ਰਾਏਕੋਟ: ਪਿੰਡ ਗੋਬਿੰਦਗੜ੍ਹ ਵਿਖੇ ਬੀਤੀ ਰਾਤ 8.30 ਵਜੇ ਦੇ ਕਰੀਬ ਇੱਕ ਸ਼ਿਕਾਇਤ ਤਹਿਤ ਜਾਂਚ ਕਰਨ ਗਏ ਪੁਲਿਸ ਮੁਲਾਜ਼ਮਾਂ ਤੇ ਪਰਿਵਾਰਿਕ ਮੈਂਬਰਾਂ ਵਿੱਚ ਝੜਪ ਹੋ ਗਿਆ। ਜਦਕਿ ਪਰਿਵਾਰਿਕ ਮੈਂਬਰਾਂ ਨੇ ਪੁਲਿਸ ਮੁਲਾਜ਼ਮਾਂ ਉੱਪਰ ਘਰ ਦੀਆਂ ਔਰਤਾਂ ਦੀ ਕੁੱਟਮਾਰ ਕਾਰਨ, ਗਾਲ੍ਹਾਂ ਕੱਢਣ ਅਤੇ ਦੁਰਵਿਵਹਾਰ ਕਰਨ ਦੇ ਇਲਜ਼ਾਮ ਲਗਾਏ ਹਨ। ਦੂਜੇ ਪਾਸੇ ਪੁਲਿਸ ਮੁਲਾਜ਼ਮਾਂ ਨੇ ਇਨ੍ਹਾਂ ਸਾਰੇ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ।
ਉਧਰ ਪੁਲਿਸ ਮੁਲਾਜ਼ਮਾਂ ਨੇ ਪਰਿਵਾਰਿਕ ਮੈਂਬਰਾਂ ‘ਤੇ ਵਰਦੀ ਪਾੜਨ ਇੱਕ ਪੁਲਿਸ ਮੁਲਾਜ਼ਮ ਦੀ ਰਿਵਾਲਵਰ ਖੋਹਣ ਦੇ ਇਲਜ਼ਾਮ ਲਗਾਏ ਹਨ। ਪੁਲਿਸ ਨੇ ਇਸ ਮਾਮਲੇ ਵਿੱਚ ਪਰਿਵਾਰਿਕ ਮੈਂਬਰਾਂ ਖ਼ਿਲਾਫ਼ ਮਾਮਲਾ ਦਰਜ ਕਰਦੇ ਹੋਏ ਪੁਲਿਸ ਨੇ 2 ਔਰਤਾਂ ਸਮੇਤ 5 ਪਰਿਵਾਰਿਕ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਉਧਰ ਕਿਸਾਨ ਯੂਨੀਅਨ ਵੱਲੋਂ ਪਰਿਵਾਰਿਕ ਮੈਂਬਰਾਂ ਦੇ ਸਮਰਥਨ ਵਿੱਚ ਰਾਏਕੋਟ ਪੁਲਿਸ ਸਟੇਸ਼ਨ ਦੇ ਬਾਹਰ ਧਰਨਾ ਲਾਇਆ ਗਿਆ ਹੈ। ਦਰਅਸਲ ਪਿੰਡ ਗੋਬਿੰਦਗੜ੍ਹ ਦੇ ਵਸਨੀਕ ਹਰਪ੍ਰੀਤ ਸਿੰਘ ਅਤੇ ਉਸ ਦੀ ਪਤਨੀ ਅਮਨਦੀਪ ਕੌਰ ਵਿਚਕਾਰ ਚੱਲ ਰਹੇ ਘਰੇਲੂ ਵਿਵਾਦ ਤਹਿਤ ਬੀਤੀ ਰਾਤ ਅੱਠ ਕੁ ਵਜੇ ਦੇ ਕਰੀਬ ਅਮਨਦੀਪ ਕੌਰ ਨੇ ਆਪਣੇ ਪਤੀ ਅਤੇ ਤਾਏ ਸਹੁਰੇ ਹਰਬੰਸ ਸਿੰਘ 'ਤੇ ਆਪਣੇ 12-13 ਸਾਲਾਂ ਲੜਕੇ ਨੂੰ ਅਗਵਾ ਕਰਨ ਦਾ ਇਲਜ਼ਮ ਲਗਾਉਂਦਿਆਂ ਪੁਲਿਸ ਪਾਸ ਸਿਕਾਇਤ ਦਰਜ ਕਰਵਾਈ ਸੀ।
ਜਿਸ 'ਤੇ ਕਰਵਾਈ ਕਰਦਿਆਂ ਚੌੰਕੀ ਜਲਾਲਦੀਵਾਲ ਦਾ ਇੰਚਾਰਜ ਏ.ਐੱਸ.ਆਈ. ਗੁਰਸੇਵਕ ਸਿੰਘ ਸਮੇਤ ਪੁਲਿਸ ਪਾਰਟੀ ਸ਼ਿਕਾਇਤਕਰਤਾ ਦੇ ਪਤੀ ਅਤੇ ਤਾਏ ਸਹੁਰੇ ਦੇ ਘਰ ਜਾਂਚ ਲਈ ਗਿਆ ਸੀ। ਜਿੱਥੇ ਦੋਵੇਂ ਧਿਰਾਂ ਵਿੱਚ ਤਕਰਾਰ ਹੋ ਗਿਆ। ਨੌਬਤ ਹੱਥੋਪਾਈ ਤੱਕ ਪਹੁੰਚ ਗਈ ਸੀ।
ਇਹ ਵੀ ਪੜ੍ਹੋ:ਸਚਿਨ ਜੈਨ ਕਤਲ ਮਾਮਲਾ : ਸੀ.ਸੀ.ਟੀ.ਵੀ ਰਾਹੀਂ ਹੋਏ ਵੱਡੇ ਖੁਲਾਸੇ