ETV Bharat / state

ਗਾਣਿਆਂ 'ਚ ਕਿਸਾਨਾਂ ਤੇ ਜੱਟਾਂ ਦਾ ਜ਼ਿਕਰ ਕਰਨ ਵਾਲੇ ਗਾਇਕਾ ਵਿਰੁੱਧ ਕਾਰਵਾਈ ਦੀ ਮੰਗ - farmers protest in payal khanna

ਆਪਣੀਆਂ ਵੱਖ-ਵੱਖ ਮੰਗਾਂ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਜ਼ਿਲ੍ਹਾ ਲੁਧਿਆਣਾ 'ਚ ਪੈਂਦੇ ਹਲਕਾ ਪਾਇਲ ਚ ਤਿੰਨ ਦਿਨ-ਰਾਤ ਦੇ ਧਰਨੇ ਦੀ ਸ਼ੁਰੂਆਤ ਕਰ ਦਿੱਤੀ ਹੈ। ਉਨ੍ਹਾਂ ਨੇ ਐਸਡੀਐਮ ਦਫ਼ਤਰ ਬਾਹਰ ਧਰਨਾ ਦਿੱਤਾ ਤੇ ਹੋਰ ਮੰਗਾਂ ਸਣੇ ਉਨ੍ਹਾਂ ਕਿਸਾਨਾਂ 'ਤੇ ਗੀਤ ਗਾਉਣ ਵਾਲੇ ਗਾਇਕਾਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ।

farmers
ਫ਼ੋਟੋ
author img

By

Published : Jan 21, 2020, 5:02 AM IST

ਖੰਨਾ: ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਹਲਕਾ ਪਾਇਲ ਦੇ ਐਸਡੀਐਮ ਦਫ਼ਤਰ ਬਾਹਰ ਧਰਨਾ ਦਿੱਤਾ। ਧਰਨੇ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਮੰਗ ਕੀਤੀ ਕਿ ਪਰਾਲੀ ਸਾੜਨ ਤੇ ਪਾਏ ਕੇਸ ਰੱਦ ਕੀਤੇ ਜਾਣ, ਜ਼ਬਤ ਕੀਤੀਆਂ ਕੰਬਾਈਨਾਂ ਬਿਨਾਂ ਸ਼ਰਤ ਛੱਡੀਆਂ ਜਾਣ, ਭਾਰੀ ਜੁਰਮਾਨੇ ਤੇ ਲਾਲ ਐਂਟਰੀਆਂ ਰੱਦ ਕੀਤੀਆਂ ਜਾਣ ਅਤੇ ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਨੂੰ 2500 ਰੁਪਏ ਪ੍ਰਤੀ ਏਕੜ ਜੋ ਸਰਕਾਰ ਨੇ ਐਲਾਨ ਕੀਤਾ ਸੀ ਉਹ ਤੁਰੰਤ ਦਿੱਤੇ ਜਾਣ।

ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਪਰਾਲੀ ਨਾ ਸਾੜਨ ਨਾਲ ਸੁੰਡੀ ਬਣਨ ਦਾ ਫਸਲਾਂ ਨੂੰ ਜੋ ਨੁਕਸਾਨ ਹੋ ਰਿਹਾ ਹੈ ਉਸ ਦੀ ਭਰਪਾਈ ਕੀਤੀ ਜਾਵੇ ਅਤੇ ਸਰਕਾਰ ਵੱਲੋਂ ਪੰਜ ਏਕੜ ਤੱਕ ਦੇ ਕਿਸਾਨਾਂ ਨੂੰ ਦੋ ਦੋ ਲੱਖ ਰੁਪਏ ਦੇ ਕਰਜ਼ੇ ਮੁਆਫ ਕੀਤੇ ਜਾਣ।

ਵੀਡੀਓ
ਆਗੂਆਂ ਨੇ ਇਹ ਵੀ ਕਿਹਾ ਕਿ ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ ਪਰ ਸਰਕਾਰਾਂ ਇਨ੍ਹਾਂ ਵਿਰੁੱਧ ਹੀ ਕਾਰਵਾਈ ਕਰਨ ਤੇ ਲੱਗੀ ਹੋਈ ਹੈ। ਇੱਕ ਪਾਸੇ ਤਾਂ ਸਰਕਾਰਾਂ ਕਿਸਾਨ ਨੂੰ ਦੇਸ਼ ਦਾ ਅੰਨਦਾਤਾ ਮੰਨਦੀਆਂ ਹਨ ਦੂਜੇ ਪਾਸੇ ਇਸ ਅੰਨਦਾਤੇ ਉੱਪਰ ਹੀ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ ਇਹ ਕਿਥੋਂ ਦਾ ਇਨਸਾਫ਼ ਹੈ। ਇਸ ਤੋਂ ਇਲਾਵਾ ਉਨ੍ਹਾਂ ਇਹ ਵੀ ਕਿਹਾ ਕਿ ਜੋ ਗਾਇਕ ਪੰਜਾਬ ਦੇ ਅੰਨਦਾਤਾ ਕਿਸਾਨ ਭਾਵ ਜੱਟ ਨੂੰ ਗੀਤਾਂ ਵਿੱਚ ਤਰ੍ਹਾਂ ਤਰ੍ਹਾਂ ਦੇ ਨਾਂ ਲੈ ਕੇ ਬਿਆਨ ਕਰਦੇ ਹਨ, ਉਨ੍ਹਾਂ ਉੱਪਰ ਕਾਰਵਾਈ ਕੀਤੀ ਜਾਵੇ। ਕਿਸਾਨ ਕਰਜ਼ੇ ਦੇ ਭਾਰ ਹੇਠ ਦੱਬਿਆ ਹੋਇਆ ਹੈ, ਉਹ ਕਿੱਥੋਂ ਫਾਇਰ ਕਰ ਸਕਦਾ ਹੈ ?

Intro:ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਪੰਜਾਬ ਦੇ ਸੱਦੇ ਤਹਿਤ ਤਿੰਨ ਦਿਨ ਰਾਤ ਦੇ ਧਰਨੇ ਦੀ ਸ਼ੁਰੂਆਤ ਐਸਡੀਐਮ ਦਫ਼ਤਰ ਪਾਇਲ ਵਿਖੇ ਕੀਤੀ ਗਈ ।

Body:ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਆਪਣੀਆਂ ਜਾਇਜ਼ ਮੰਗਾਂ ਨੂੰ ਲੈ ਕੇ ਅੱਜ ਐਸਡੀਐਮ ਦਫ਼ਤਰ ਪਾਇਲ ਵਿਖੇ ਧਰਨਾ ਦਿੱਤਾ। ਧਰਨੇ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਮੰਗ ਕੀਤੀ ਕਿ ਪਰਾਲੀ ਸਾੜਨ ਤੇ ਪਾਏ ਕੇਸ ਰੱਦ ਕੀਤੇ ਜਾਣ, ਜ਼ਬਤ ਕੀਤੀਆਂ ਕੰਬਾਈਨਾਂ ਬਿਨਾਂ ਸ਼ਰਤ ਛੱਡੀਆਂ ਜਾਣ, ਭਾਰੀ ਜੁਰਮਾਨੇ ਤੇ ਲਾਲ ਐਂਟਰੀਆਂ ਰੱਦ ਕੀਤੀਆਂ ਜਾਣ ਅਤੇ ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਨੂੰ 2500ਰੁਪਏ ਪ੍ਰਤੀ ਏਕੜ ਜੋ ਸਰਕਾਰ ਨੇ ਐਲਾਨ ਕੀਤਾ ਸੀ ਉਹ ਤੁਰੰਤ ਦਿੱਤੇ ਜਾਣ ।ਪਰਾਲੀ ਸੁੰਡੀ ਨਾਲ ਫਸਲਾਂ ਦਾ ਜੋ ਨੁਕਸਾਨ ਹੋ ਰਿਹਾ ਹੈ ਉਸ ਦੀ ਭਰਪਾਈ ਕੀਤੀ ਜਾਵੇ ਅਤੇ ਸਰਕਾਰ ਵੱਲੋਂ ਪੰਜ ਏਕੜ ਤੱਕ ਦੇ ਕਿਸਾਨਾਂ ਨੂੰ ਦੋ ਦੋ ਲੱਖ ਰੁਪਏ ਦੇ ਕਰਜ਼ੇ ਮੁਆਫ ਕੀਤੇ ਜਾਣ।
ਆਗੂਆਂ ਨੇ ਇਹ ਵੀ ਕਿਹਾ ਕਿ ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ ਪਰ ਸਰਕਾਰਾਂ ਇਨ੍ਹਾਂ ਤੇ ਹੀ ਸ਼ਿਕੰਜਾ ਕੱਸ ਰਹੀ ਹੈ ।ਇੱਕ ਪਾਸੇ ਤਾਂ ਸਰਕਾਰਾਂ ਕਿਸਾਨ ਨੂੰ ਦੇਸ਼ ਦਾ ਅੰਨਦਾਤਾ ਮੰਨਦੀਆਂ ਹਨ ਦੂਜੇ ਪਾਸੇ ਇਸ ਅੰਨਦਾਤੇ ਉੱਪਰ ਹੀ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ ਇਹ ਕਿਥੋਂ ਤੱਕ ਸਹੀ ਹੈ ।

Conclusion:ਉਨ੍ਹਾਂ ਇਹ ਵੀ ਕਿਹਾ ਕਿ ਜੋ ਗਾਇਕ ਪੰਜਾਬ ਦੇ ਅੰਨਦਾਤਾ ਕਿਸਾਨ ਭਾਵ ਜੱਟ ਨੂੰ ਗੀਤਾਂ ਵਿੱਚ ਤਰ੍ਹਾਂ ਤਰ੍ਹਾਂ ਦੇ ਨਾਂ ਲੈ ਕੇ ਬਿਆਨ ਕਰਦੇ ਹਨ ਉਨ੍ਹਾਂ ਉੱਪਰ ਕਾਰਵਾਈ ਕੀਤੀ ਜਾਵੇ। ਕਿਸਾਨ ਕਰਜ਼ੇ ਦੇ ਭਾਰ ਹੇਠ ਦੱਬਿਆ ਹੋਇਆ ਹੈ ਇਹ ਕਿੱਥੋਂ ਫਾਇਰ ਕਰ ਸਕਦਾ ਹੈ ?
ਬਾਈਟਾਂ
ਸੁਦਾਗਰ ਸਿੰਘ ਘੁਡਾਣੀ (ਜਿਲਾ ਜਨਰਲ ਸੈਕਟਰੀ)
ਕੁਲਦੀਪ ਸਿੰਘ ਗਰੇਵਾਲ (ਜਿਲਾ ਮੀਤ ਪ੍ਰਧਾਨ)
ETV Bharat Logo

Copyright © 2025 Ushodaya Enterprises Pvt. Ltd., All Rights Reserved.