ਲੁਧਿਆਣਾ : ਪੰਜਾਬ ਵਿੱਚ ਖੇਤੀ ਟਿਊਬਵੈਲਾਂ ਉੱਤੇ ਨਿਰਭਰ ਹੋ ਗਈ ਹੈ, ਜਿਸ ਕਰਕੇ ਧਰਤੀ ਹੇਠਲੇ ਪਾਣੀ ਡੂੰਘੇ ਹੋ ਰਹੇ ਹਨ। 1970 ਤੱਕ ਪੰਜਾਬ ਦੇ ਵਿਚ ਮਹਿਜ਼ ਦੋ ਲੱਖ ਤੋਂ ਘੱਟ ਟਿਊਬਵੈਲ ਸਨ। 55 ਤੋਂ ਲੈ ਕੇ 60 ਫੀਸਦੀ ਤੱਕ ਦਾ ਰਕਬੇ ਦੀ ਨਹਿਰੀ ਪਾਣੀ ਦੇ ਨਾਲ ਸਿੰਚਾਈ ਕੀਤੀ ਜਾਂਦੀ ਸੀ, ਸਿਰਫ 12 ਫੀਸਦੀ ਰਕਬਾ ਹੀ ਟਿਊਬਵੈਲਾਂ ਦੇ ਪਾਣੀ ਉੱਤੇ ਨਿਰਭਰ ਸੀ ਪਰ ਤਕਨੀਕ ਵਧਣ ਨਾਲ ਜ਼ਿਆਦਾ ਪੈਦਾਵਰ ਲੈਣ ਲਈ ਸੂਬੇ ਦੇ ਕਿਸਾਨਾਂ ਨੇ ਨਹਿਰੀ ਪਾਣੀ ਨੂੰ ਤਿਆਗ ਦਿੱਤਾ ਅਤੇ ਖੇਤੀ ਟਿਊਬਵੈਲਾਂ ਦੇ ਪਾਣੀ ਉੱਤੇ ਨਿਰਭਰ ਹੋ ਗਈ, ਜਿਸ ਕਾਰਨ ਅੱਜ ਹਾਲਾਤ ਇਹ ਬਣ ਚੁੱਕੇ ਹਨ ਕਿ 2023 ਵਿਚ ਕੀਤੀ ਜਾਰੀ ਕੀਤੀ ਰਿਪੋਰਟ ਵਿਚ ਖੁਲਾਸਾ ਹੋਇਆ ਹੈ ਕਿ ਪੰਜਾਬ ਦੇ 150 ਬਲਾਕਾਂ ਵਿੱਚੋਂ 117 ਬਲਾਕ ਡਾਰਕ ਜ਼ੋਨ ਵਿੱਚ ਆ ਚੁੱਕੇ ਹਨ ਭਾਵ ਕਿ ਜਿਥੇ ਪਾਣੀ ਬਹੁਤ ਜ਼ਿਆਦਾ ਡੂੰਘਾ ਚਲਾ ਗਿਆ ਹੈ। ਇਸ ਤੋਂ ਇਲਾਵਾ ਜਿਹੜੇ ਜੋਨ ਬਚੇ ਹਨ ਉਨ੍ਹਾਂ ਦਾ ਪਾਣੀ ਵੀ ਪ੍ਰਦੂਸ਼ਿਤ ਹੋ ਚੁੱਕਾ ਹੈ।
ਨਹਿਰੀ ਪਾਣੀ ਹੇਠ ਸਿੰਜਾਈ ਰਕਬਾ: ਪੰਜਾਬ ਦੇ ਵਿੱਚ ਮੌਜੂਦਾ ਸਮੇਂ ਦੇ ਅੰਦਰ 15 ਲੱਖ ਟਿਊਬਵੈੱਲ ਹਨ, 28 ਫੀਸਦੀ ਰਕਬੇ ਦੇ ਵਿੱਚ ਹੀ ਹੋਣੇ ਨਹਿਰੀ ਪਾਣੀ ਦੀ ਵਰਤੋਂ ਦੇ ਨਾਲ ਖੇਤੀ ਹੁੰਦੀ ਹੈ, ਜਦੋਂਕਿ 72 ਫੀਸਦੀ ਰਕਬੇ ਅੰਦਰ ਟਿਊਬਵੈਲਾਂ ਦੇ ਪਾਣੀ ਦੀ ਵਰਤੋਂ ਕੀਤੀ ਜਾ ਰਹੀ ਹੈ। ਪੰਜਾਬ ਦਾ 90 ਫੀਸਦੀ ਪਾਣੀ ਖੇਤੀਬਾੜੀ ਦੇ ਵਿੱਚ ਵਰਤਿਆ ਜਾ ਰਿਹਾ ਹੈ। ਪੰਜਾਬ ਦੇ ਵਿੱਚ 99 ਫ਼ੀਸਦੀ ਰਕਬਾ ਹੋਰ ਸਿੰਜਾਈ ਯੋਗ ਹੋ ਗਿਆ ਹੈ ਜੋ ਕਿ 40 ਤੋਂ 50 ਸਾਲ ਪਹਿਲਾਂ 70 ਫ਼ੀਸਦੀ ਦੇ ਕਰੀਬ ਸੀ।
ਧਰਤੀ ਹੇਠਲੇ ਪਾਣੀ ਡੂੰਘੇ: ਸਾਲ 2003 ਵਿੱਚ ਕੀਤੇ ਗਏ ਅਧਿਐਨ ਦੇ ਮੁਤਾਬਕ ਪੰਜਾਬ ਦੇ 150 ਮੁਲਕਾਂ ਦੇ ਵਿਚੋਂ 117 ਬਲਾਕਾਂ ਦੇ ਵਿੱਚ ਪਾਣੀ ਦੀ ਇੰਨੀ ਜ਼ਿਆਦਾ ਵਰਤੋਂ ਹੋਈ ਹੈ ਕਿ ਧਰਤੀ ਹੇਠਲਾ ਪਾਣੀ ਬਹੁਤ ਡੂੰਘਾ ਹੋ ਚੁੱਕਾ ਹੈ, ਪੰਜਾਬ ਦੇ ਵਿੱਚ 160 ਫੀਸਦੀ ਪਾਣੀ ਧਰਤੀ ਵਿਚੋਂ ਕੱਢਿਆ ਜਾ ਰਿਹਾ ਹੈ। ਭਾਵ ਕਿ ਜੇਕਰ ਤੁਸੀਂ ਬੈਂਕ ਦੇ ਵਿਚ 100 ਰੁਪਏ ਜਮ੍ਹਾਂ ਕਰਵਾ ਰਹੇ ਹੋ, ਤਾਂ 160 ਰੁਪਏ ਕਢਵਾ ਰਹੇ ਹੋ, ਇਸਨੂੰ ਆਸਾਨੀ ਨਾਲ ਸਮਝਿਆ ਜਾ ਸਕਦਾ ਹੈ। ਜਿਸ ਕਦਰ ਪਾਣੀ ਧਰਤੀ ਹੇਠਲਾ ਵਰਤਿਆ ਜਾ ਰਿਹਾ ਹੈ। ਆਉਣ ਵਾਲੀ ਪੀੜ੍ਹੀ ਲਈ ਪਾਣੀ ਦੀ ਬੂੰਦ ਵੀ ਨਹੀਂ ਬਚੇਗੀ, ਇਹ ਖ਼ੁਲਾਸਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਰ ਡਾਕਟਰ ਰਾਜਨ ਅਗਰਵਾਲ ਨੇ ਕੀਤਾ ਹੈ। ਸਿਰਫ 17 ਬਲਾਕ ਹੀ ਸੁਰੱਖਿਅਤ ਰਹਿ ਗਏ ਹਨ, ਜਿਨ੍ਹਾਂ ਵਿਚੋਂ ਜ਼ਿਆਦਾਤਰ ਵਿੱਚ ਪਾਣੀ ਦੀ ਕੁਆਲਿਟੀ ਖਰਾਬ ਹੋ ਚੁੱਕੀ ਹੈ। ਮੁਕਤਸਰ ਦੇ ਵਿੱਚ ਪਾਣੀ ਦਾ ਪੱਧਰ ਤੇ ਉੱਚਾ ਹੈ ਪਰ ਪਾਣੀ ਖਰਾਬ ਹੈ ਇਸ ਤੋਂ ਇਲਾਵਾ ਪਠਾਨਕੋਟ ਅਤੇ ਗੁਰਦਾਸਪੁਰ ਦੇ ਕੁਝ ਇਲਾਕੇ ਹਾਲੇ ਸੁਰੱਖਿਅਤ ਹਨ ਬਾਕੀਆਂ ਦੇ ਵਿੱਚ ਜਾਂ ਤਾਂ ਹਾਲਾਤ ਬਹੁਤ ਜਿਆਦਾ ਖਰਾਬ ਹਨ ਜਾਂ ਖਰਾਬ ਹਨ।
ਨਹਿਰੀ ਪਾਣੀ ਛੱਡਣ ਦੇ ਕਾਰਨ : ਪੰਜਾਬ ਦੇ ਵਿੱਚ ਪਹਿਲਾਂ 70 ਫੀਸਦੀ ਰਕਬਾ ਸਿੰਜਾਈ ਯੋਗ ਸੀ ਅਤੇ ਹੁਣ ਉਹ ਵੱਧ ਕੇ 99 ਫੀਸਦੀ ਤੋਂ ਵੀ ਉਪਰ ਹੋ ਗਿਆ, ਧਰਤੀ ਹੇਠਲੇ ਪਾਣੀ ਤੇ ਨਿਰਭਰਤਾ ਜ਼ਿਆਦਾ ਵਧ ਗਈ ਹੈ, ਇਸ ਵਿੱਚ ਪੰਜਾਬ ਵਿੱਚ ਹੋਣ ਵਾਲੇ ਝੋਨੇ ਦਾ ਅਹਿਮ ਯੋਗਦਾਨ ਹੈ, 1970 ਦੇ ਵਿਚ ਪੰਜਾਬ ਅੰਦਰ 6 ਤੋਂ 7 ਲੱਖ ਹੈਕਟੇਅਰ ਵਿੱਚ ਝੋਨਾ ਲਗਾਇਆ ਜਾਂਦਾ ਸੀ, ਪਰ ਹੁਣ ਪੰਜਾਬ ਦੇ ਵਿੱਚ ਮੌਜੂਦਾ ਹਾਲਾਤਾਂ ਦੇ ਅੰਦਰ 30 ਲੱਖ ਹੈਕਟੇਅਰ ਰਕਬੇ ਵਿੱਚ ਝੋਨਾ ਲਗਾਇਆ ਜਾਂਦਾ ਹੈ। ਸਾਲ ਵਿਚ ਦੋ ਫਸਲਾਂ ਕਿਸਾਨਾਂ ਵੱਲੋਂ ਲਈਆਂ ਜਾ ਰਹੀਆਂ ਹਨ, ਜਿਸ ਕਰਕੇ ਪਾਣੀ ਦੀ ਖਪਤ ਟਿਊਬਵੈੱਲ ਤੋਂ ਜਿਆਦਾ ਹੋ ਰਹੀ ਹੈ।
- Amritsar Blast Update: ਅੰਮ੍ਰਿਤਸਰ ਬੰਬ ਧਮਾਕੇ 'ਚ ਹੋਏ ਕਈ ਹੈਰਾਨੀਜਨਕ ਖ਼ੁਲਾਸੇ
- CBSE Result 2023 : 12ਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ, ਲੁਧਿਆਣਾ ਦੇ ਵਿਦਿਆਰਥੀਆਂ ਨੇ ਮਨਾਇਆ ਜਸ਼ਨ
- ਕੇਸ ਦੀ ਸੁਣਵਾਈ 'ਚ ਸ਼ਾਮਿਲ ਹੋਣ ਅੰਮ੍ਰਿਤਸਰ ਅਦਾਲਤ ਪਹੁੰਚੇ ਸੁਖਬੀਰ ਬਾਦਲ, ਵੱਖ-ਵੱਖ ਮਸਲਿਆਂ ਉੱਤੇ 'ਆਪ' ਨੂੰ ਲਿਆ ਨਿਸ਼ਾਨੇ 'ਤੇ
ਕਿਵੇਂ ਬਚਾਈਏ ਪਾਣੀ : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਿਰ ਡਾਕਟਰਾਂ ਦਾ ਮੰਨਣਾ ਹੈ ਕਿ ਜੇਕਰ ਅਸੀਂ ਸਿੰਚਾਈ ਦਾ ਦਾਇਰਾ ਵਧਾਇਆ ਹੈ ਤਾਂ ਸਾਨੂੰ ਪਾਣੀ ਦੀ ਸਹੀ ਵਰਤੋਂ ਵੀ ਕਰਨੀ ਚਾਹੀਦੀ ਹੈ, ਪੰਜਾਬ ਦੇ ਵਿੱਚ ਕੁੱਲ ਰਕਬੇ ਦੇ ਇਕ ਫ਼ੀਸਦੀ ਵਿੱਚ ਵੀ ਤੁਪਕਾ ਸਿੰਚਾਈ ਜਦੋਂ ਤੁਸੀਂ ਕਾਫੀ ਵਰਤੋਂ ਕੀਤੀ ਜਾ ਰਹੀ ਹੈ। ਪੰਜਾਬ ਹੋਰਨਾ ਸੂਬਿਆਂ ਨਾਲੋਂ ਤੁਪਕਾ ਸਿੰਚਾਈ ਦੇ ਮਾਮਲੇ ਵਿੱਚ ਕਿਤੇ ਪਿੱਛੇ ਰਹਿ ਗਿਆ ਹੈ। ਰਾਜਸਥਾਨ ਮਹਾਰਾਸ਼ਟਰ ਅਤੇ ਗੁਜਰਾਤ ਦੇ ਵਿੱਚ ਤੁਪਕਾ ਸਿੰਚਾਈ ਦੇ ਮਾਧਿਅਮ ਨਾਲ ਖੇਤੀ ਕੀਤੀ ਜਾ ਰਹੀ ਹੈ ਜਿਸ ਨਾਲ ਪਾਣੀ ਦੀ ਬੱਚਤ ਹੁੰਦੀ ਹੈ। ਇਸ ਤੋਂ ਇਲਾਵਾ ਗਰਾਊਂਡ ਵਾਟਰ ਰੀਚਾਰਜ ਕਰਨ ਵੱਲ ਵੀ ਸਾਡਾ ਧਿਆਨ ਨਹੀਂ ਹੈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਿਫਾਰਸ਼ ਕਿਸਮਾਂ ਜੋ ਘੱਟ ਸਮੇਂ ਵਿਚ ਹੁੰਦੀਆਂ ਹਨ ਉਨ੍ਹਾਂ ਦੀ ਵਰਤੋਂ ਕਰਨੀ ਚਾਹੀਦੀ ਹੈ, ਫ਼ਸਲੀ ਵਿਭਿੰਨਤਾ ਲਈ ਕਿਸਾਨਾਂ ਨੂੰ ਅਪਨਾਉਣਾ ਚਾਹੀਦਾ ਹੈ।