ETV Bharat / state

ਲੁਧਿਆਣਾ: ਕਬਾੜ ਦੀ ਦੁਕਾਨ ਨੂੰ ਲੱਗੀ ਅੱਗ

author img

By

Published : Nov 22, 2020, 4:08 PM IST

ਲੁਧਿਆਣਾ ਦੇ ਪੁਲਿਸ ਸਟੇਸ਼ਨ ਸਲੇਮ ਟਾਬਰੀ ਦੇ ਅਧੀਨ ਪੀਰੂ ਬੰਦਾ ਇਲਾਕੇ ਵਿੱਚ ਸਥਿਤ ਕਬਾੜ ਦੀ ਦੁਕਾਨ ਨੂੰ ਅੱਗ ਲੱਗਣ ਦੀ ਜਾਣਕਾਰੀ ਮਿਲੀ ਹੈ।

ਲੁਧਿਆਣਾ: ਕਬਾੜ ਦੀ ਦੁਕਾਨ ਨੂੰ ਲੱਗੀ ਅੱਗ
ਲੁਧਿਆਣਾ: ਕਬਾੜ ਦੀ ਦੁਕਾਨ ਨੂੰ ਲੱਗੀ ਅੱਗ

ਲੁਧਿਆਣਾ: ਸਥਾਨਕ ਸ਼ਹਿਰ ਦੇ ਪੁਲਿਸ ਸਟੇਸ਼ਨ ਸਲੇਮ ਟਾਬਰੀ ਦੇ ਅਧੀਨ ਪੀਰੂ ਬੰਦਾ ਇਲਾਕੇ 'ਚ ਕਬਾੜ ਦੀ ਦੁਕਾਨ 'ਚ ਅੱਗ ਲੱਗਣ ਦੀ ਖ਼ਬਰ ਸਾਹਮਣੇ ਆ ਰਹੀ ਹੈ । ਦੱਸ ਦਈਏ ਕਿ ਅੱਜੇ ਤੱਕ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸੱਕਿਆ ਹੈ।

ਲੁਧਿਆਣਾ: ਕਬਾੜ ਦੀ ਦੁਕਾਨ ਨੂੰ ਲੱਗੀ ਅੱਗ

ਸਥਾਨਕ ਲੋਕਾਂ ਨੇ ਜਤਾਇਆ ਗੁੱਸਾ

ਅੱਗ ਲੱਗਣ ਨਾਲ ਪੂਰੇ ਇਲਾਕੇ 'ਚ ਹਫੜਾ- ਤਫੜੀ ਮੱਚ ਗਈ। ਜਾਣਕਾਰੀ ਦਿੰਦੇ ਹੋਏ ਇਲਾਕਾ ਨਿਵਾਸੀਆਂ ਨੇ ਕਿਹਾ ਕਿ ਇੱਥੇ ਪਹਿਲਾਂ ਵੀ ਕਈ ਵਾਰ ਅੱਗ ਲੱਗ ਚੁੱਕੀ ਹੈ। ਕਬਾੜ ਦੀ ਦੁਕਾਨ 'ਤੇ ਤਾਂਬਾ ਸਾੜਿਆ ਜਾਂਦਾ ਹੈ, ਜਿਸ ਤੋਂ ਬਾਅਦ ਦੁਕਾਨ ਨੇ ਅੱਗ ਫੜ ਲਈ। ਉਨ੍ਹਾਂ ਕਿਹਾ ਕਿ ਨਾਲ ਹੀ ਮਿਠਾਈ ਵਾਲੇ ਦੀ ਦੁਕਾਨ ਹੈ ਤੇ ਉੱਥੇ 100 ਤੋਂ ਵੱਧ ਗੈਸ ਸਿਲੈਂਡਰ ਪਏ ਸਨ, ਜਿਸਨੂੰ ਫੌਰੀ ਤੌਰ 'ਤੇ ਖਾਲੀ ਕਰਵਾਇਆ ਗਿਆ। ਜੇਕਰ ਉਹ ਅੱਗ ਫੜ ਲੈਂਦਾ ਤਾਂ ਪੂਰਾ ਇਲਾਕਾ ਤਬਾਹ ਹੋ ਜਾਣਾ ਸੀ। ਉਨ੍ਹਾਂ ਗੁੱਸਾ ਜਤਾਉਂਦੇ ਕਿਹਾ ਕਿ ਸਥਾਨਕ ਇਲਾਕੇ 'ਚ ਅਜਿਹੀਆਂ ਦੁਕਾਨਾਂ ਨਹੀਂ ਹੋਣੀਆਂ ਚਾਹੀਦੀਆਂ। ਪ੍ਰਸ਼ਾਸਨ ਨੂੰ ਇਸ 'ਤੇ ਲਗਾਮ ਲਗਾਉਣ ਦੀ ਲੋੜ ਹੈ। ਜ਼ਿਕਰਯੋਗ ਹੈ ਕਿ ਇਸ ਹਾਦਸੇ 'ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।

ਫਾਇਰ ਬ੍ਰਿਗੇਡ ਨੇ ਦਿੱਤੀ ਜਾਣਕਾਰੀ

ਫਾਇਰ ਬ੍ਰਿਗੇਡ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਮੌਕੇ 'ਤੇ 5 ਗੱਡੀਆਂ ਪਹੰਚੀਆਂ ਸੀ ਤੇ ਪਰ ਅੱਗ ਬਹੁਤ ਜ਼ਿਆਦਾ ਸੀ, ਜਿਸ ਨੂੰ ਦੇਖਦੇ ਹੋਏ ਹੋਰ ਗੱਡੀਆਂ ਮੰਗਵਾਈਆਂ ਗਈਆਂ। 16 ਗੱਡੀਆਂ ਦੇ ਨਾਲ ਅੱਗ 'ਤੇ ਕਾਬੂ ਪਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਅੱਗ 'ਤੇ 90 ਫ਼ੀਸਦ ਕਾਬੂ ਪਾ ਲਿਆ ਗਿਆ ਹੈ। ਉਨ੍ਹਾਂ ਕਿਹਾ ਅੱਜੇ ਤੱਕ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸੱਕਿਆ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.