ਲੁਧਿਆਣਾ: ਥਾਣਾ ਦੁਗਰੀ ਫੇਸ ਵੰਨ ਇਲਾਕੇ (Police Station Dugri Face One Area) ਦੀ ਰਹਿਣ ਵਾਲੀ ਇੱਕ ਮਹਿਲਾ ਨੇ ਆਪਣੇ 2 ਮਹੀਨੇ ਦੇ ਬੱਚੇ ਦੀ ਮੌਤ (Death of a 2-month-old baby) ਲਈ ਆਪਣੇ ਹੀ ਪਤੀ ਨੂੰ ਜ਼ਿੰਮੇਵਾਰ ਦੱਸ ਹੈ ਅਤੇ ਉਸ ‘ਤੇ ਕਾਰਵਾਈ ਦੀ ਮੰਗ ਕੀਤੀ ਹੈ।
ਪੀੜਤਾ ਦੇਰ ਸ਼ਾਮ ਆਪਣੇ ਬੱਚੇ ਦੀ ਲਾਸ਼ ਲੈਕੇ ਲੁਧਿਆਣਾ ਦੇ ਦੁੱਗਰੀ ਪੁਲਿਸ ਸਟੇਸ਼ਨ (Dugri Police Station, Ludhiana) ਪਹੁੰਚ ਗਈ, ਜਿੱਥੇ ਪੁਲਿਸ ਨੂੰ ਹੱਥਾਂ ਪੈਰਾਂ ਦੀ ਪੈ ਗਈ, ਜਿਸ ਤੋਂ ਬਾਅਦ ਪੀੜਤ ਪਤਨੀ ਦੇ ਪਰਿਵਾਰ ਨੇ ਸ਼ਿਕਾਇਤ ਦਰਜ ਕਰਨ ਦੀ ਮੰਗ ਕੀਤੀ, ਮੁਲਜ਼ਮ ਦੀ ਸੱਸ ਨੇ ਇਲਜ਼ਾਮ ਲਾਇਆ ਕੇ ਉਸ ਦੇ ਜਵਾਈ ਨੇ ਬੀਤੇ ਦਿਨ ਉਸ ਦੇ 2 ਮਹੀਨੇ ਦੇ ਬੱਚੇ ਨੂੰ ਨਸ਼ੇ ਦੇ ਵਿੱਚ ਜ਼ਮੀਨ ‘ਤੇ ਸੁੱਟ ਦਿੱਤਾ ਜਿਸ ਤੋਂ ਬਾਅਦ ਬੱਚੇ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ, ਪਰ ਬੱਚਾ ਨਹੀਂ ਬਚ ਸਕਿਆ ਉਸ ਦੀ ਮੌਤ ਹੋ ਗਈ।
ਪੀੜਤ ਪਰਿਵਾਰ ਨੇ ਕਿਹਾ ਬੱਚੇ ਦੀ ਮੌਤ ਲਈ ਉਸ ਦਾ ਪਿਤਾ ਹੀ ਜ਼ਿੰਮੇਵਾਰ ਹੈ, ਜਿਸ ‘ਤੇ ਕਾਰਵਾਈ ਹੋਣੀ ਚਾਹੀਦੀ ਹੈ, ਉਧਰ ਪੁਲਿਸ ਨੇ ਕਿਹਾ ਕਿ ਇਹ ਜਾਂਚ ਦਾ ਵਿਸ਼ਾ ਹੈ। ਪੁਲਿਸ ਨੇ ਕਿਹਾ ਕਿ ਅਸੀਂ ਪਰਿਵਾਰ ਦੇ ਬਿਆਨ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਬੱਚੇ ਦੀ ਨਾਨੀ ਨੇ ਦੱਸਿਆ ਕਿ ਮੁਲਜ਼ਮ ਨਸ਼ਾ ਕਰਨ ਦਾ ਵੀ ਆਦੀ ਹੈ ਅਤੇ ਉਸ ਨੇ ਨਸ਼ੇ ਵਿੱਚ ਹੀ ਇਹ ਸਾਰਾ ਕਾਰਾ ਕੀਤਾ।
ਇਹ ਵੀ ਪੜ੍ਹੋ: ਨੌਜਵਾਨ ਦੇ ਕਤਲ ਨੂੰ ਲੈਕੇ ਪੁਲਿਸ ’ਤੇ ਲੱਗੇ ਗੰਭੀਰ ਇਲਜ਼ਾਮ
ਉਧਰ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪੀੜਤ ਮਹਿਲਾ ਦੀ ਮਾਤਾ ਨੇ ਕਿਹਾ ਕਿ ਉਸ ਦਾ ਜਵਾਈ ਨਸ਼ਾ ਕਰਦਾ ਹੈ ਅਤੇ ਮਾਰਕੁੱਟ ਕਰਦਾ ਹੈ। ਜਿਸ ਦੇ ਚਲਦਿਆਂ ਬੱਚੇ ਨੂੰ ਵੀ ਮਾਰਿਆ ਗਿਆ। ਜਿਸ ਕਾਰਨ ਉਸ ਦੀ ਤਬੀਅਤ ਖ਼ਰਾਬ ਹੋ ਗਈ ਅਤੇ ਉਸ ਦੀ ਮੌਤ ਹੋ ਗਈ। ਇਸ ਦੌਰਾਨ ਪੀੜਤ ਮਹਿਲਾ ਨੇ ਇਲਜ਼ਾਮ ਲਗਾਉਂਦਿਆਂ ਮੁਲਜ਼ਮ ਦੇ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ, ਉਧਰ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਮੁਲਜ਼ਮ ਦੀ ਪਤਨੀ ਅਤੇ ਪਰਿਵਾਰਿਕ ਮੈਂਬਰਾਂ ਨੇ ਹੀ ਇਲਜ਼ਾਮ ਲਗਾਏ ਹਨ ਕਿ ਉਨ੍ਹਾਂ ਜਵਾਈ ਨਸ਼ਾ ਕਰਦਾ ਹੈ ਅਤੇ ਉਸ ਵੱਲੋਂ ਹੀ ਬੱਚੇ ਨੂੰ ਮਾਰਿਆ ਗਿਆ ਉਨ੍ਹਾਂ ਕਿਹਾ ਕਿ ਅਸੀਂ ਮਾਮਲੇ ਦੀ ਤਫਤੀਸ਼ ਕਰ ਰਹੇ ਹਾਂ ਤੇ ਕਾਨੂੰਨ ਮੁਤਾਬਿਕ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਖੁਦ ਨੂੰ CM ਭਗਵੰਤ ਮਾਨ ਦਾ OSD ਦੱਸਣ ਵਾਲਾ ਆਇਆ ਪੁਲਿਸ ਅੜ੍ਹਿੱਕੇ