ਲੁਧਿਆਣਾ: ਜ਼ਿਲ੍ਹੇ ਦੇ ਸਿਹਤ ਵਿਭਾਗ ਵੱਲੋਂ ਇੱਕ ਵੱਡੀ ਕਾਰਵਾਈ ਕੀਤੀ ਗਈ ਹੈ। ਸਿਹਤ ਵਿਭਾਗ ਵੱਲੋਂ ਰਿਸ਼ੀ ਨਗਰ ਵਿੱਚ ਚੱਲ ਰਹੀ ਨਾਜਾਇਜ਼ ਗਰਭ ਨਿਰਧਾਰਤ ਸੈਂਟਰ ਫੜਿਆ ਗਿਆ ਹੈ। ਰੇਡ ਦੌਰਾਨ ਟੀਮ ਨੇ ਅਣਅਧਿਕਾਰਤ ਅਲਟਰਾ ਸਾਊਂਡ ਦੀ ਮਸ਼ੀਨ ਅਤੇ ਹੋਰ ਟੈਸਟਿੰਗ ਦਾ ਸਮਾਨ ਬਰਾਮਦ ਕੀਤਾ ਹੈ। ਕਰੀਬ 30 ਹਜ਼ਾਰ ਦੀ ਨਗਦੀ ਸਮੇਤ ਮਹਿਲਾ ਡਾਕਟਰ ਕਾਬੂ ਨੂੰ ਵੀ ਮੌਕੇ ਤੋਂ ਕਾਬੂ ਕੀਤਾ ਗਿਆ ਹੈ।
ਜਾਣਕਾਰੀ ਅਨੁਸਾਰ ਘਰ ਵਿੱਚ ਹੀ ਮੋਟੀ ਰਕਮ ਲੈ ਕੇ ਗਰਭ ਨਿਰਧਾਰਿਤ ਟੈਸਟ ਕੀਤਾ ਜਾਂਦਾ ਸੀ। ਕਰੀਬ ਇੱਕ ਮਹੀਨੇ ਤੋਂ ਸਿਵਲ ਸਰਜਨ ਦੀ ਟੀਮ ਵਲੋਂ ਰੇਕਿੰਗ ਕੀਤੀ ਜਾ ਰਹੀ ਸੀ ਜਿਸ ਦੇ ਚੱਲਦੇ ਹੁਣ ਤੜਕਸਾਰ ਪੰਜ ਵਜੇ ਤੋਂ ਰੇਡ ਸ਼ੁਰੂ ਕੀਤੀ ਗਈ ਸੀ। ਰੇਡ ਤੋਂ ਬਾਅਦ ਪੁੱਛਗਿੱਛ ਦੌਰਾਨ ਵੱਡਾ ਖੁਲਾਸਾ ਹੋਇਆ ਹੈ। ਲੁਧਿਆਣਾ ਤੋਂ ਇਲਾਵਾ ਪੰਜਾਬ ਅਤੇ ਨਾਲ ਲੱਗਦੇ ਰਾਜਾਂ ਵਿੱਚ ਵੀ ਮੁਲਜ਼ਮਾਂ ਦੇ ਡਾਕਟਰਾਂ ਨਾਲ ਸਬੰਧ ਸਨ।
ਇਸਦੇ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਸਿਹਤ ਅਧਿਕਾਰੀ ਨੇ ਦੱਸਿਆ ਕਿ ਸਰਜਨ ਦੀ ਟੀਮ ਨਾਲ ਰੇਡ ਮਾਰੀ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਇੱਕ ਮਹਿਲਾ ਡਾਕਟਰ ਪਿਛਲੇ ਇੱਕ ਸਾਲ ਤੋਂ ਕੰਮ ਕਰ ਰਹੀ। ਉਨ੍ਹਾਂ ਦੱਸਿਆ ਕਿ ਲਿੰਗ ਅਧਾਰਿਤ ਟੈਸਟ ਸੈਂਟਰ ਚਲਾਇਆ ਜਾ ਰਿਹਾ ਸੀ, ਜਿਸਦਾ ਕੋਈ ਵੀ ਲਾਇਸੈਂਸ ਨਹੀਂ ਸੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਵਿਭਾਗ ਵੱਲੋਂ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਨਵਜੋਤ ਕੌਰ ਸਿੱਧੂ ਵੱਲੋਂ ਸਾਬਕਾ IPS ਅਧਿਕਾਰੀ ਨੂੰ ਗ੍ਰਹਿ ਮੰਤਰੀ ਬਣਾਉਣ ਦੀ ਮੰਗ