ETV Bharat / state

ਟੋਲ ਪਲਾਜ਼ੇ ਉੱਤੇ ਬੈਠੇ ਕਿਸਾਨਾਂ ਨੇ ਝੋਨੇ ਦੇ ਟਰੱਕ ਰੋਕੇ - Paddy

ਕੇਂਦਰ ਸਰਕਾਰ ਵੱਲੋਂ ਖੇਤੀ ਕਾਨੂੰਨਾਂ ਵਿੱਚ ਫ਼ਸਲ ਖ਼ਰੀਦਣ ਨੂੰ ਲੈ ਦੇ ਦਿੱਤੀ ਛੋਟ ਤੋਂ ਬਾਅਦ ਪੰਜਾਬ ਦੇ ਸ਼ੈਲਰ ਤੇ ਹੋਰ ਵੱਡੀਆਂ ਫ਼ਰਮਾਂ ਨੇ ਸਸਤੇ ਰੇਟਾਂ ਉੱਤੇ ਝੋਨਾ ਬਾਹਰੀ ਸੂਬਿਆਂ ਤੋਂ ਮੰਗਵਾ ਕੇ ਸਟੌਰ ਕਰਨਾ ਸ਼ੁਰੂ ਕਰ ਦਿੱਤਾ ਹੈ। ਜਿਸ ਦੇ ਚੱਲਦਿਆਂ ਅੱਜ ਲੁਧਿਆਣਾ ਵਿੱਚ ਝੋਨੇ ਦੇ ਭਰੇ 5 ਟਰੱਕ ਦਾਖ਼ਲ ਹੋਣ ਤੋਂ ਪਹਿਲਾਂ ਕਿਸਾਨਾਂ ਨੇ ਰੋਕ ਲਏ।...

ਤਸਵੀਰ
ਤਸਵੀਰ
author img

By

Published : Oct 23, 2020, 6:48 PM IST

ਲੁਧਿਆਣਾ: ਟੋਲ ਪਲਾਜ਼ੇ ਉੱਤੇ ਬੈਠੀਆਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਲੁਧਿਆਣਾ ਵਿੱਚ ਦਾਖ਼ਲ ਹੁਣ ਸਮੇਂ ਝੋਨੇ ਦੇ ਪੰਜ ਟਰੱਕ ਰੋਕ ਲਏ। ਇਹ ਟਰੱਕ ਕਿਸਾਨਾਂ ਨੇ ਪੁਲਿਸ ਅਤੇ ਮਾਰਕੀਟ ਕਮੇਟੀ ਸਮਰਾਲਾ ਦੇ ਹਵਾਲੇ ਕਰ ਦਿੱਤੇ।

ਇਸ ਮੌਕੇ ਕਿਸਾਨ ਯੂਨੀਅਨ ਦੇ ਆਗੂਆਂ ਨੇ ਦੱਸਿਆ ਕਿ ਅਸੀਂ ਟੋਲ ਪਲਾਜ਼ਾ ਸਮਰਾਲਾ ਵਿੱਚ ਧਰਨੇ ਉੱਤੇ ਬੈਠੇ ਹਾਂ। ਜਿਸ ਦੇ ਚੱਲਦਿਆਂ ਕਿਸਾਨਾਂ ਨੇ 5 ਝੋਨੇ ਦੇ ਭਰੇ ਟਰਾਲੇ ਰੋਕੇ ਹਨ। ਉਨ੍ਹਾਂ ਦੇ ਡਰਾਈਵਰ ਇਹ ਸਾਫ਼ ਨਹੀਂ ਦੱਸ ਰਹੇ ਕਿ ਉਹ ਇਹ ਝੋਨਾ ਕਿੱਥੋਂ ਲੈ ਕੇ ਆਏ ਹਨ। ਇਸ ਲਈ ਅਸੀਂ ਇਨ੍ਹਾਂ ਨੂੰ ਇਥੇ ਰੋਕ ਕੇ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਅਤੇ ਪੁਲਿਸ ਨੂੰ ਜਾਣਕਾਰੀ ਦਿੱਤੀ ਹੈ ਤਾਂ ਜੋ ਇਨ੍ਹਾਂ ਉੱਤੇ ਬਣਦੀ ਕਾਰਵਾਈ ਹੋ ਸਕੇ।

ਟੋਲ ਪਲਾਜ਼ੇ ਉੱਤੇ ਬੈਠੇ ਕਿਸਾਨਾਂ ਨੇ ਝੋਨੇ ਦੇ ਟਰੱਕ ਰੋਕੇ

ਉੱਥੇ ਹੀ ਕਿਸਾਨ ਆਗੂਆਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦੇ ਕਿਸਾਨ ਹੋਰ ਵੀ ਵੱਡੇ ਸੰਕਟ ਵਿੱਚ ਘਿਰ ਸਕਦੇ ਹਨ ਕਿਉਂਕਿ ਕਿ ਇਹ ਝੋਨਾ ਆਉਣ ਨਾਲ ਪੰਜਾਬ ਦੇ ਸ਼ੈਲਰਾਂ ਤੇ ਖ਼ਰੀਦ ਏਜੰਸੀਆਂ ਦਾ ਕੋਟਾ ਸਮੇਂ ਤੋਂ ਪਹਿਲਾਂ ਹੀ ਪੂਰਾ ਹੋ ਜਾਵੇਗਾ। ਜਦ ਕਿ ਪੰਜਾਬ ਦੇ ਕਿਸਾਨ ਦਾ ਅਜੇ 50 ਫ਼ੀਸਦੀ ਤੋਂ ਜ਼ਿਆਦਾ ਝੋਨਾ ਅਜੇ ਖੇਤਾਂ ਵਿੱਚ ਕਟਾਈ ਹੋਣ ਤੋਂ ਰਹਿੰਦਾ ਹੈ।

ਇਸ ਮੌਕੇ ਉੱਤੇ ਪੁੱਜੇ ਮਾਰਕੀਟ ਕਮੇਟੀ ਦੇ ਸਕੱਤਰ ਨੇ ਦੱਸਿਆ ਕਿ ਇਸ ਦੀ ਜਾਂਚ ਕੀਤੀ ਜਾ ਜਾਵੇਗੀ ਕਿ ਇਹ ਝੋਨੇ ਦੇ ਟਰੱਕ ਕਿੱਥੋਂ ਆਏ ਹਨ ਜਿਸ ਤੋਂ ਬਾਅਦ ਅਗਲੀ ਬਣਦੀ ਕਾਰਵਾਈ ਕੀਤੀ ਜਾਵੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.