ਲੁਧਿਆਣਾ: ਪੰਜਾਬ ਵਿੱਚ ਲਗਾਤਾਰ ਵੱਧ ਰਹੀਆਂ ਅਪਰਾਧਿਕ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਜਿਸ ਦੀਆਂ ਤਾਜ਼ਾ ਤਸਵੀਰਾਂ ਲੁਧਿਆਣਾ ਦੇ ਦੁਗਰੀ ਇਲਾਕੇ (Dugri area of Ludhiana) ਤੋਂ ਸਾਹਮਣੇ ਆਈਆਂ ਹਨ। ਜਿੱਥੇ ਇੱਕ ਪ੍ਰਾਈਵੇਟ ਸਕੂਲ (A private school) ਦੇ ਬਾਹਰ ਛੁੱਟੀ ਦੇ ਸਮੇਂ ਇੱਕ ਵਿਦਿਆਰਥੀ ਉਪਰ ਕੁਝ ਨੌਜਵਾਨਾਂ ਨੇ ਡੰਡੀਆਂ ਤੇ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ (Attacks with sticks and sharp weapons) ਕਰ ਦਿੱਤਾ, ਮਿਲੀ ਜਾਣਕਾਰੀ ਅਨੁਸਾਰ ਵਿਦਿਆਰਥੀ ਦੀ ਨਾਲ ਪੜ੍ਹਦੇ ਸਕੂਲ ਵਿੱਚ ਵਿਦਿਆਰਥੀ ਨਾਲ ਕਹਾਸੁਣੀ ਹੋਈ ਸੀ , ਜਿਸ ਨੂੰ ਲੈ ਕੇ ਦੂਜੇ ਵਿਦਿਆਰਥੀ ਨੇ ਆਪਣੇ ਸਾਥੀਆਂ ਨੂੰ ਬੁਲਾ ਲਿਆ ਅਤੇ ਵਿਦਿਆਰਥੀ ‘ਤੇ ਹਮਲਾ ਕਰ ਦਿੱਤਾ।
ਹਮਲੇ ਦੌਰਾਨ ਵਿਦਿਆਰਥੀ ਗੰਭੀਰ ਜ਼ਖ਼ਮੀ (Students seriously injured) ਹੋ ਗਿਆ ਹੈ ਜਿਸ ਨੂੰ ਤੁਰੰਤ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ, ਬੇਸ਼ੱਕ ਮਾਮਲੇ ਦੀਆਂ ਤਸਵੀਰਾਂ ਸੀ.ਸੀ.ਟੀ.ਵੀ ਕੈਮਰੇ ਵਿੱਚ ਕੈਦ ਹੋ ਗਈਆਂ ਹਨ। ਸੀ.ਸੀ.ਟੀ.ਵੀ. ‘ਚ ਵੇਖਿਆ ਜਾ ਸਕਦਾ ਹੈ, ਕਿਵੇਂ ਵਿਦਿਆਰਥੀ ਨੂੰ ਕੁਝ ਨੌਜਵਾਨ ਸਿਰ ‘ਤੇ ਦਾਤ ਮਾਰ ਕੇ ਹੇਠਾਂ ਡੇਗ ਕੇ ਫਰਾਰ ਹੋ ਜਾਂਦੇ ਹਨ। ਹਾਲਾਂਕਿ ਦਾਤ ਮਾਰਨ ਵਾਲੇ ਨੌਜਵਾਨ ਨੂੰ ਫੜਨ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਹੈ, ਪਰ ਉਹ ਫਰਾਰ ਹੋ ਜਾਂਦਾ ਹੈ, ਜ਼ਖ਼ਮੀ ਵਿਦਿਆਰਥੀ ਦੇ ਮਾਪਿਆਂ ਨੇ ਕਿਹਾ ਕਿ ਅਜਿਹਾ ਸਕੂਲ ‘ਚ ਨਹੀਂ ਹੋਣਾ ਚਾਹੀਦਾ। ਇਸ ਮੌਕੇ ਉਨ੍ਹਾਂ ਨੇ ਪੁਲਿਸ ਅਤੇ ਸਕੂਲ ਪ੍ਰਸ਼ਾਸ਼ਨ ਤੋਂ ਮੁਲਜ਼ਮਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ: ਸਿਹਤ, ਮੈਡੀਕਲ ਸਿੱਖਿਆ ਅਤੇ ਸਿੰਚਾਈ ਵਿਭਾਗ ਦੇ ਨਵ-ਨਿਯੁਕਤ ਉਮੀਦਵਾਰਾਂ ਨੂੰ ਵੰਡੇ ਨਿਯੁਕਤੀ ਪੱਤਰ
ਉਧਰ ਦੂਜੇ ਪਾਸੇ ਲੁਧਿਆਣਾ ਦੇ ਥਾਣਾ ਦੁੱਗਰੀ ਦੇ ਆਈ ਓ ਨੇ ਕਿਹਾ ਕਿ ਪੁਨੀਤ ਸਚਦੇਵਾ ਨਾ ਦਾ ਵਿਦਿਆਰਥੀ 12ਵੀਂ ਜਮਾਤ ਚ ਪੜਦਾ ਹੈ ਅਤੇ ਉਸ ਦਾ ਸਕੂਲ ਦੇ ਕਿਸੇ ਦੂਜੇ ਵਿਦਿਆਰਥੀ ਨਾਲ ਲੜਾਈ ਹੋਈ ਹੈ ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ ਅਤੇ ਇਸ ਵਿੱਚ ਜਿਸ ਕਿਸੇ ਦੀ ਗਲਤੀ ਹੋਵੇਗੀ ਉਸ ਤੇ ਕਾਰਵਾਈ ਕੀਤੀ ਜਾਵੇਗੀ ਉਨ੍ਹਾਂ ਕਿਹਾ ਕਿ ਫਿਲਹਾਲ ਕੋਈ ਵੀ ਹਮਲਾ ਕਰਨ ਵਾਲਾ ਗ੍ਰਿਫਤਾਰ ਨਹੀਂ ਹੋਇਆ।
ਇਹ ਵੀ ਪੜ੍ਹੋ: SFJ ਦੇ ਪੰਨੂ ਨੇ ਕਰਵਾਇਆ ਮੁਹਾਲੀ ਅਟੈਕ !, ਆਡੀਓ ਹੋਈ ਵਾਇਰਲ