ਲੁਧਿਆਣਾ: ਸੁਦਾ ਮੁਹੱਲਾ ਵਿੱਚ ਇੱਕ ਬਗੀਰਥ ਪ੍ਰਿਟਿੰਗ ਫੈਕਟਰੀ ਵਿੱਚ ਅੱਗ ਲੱਗਣ ਦੀ ਖ਼ਬਰ ਸਾਹਮਣੇ ਆਈ ਹੈ। ਜਿਸ ਨਾਲ ਫੈਕਟਰੀ ਦਾ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। ਪਰ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ। ਦੱਸਿਆ ਜਾ ਰਿਹਾ ਹੈ ਕਿ ਅੱਗ ਨੂੰ ਕਾਬੂ ਕਰਨ ਲਈ ਦਮਕਲ ਵਿਭਾਗ ਦੀਆਂ 6 ਗੱਡੀਆਂ ਵੱਲੋਂ ਮੌਕੇ 'ਤੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ ਗਿਆ।
ਸਥਾਨਕ ਵਾਸੀ ਵਿਨੇ ਧੀਰ ਨੇ ਦੱਸਿਆ ਕਿ ਬਗੀਰਥ 3 ਮੰਜਿਲ੍ਹਾ ਬਿਲਡਿੰਗ ਹੈ ਜਿਥੇ ਅੱਗ ਲਗੀ ਹੈ। ਉਨ੍ਹਾਂ ਨੇ ਕਿਹਾ ਕਿ ਜਿਵੇਂ ਵੀ ਅੱਗ ਲੱਗੀ ਉਸ ਤੋਂ ਤੁਰੰਤ ਬਾਅਦ ਹੀ ਅੱਗ ਬੁਝਾਉ ਅਮਲੇ ਨੂੰ ਫੋਨ ਕਰ ਇਤਲਾਹ ਕੀਤਾ। ਜਿਸ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ।
ਉਨ੍ਹਾਂ ਨੇ ਕਿਹਾ ਕਿ ਅੱਗ ਲੱਗਣ ਵਾਲੇ ਸਥਾਨ 'ਤੇ ਕੌਸਲਰ ਅਨਿਲ ਪਾਰਤੀ ਨੇ ਪਹੁੰਚ ਕੇ ਫੈਕਟਰੀ ਦਾ ਜਾਇਜ਼ਾ ਲਿਆ।
ਇਹ ਵੀ ਪੜ੍ਹੋ: ਗਊਸ਼ਾਲਾਵਾਂ ਨੂੰ ਟੂਰਿਜ਼ਮ ਦੇ ਤੌਰ 'ਤੇ ਪ੍ਰਫੁੱਲਿਤ ਕਰੇਗੀ ਸਰਕਾਰ: ਡਾ. ਵੱਲਭ ਭਾਈ ਕਥੀਰੀਆ
ਅੱਗ ਬੁਝਾਊ ਅਮਲੇ ਦੇ ਅਧਿਕਾਰੀ ਸ੍ਰਿਸ਼ਟੀ ਨਾਥ ਨੇ ਦੱਸਿਆ ਕਿ 6:00 ਵਜੇ ਬਗੀਰਥ ਪ੍ਰਿੰਟਿੰਗ ਫੈਕਟਰੀ ਨੂੰ ਅੱਗ ਲੱਗੀ ਦੀ ਸੂਚਨਾ ਮਿਲੀ ਸੀ। ਜਿਸ ਤੋਂ ਬਾਅਦ ਅੱਗ ਬੁਝਾਓ ਅਮਲੇ ਨੇ ਪਹੁੰਚ ਕੇ ਅੱਗ 'ਤੇ ਕਾਬੂ ਪਾ ਲਿਆ। ਉਨ੍ਹਾਂ ਕਿਹਾ ਕਿ ਹੁਣ ਤੱਕ 6 ਗੱਡੀਆਂ ਅੱਗ ਤੇ ਕਾਬੂ ਪਾਉਣ ਲਈ ਲਾਈਆਂ ਜਾ ਚੁੱਕੀਆਂ ਹਨ। ਜ਼ਿਕਰਯੋਗ ਹੈ ਕਿ ਫੈਕਟਰੀ ਦੇ ਵਿੱਚ ਪ੍ਰਿੰਟਿੰਗ ਦਾ ਕੰਮ ਕੀਤਾ ਜਾਂਦਾ ਹੈ। ਸ੍ਰਿਸ਼ਟੀ ਨਾਥ ਨੇ ਕਿਹਾ ਕਿ ਅੱਗ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਸਾਮਾਨ ਜ਼ਰੂਰ ਸੜ ਕੇ ਸਵਾਹ ਹੋ ਗਿਆ।
ਦੱਸਣਯੋਗ ਹੈ ਕਿ ਅੱਗ ਲੱਗਣ ਦੇ ਕਾਰਨ ਹਾਲੇ ਤੱਕ ਪਤਾ ਨਹੀਂ ਲੱਗ ਪਾਇਆ, ਸ਼ਾਰਟ ਸਰਕਟ ਹੀ ਅੱਗ ਦਾ ਕਾਰਨ ਦੱਸਿਆ ਜਾ ਰਿਹਾ ਹੈ।