ਲੁਧਿਆਣਾ: ਕਾਰਪੋਰੇਸ਼ਨ ਚੋਣਾਂ ਦੇ ਨਾਲ-ਨਾਲ ਬਲਾਕ ਸੰਮਤੀ, ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤੀ ਚੋਣਾਂ ਨੇ ਸੂਬੇ 'ਚ ਸਰਗਰਮੀ ਤੇਜ਼ ਕਰ ਦਿੱਤੀ ਹੈ। ਇਸ ਵਿਚਾਲੇ ਕਾਰਪੋਰੇਸ਼ਨ ਚੋਣਾਂ ਤੋਂ ਪਹਿਲਾਂ ਜਿੱਥੇ ਵਿਰੋਧੀ ਪਾਰਟੀਆਂ ਵੱਲੋਂ ਆਮ ਆਦਮੀ ਪਾਰਟੀ ਨੂੰ ਘੇਰਿਆ ਜਾ ਰਿਹਾ ਹੈ ਤਾਂ ਉਥੇ ਹੀ ਸਾਰੀਆਂ ਪਾਰਟੀਆਂ ਵਾਰਡ ਬੰਦੀ ਦਾ ਵਿਰੋਧ ਕਰ ਰਹੀਆਂ ਹਨ ਅਤੇ ਉਨ੍ਹਾਂ ਵਲੋਂ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣ ਦਾ ਫੈਸਲਾ ਵੀ ਲਿਆ ਗਿਆ ਹੈ।
ਕਾਂਗਰਸੀਆਂ ਨੇ ਸਰਕਾਰ ਖਿਲਾਫ਼ ਚੱਕੀ ਆਵਾਜ਼: ਕੌਂਸਲਰਾਂ ਦੀਆਂ ਤਾਕਤਾਂ ਪੰਜਾਬ ਸਰਕਾਰ ਵੱਲੋ ਪਹਿਲਾਂ ਹੀ ਖਤਮ ਕਰ ਦਿੱਤੀਆਂ ਗਈਆਂ ਹਨ। ਜਿਸ ਦੇ ਚਲਦੇ ਕਿਸੇ ਵੀ ਕੰਮ ਲਈ ਉਹਨਾਂ ਨੂੰ ਵਿਧਾਇਕ ਕੋਲ ਹੀ ਜਾਣਾ ਪੈਂਦਾ ਹੈ ਅਤੇ ਵਿਕਾਸ ਕਾਰਜਾਂ ਉੱਪਰ ਵੀ ਰੋਕ ਲੱਗ ਚੁੱਕੀ ਹੈ। ਸਾਬਕਾ ਕਾਂਗਰਸੀ ਕੌਂਸਲਰ ਬਲਜਿੰਦਰ ਬੰਟੀ, ਪੰਕਜ ਸ਼ਰਮਾ ਕਾਕਾ ਅਤੇ ਸੁਨੀਲ ਕਪੂਰ ਦਾ ਕਹਿਣਾ ਹੈ ਕੀ ਮੌਜੂਦਾ ਵਿਧਾਇਕਾਂ ਦੁਆਰਾ ਸਿਰਫ ਜਿੱਤ ਦੇ ਲਈ ਲੋਕਾਂ ਦੀ ਸਹੂਲਤਾਂ ਨੂੰ ਅੱਖੋਂ ਪਰੋਖੇ ਕੀਤਾ ਗਿਆ ਹੈ।
ਵਾਰਡਾਂ ਦੀ ਵੰਡ ਕੀਤੀ ਗਲਤ: ਉਹਨਾਂ ਨੇ ਕਿਹਾ ਕਈ ਵਾਰਡਾਂ ਨੂੰ ਦੋ ਹਿੱਸਿਆਂ ਵਿੱਚ ਵੰਡ ਦਿੱਤਾ ਗਿਆ ਹੈ। ਕੁਝ ਵਾਰਡ ਵਾਸੀਆਂ ਨੂੰ ਆਪਣੇ ਕੰਮ ਕਰਵਾਉਣ ਲਈ ਨਹਿਰ ਪਾਰ ਕਰਨੀ ਪਵੇਗੀ ਅਤੇ ਕੁਝ ਨੂੰ ਨੈਸ਼ਨਲ ਹਾਈਵੇਅ। ਉੱਥੇ ਇੱਕ ਸਾਬਕਾ ਕੌਂਸਲਰ ਨੇ ਕਿਹਾ ਕਿ ਉਸਦੇ ਵਾਰਡ ਨੂੰ ਬਹੁਤ ਵੱਡਾ ਕਰ ਦਿੱਤਾ ਗਿਆ ਹੈ। ਜਿਸ ਦੇ ਵਿਕਾਸ ਕਾਰਜਾਂ ਨੂੰ ਲੈ ਕੇ ਵੱਡੀ ਮੁਸ਼ਕਿਲ ਆਵੇਗੀ , ਕਿਉਂਕਿ ਸਰਕਾਰ ਵੱਲੋਂ ਨਿਯਮਤ ਫੰਡ ਹੀ ਦਿੱਤੇ ਜਾਂਦੇ ਹਨ।
ਹਾਈ ਕੋਰਟ ਦਾ ਕਰਨਗੇ ਰੁੱਖ: ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਕੌਸਲਰ ਆਮ ਆਦਮੀ ਪਾਰਟੀ ਨੂੰ ਘੇਰਦੇ ਨਜ਼ਰ ਆਏ ਅਤੇ ਉਹਨਾਂ ਨੇ ਕਿਹਾ ਕਿ ਸਰਕਾਰ ਜਿੰਨ੍ਹੇ ਮਰਜੀ ਹੱਥਕੰਡੇ ਅਪਣਾ ਲਵੇ ਪਰ ਉਹ ਚੋਣਾਂ ਲੜਨਗੇ ਅਤੇ ਜਿੱਤ ਵੀ ਯਕੀਨੀ ਹੈ। ਦੱਸ ਦਈਏ ਕਿ ਲੁਧਿਆਣਾ ਵਿੱਚ 95 ਵਾਰਡ ਹਨ ਅਤੇ ਪਿਛਲੀ ਸਰਕਾਰ ਦੇ ਸਮੇਂ 60 ਦੇ ਕਰੀਬ ਵਾਰਡਾਂ ਉਪਰ ਕਾਂਗਰਸ ਦਾ ਕਬਜਾ ਸੀ । ਕਈ ਸਾਬਕਾ ਕੌਸਲਰ ਹੁਣ ਆਮ ਆਦਮੀ ਪਾਰਟੀ ਦਾ ਪੱਲਾ ਫੜ੍ਹ ਚੁੱਕੇ ਹਨ ਅਤੇ ਵਿਰੋਧੀਆਂ ਵਲੋਂ ਹਾਈ ਕੋਰਟ ਦਾ ਰੁੱਖ ਵੀ ਕੀਤਾ ਗਿਆ ਹੈ। ਜਿਸ 'ਚ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਚੋਣਾਂ ਆਪਣੇ ਨਿਰਧਾਰਤ ਸਮੇਂ 'ਤੇ ਹੁੰਦੀਆਂ ਹਨ ਜਾਂ ਫਿਰ ਲੋਕਾਂ ਦੀਆਂ ਮੁਸ਼ਕਿਲਾਂ ਇਸ ਤਰਾਂ ਹੀ ਬਰਕਰਾਰ ਰਹਿਣਗੀਆਂ।
- Nuh Violence Update: ਨੂਹ 'ਚ ਹਿੰਸਾ ਤੋਂ ਬਾਅਦ ਅੱਜ ਪਲਵਲ 'ਚ ਹਿੰਦੂ ਸੰਗਠਨਾਂ ਦੀ ਮਹਾਪੰਚਾਇਤ, ਇਨ੍ਹਾਂ ਮੁੱਦਿਆਂ 'ਤੇ ਹੋ ਸਕਦੀ ਹੈ ਚਰਚਾ, ਸਖ਼ਤ ਸੁਰੱਖਿਆ ਪ੍ਰਬੰਧ
- ਮੁੱਖ ਮੰਤਰੀ ਭਗਵੰਤ ਮਾਨ ਨੇ ਭਾਰਤੀ ਹਾਕੀ ਟੀਮ ਨੂੰ ਦਿੱਤੀ ਵਧਾਈ, ਏਸ਼ੀਅਨ ਚੈਂਪੀਅਨਸ਼ਿਪ ਟਰਾਫੀ ਜਿੱਤਣ 'ਤੇ ਲਿਖਿਆ- ਚੱਕ ਦੇ ਇੰਡੀਆ
- Independence Day: 15 ਅਗਸਤ ਮੌਕੇ ਕੌਂਮੀ ਝੰਡਾ ਲਹਿਰਾਉਣ ਸਮੇਂ ਰੱਖਣਾ ਹੋਵੇਗਾ ਖਾਸ ਧਿਆਨ, ਨਹੀਂ ਹੋ ਸਕਦੀ ਹੈ ਜੇਲ੍ਹ ਜਾਂ ਜੁਰਮਾਨਾ
ਵਿਧਾਇਕ ਨੇ ਕਾਂਗਰਸੀਆਂ 'ਤੇ ਲਾਏ ਰਗੜੇ: ਉੱਥੇ ਹੀ ਆਮ ਆਦਮੀ ਪਾਰਟੀ ਦੇ ਵਿਧਾਇਕ ਇਹ ਕਹਿੰਦੇ ਨਜ਼ਰ ਆਉਂਦੇ ਹਨ ਕੀ ਨਾਚ ਨਾ ਜਾਣੇ ਆਂਗਣ ਟੇਡਾ। ਉਨ੍ਹਾਂ ਨੇ ਕਿਹਾ ਕਿ ਇਹ ਸੰਵਿਧਾਨਿਕ ਹੱਕ ਹੈ ਕਿ ਤੁਸੀਂ ਹਾਈ ਕੋਰਟ ਜਾ ਸਕਦੇ ਹੋ । ਉਹਨਾਂ ਨੇ ਕਿਹਾ ਕਿ ਲੋਕਾਂ ਦੀ ਸਹੂਲਤਾਂ ਦੇ ਅਨੁਸਾਰ ਸਹੀ ਤਰੀਕੇ ਨਾਲ ਹੀ ਵਾਰਡ ਬੰਦੀ ਕੀਤੀ ਗਈ ਹੈ। ਇਸ ਦੇ ਨਾਲ ਹੀ ਵਿਧਾਇਕ ਦਾ ਕਹਿਣਾ ਕਿ ਆਪਣੀ ਹਾਰ ਦੇ ਡਰ ਕਾਰਨ ਹੁਣ ਕਾਂਗਰਸ ਦੇ ਕੌਂਸਲਰ ਉਮੀਦਵਾਰ ਅਜਿਹੀਆਂ ਗੱਲਾਂ ਕਰ ਰਹੇ ਹਨ।