ ਬਹੁਤ ਤਬਦੀਲੀਆਂ ਆਈਆਂ ਹਨ। ਜਿਸ ਤੋਂ ਬਾਅਦ ਹੀ ਜ਼ਿਆਦਾਤਰ ਲੋਕਾਂ ਨੂੰ ਫਿੱਟ ਰਹਿਣ ਦੀ ਮਹੱਤਤਾ ਸਮਝ ਆਈ ਹੈ, ਪਰ ਕੁਝ ਲੋਕ ਅਜਿਹੇ ਹਨ, ਜੋ ਜਿੰਮ ਨਹੀਂ ਜਾ ਸਕਦੇ। ਉਨ੍ਹਾਂ ਲੋਕਾਂ ਲਈ ਅੱਜ ਲੁਧਿਆਣਾ ਦੇ ਦੁਗਰੀ ਹਲਕੇ ਵਿੱਚ ਇੱਕ ਖ਼ਾਸ ਉਪਰਾਲਾ ਸ਼ੁਰੂ ਕੀਤਾ ਗਿਆ ਹੈ। ਜਿਸ ਤਹਿਤ ਫਰੀ ਭੰਗੜਾ ਕੈਂਪ ਲਗਾਇਆ ਗਿਆ ਹੈ।
ਕੈਂਪ ਲਗਾਉਣ ਦਾ ਮਕਸਦ ਇਹ ਹੈ ਕਿ ਲੋਕ ਆਪਣੇ ਆਪ ਨੂੰ ਫਿੱਟ ਰੱਖ ਸਕਣ। ਤੇ ਆਪਣੇ ਆਪ ਨੂੰ ਬਿਮਾਰੀਆਂ ਤੋਂ ਬਚਾਉਣ ਵਿੱਚ ਸਫ਼ਲ ਰਹਿਣ। ਇਸ ਮੌਕੇ ਏ.ਸੀ.ਪੀ. ਰਣਧੀਰ ਸਿੰਘ ਨੇ ਵੀ ਇਸ ਭੰਗੜਾ ਕੈਂਪ ਵਿੱਚ ਹਿੱਸਾ ਲਿਆ।
ਉਨ੍ਹਾਂ ਨੇ ਕਿਹਾ ਕਿ ਹਰ ਉਮਰ ਵਿੱਚ ਵਿਅਕਤੀ ਨੂੰ ਫਿੱਟ ਰਹਿਣਾ ਜ਼ਰੂਰੀ ਹੈ। ਉੱਥੇ ਹੀ ਭੰਗੜਾ ਕੋਚ ਨੇ ਕਿਹਾ ਇੱਕ ਕੋਰੋਨਾ ਕਾਲ ਦੇ ਦੌਰਾਨ ਲੋਕਾਂ ਨੂੰ ਕਾਫ਼ੀ ਦਿੱਕਤਾਂ ਆਈਆਂ ਸਨ। ਉਨ੍ਹਾਂ ਨੇ ਕਿਹਾ, ਕਿ ਭੰਗੜਾ ਇਮਿਊਨਟੀ ਵਧਾਉਣ ਦਾ ਸਭ ਤੋਂ ਵਧੀਆ ਤਰੀਕਾ ਹੈ। ਅਤੇ ਜੋ ਲੋਕ ਜਿੰਮ ਨਹੀਂ ਜਾ ਸਕਦੇ। ਉਨ੍ਹਾਂ ਲੋਕਾਂ ਲਈ ਇਹ ਕੈਂਪ ਬਿਲਕੁਲ ਫ੍ਰੀ ਹੈ। ਉਨ੍ਹਾਂ ਨੇ ਕਿਹਾ ਕਿ ਸਾਡਾ ਮਕਸਦ ਲੋਕਾਂ ਨੂੰ ਫਿੱਟ ਰੱਖਾ ਹੈ। ਤਾਂ ਜੋਂ ਉਹ ਬਿਮਾਰੀਆਂ ਤੋਂ ਬਚੇ ਰਹਿਣ।
ਇਹ ਵੀ ਪੜ੍ਹੋ:ਨਾਭਾ ਟਰੱਕ ਓਪਰੇਟਰ ਯੂਨੀਅਨ ਨੇ ਵਿਜੈ ਚੌਧਰੀ ਨੂੰ ਸਰਬਸੰਮਤੀ ਨਾਲ ਚੁਣਿਆ ਪ੍ਰਧਾਨ