ਲੁਧਿਆਣਾ: ਲਗਾਤਾਰ ਦੋ ਦਿਨਾਂ ਤੱਕ ਲੌਕ ਡਾਊਨ ਲੱਗਣ ਤੋਂ ਪਹਿਲਾਂ ਲੋਕ ਭਾਰੀ ਗਿਣਤੀ ’ਚ ਖ਼ਰੀਦਦਾਰੀ ਕਰਨ ਲਈ ਬਜ਼ਾਰਾਂ ’ਚ ਨਿਕਲੇ। ਪਰ ਜਿਵੇਂ ਹੀ ਸ਼ਾਮ ਦੇ ਪੰਜ ਵੱਜਣ ਨਾਲ ਦੁਕਾਨਾਂ ਬੰਦ ਹੋ ਗਈਆਂ ਜਿਸ ਕਾਰਣ ਲੋਕ ਸਮਾਨ ਤਾਂ ਖ਼ਰੀਦ ਨਹੀਂ ਸਕੇ ਉਲਟਾਂ ਭਾਰੀ ਗਿਣਤੀ ’ਚ ਬਾਹਰ ਨਿਕਲਣ ਕਾਰਣ ਸੜਕਾਂ ’ਤੇ ਜਾਮ ਲੱਗ ਗਿਆ।
ਗੌਰਤਲੱਬ ਹੈ ਕਿ ਜਾਮ ਲੰਬਾ ਹੋਣ ਕਾਰਣ ਲੋਕ ਦੇਰ ਸ਼ਾਮ ਤੱਕ ਸੜਕਾਂ ’ਤੇ ਹੀ ਜਾਮ ’ਚ ਫਸੇ ਰਹੇ।
ਇਸ ਮੌਕੇ ਜਾਮ ’ਚ ਫਸੇ ਲੋਕਾਂ ਦਾ ਕਹਿਣਾ ਸੀ ਕਿ ਸਰਕਾਰ ਕੋਰੋਨਾ ਮਹਾਂਮਾਰੀ ਦੀ ਦਹਿਸ਼ਕ ਫੈਲਾ ਕੇ ਜਿੱਥੇ ਕਾਰੋਬਾਰੀਆਂ ਦੇ ਕਾਰੋਬਾਰ ਠੱਪ ਕਰ ਰਹੀ ਹੈ, ਉੱਥੇ ਹੀ ਸੜਕਾਂ ’ਤੇ ਲੱਗੇ ਜਾਮ ਕਾਰਨ ਵੀ ਕੋਰੋਨਾ ਦਾ ਖ਼ਤਰਾ ਵੱਧ ਜਾਂਦਾ ਹੈ। ਕੁਝ ਲੋਕਾਂ ਦਾ ਕਹਿਣਾ ਸੀ ਕਿ ਜੋ ਲੋਕ ਲੌਕ ਡਾਊਨ ਦੇ ਨਿਯਮਾਂ ਦੀ ਪਾਲਣਾ ਨਹੀਂ ਕਰਦੇ, ਸਰਕਾਰ ਦੁਆਰਾ ਉਨ੍ਹਾਂ ’ਤੇ ਸਖ਼ਤੀ ਕੀਤੀ ਜਾਣੀ ਚਾਹੀਦੀ ਹੈ।
ਇਹ ਵੀ ਪੜ੍ਹੋ: ਸਿੰਘੂ ਬਾਰਡਰ ਤੱਕ ਦੌੜ ਲਗਾਉਣ ਵਾਲਾ ਗੁਰਵਿੰਦਰ ਪਹੁੰਚਿਆ ਅੰਮ੍ਰਿਤਸਰ