ETV Bharat / state

ਲੁਧਿਆਣਾ 'ਚ ਲੈਂਟਰ ਡਿੱਗਣ ਨਾਲ ਹੁਣ ਤੱਕ 5 ਮਜ਼ਦੂਰਾਂ ਦੀ ਮੌਤ, ਫੈਕਟਰੀ ਮਾਲਕ ਗ੍ਰਿਫਤਾਰ

ਢਾਬਾ ਇਲਾਕੇ ਦੇ ਵਿੱਚ ਬੀਤੇ ਦਿਨੀਂ ਉਸਾਰੀ ਅਧੀਨ ਇਮਾਰਤ ਦਾ ਲੈਂਟਰ ਚੁੱਕਦੇ ਸਮੇਂ ਵੱਡਾ ਹਾਦਸਾ ਹੋਣ ਨਾਲ ਹੁਣ ਤੱਕ ਪੰਜ ਮਜ਼ਦੂਰਾਂ ਦੀ ਮੌਤ ਹੋ ਚੁੱਕੀ ਹੈ।

ਲੁਧਿਆਣਾ 'ਚ ਲੈਂਟਰ ਡਿੱਗਣ ਨਾਲ ਹੁਣ ਤੱਕ ਪੰਜ ਮਜ਼ਦੂਰਾਂ ਦੀ ਹੋ ਚੁੱਕੀ ਮੌਤ

author img

By

Published : Apr 6, 2021, 12:49 PM IST

ਲੁਧਿਆਣਾ: ਢਾਬਾ ਇਲਾਕੇ ਦੇ ਵਿੱਚ ਬੀਤੇ ਦਿਨੀਂ ਉਸਾਰੀ ਅਧੀਨ ਇਮਾਰਤ ਦਾ ਲੈਂਟਰ ਚੁੱਕਦੇ ਸਮੇਂ ਵੱਡਾ ਹਾਦਸਾ ਹੋਣ ਨਾਲ ਹੁਣ ਤੱਕ ਪੰਜ ਮਜ਼ਦੂਰਾਂ ਦੀ ਮੌਤ ਹੋ ਚੁੱਕੀ ਹੈ। ਇਸ ਹਾਦਸੇ ਦੇ ਵਿੱਚ ਅੱਠ ਮਜ਼ਦੂਰ ਜ਼ਖਮੀ ਹੋਏ ਹਨ, ਜਿਨ੍ਹਾਂ ਦਾ ਲੁਧਿਆਣਾ ਦੇ ਨਿੱਜੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਹਾਲਾਤਾਂ ਦਾ ਜਾਇਜ਼ਾ ਲੈਣ ਲਈ ਅੱਜ ਪੰਜਾਬ ਦੇ ਕੈਬਿਨੇਟ ਮੰਤਰੀ ਸੁੰਦਰ ਸ਼ਾਮ ਅਰੋੜਾ ਤੇ ਕੈਬਿਨੇਟ ਮੰਤਰੀ ਭਾਰਤ ਭੂਸ਼ਣ ਆਸ਼ੂ ਮੌਕੇ 'ਤੇ ਪਹੁੰਚੇ।

ਲੁਧਿਆਣਾ 'ਚ ਲੈਂਟਰ ਡਿੱਗਣ ਨਾਲ ਹੁਣ ਤੱਕ ਪੰਜ ਮਜ਼ਦੂਰਾਂ ਦੀ ਹੋ ਚੁੱਕੀ ਮੌਤ

ਇਸ ਸਬੰਧੀ ਕੈਬਿਨੇਟ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਇਸ ਮਾਮਲੇ ਦੀ ਪੂਰੀ ਜਾਂਚ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਵਿੱਚ ਜੇਕਰ ਕਿਸੇ ਦਾ ਵੀ ਕਸੂਰ ਹੋਵੇਗਾ, ਉਸ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਫੈਕਟਰੀ ਦੇ ਮਾਲਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਠੇਕੇਦਾਰ ਨੂੰ ਵੀ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਲੁਧਿਆਣਾ ਕਾਰਪੋਰੇਸ਼ਨ ਅਤੇ ਪੁਲਿਸ ਨੂੰ ਇਹ ਹੁਕਮ ਜਾਰੀ ਕੀਤੇ ਗਏ ਹਨ, ਜੇਕਰ ਕੋਈ ਵੀ ਅਜਿਹੀ ਹੋਰ ਕੋਈ ਇਮਾਰਤ ਹੈ ਤਾਂ ਕਾਰਪੋਰੇਸ਼ਨ ਉਤੇ ਨਜ਼ਰਸਾਨੀ ਹੋਵੇ।

ਉਧਰ ਦੂਜੇ ਪਾਸੇ ਪੰਜਾਬ ਕੈਬਿਨੇਟ ਮੰਤਰੀ ਅਤੇ ਲੁਧਿਆਣਾ ਤੋਂ ਵਿਧਾਇਕ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਹੈ ਉਹ ਪੱਤਰਕਰਾਂ ਰਾਹੀਂ ਇਹੀ ਅਪੀਲ ਕਰਨਾ ਚਾਹੁੰਦੇ ਹਨ ਕਿ ਆਪਣੇ ਨਿੱਜੀ ਫਾਇਦੇ ਲਈ ਕਿਸੇ ਦੀ ਵੀ ਜਾਨ ਨੂੰ ਖਤਰੇ ਵਿੱਚ ਨਾ ਪਾਇਆ ਜਾਵੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.