ETV Bharat / state

ਪਿਤਾ ਦੀ ਸ਼ਹੀਦੀ ‘ਤੇ ਮਾਣ, ਜਿੱਤ ਦੀ ਖੁਸ਼ੀ

ਲੁਧਿਆਣਾ ਦੇ ਪਿੰਡ ਬੱਦੋਵਾਲ ਦੇ ਸ਼ਹੀਦ ਕਿਸਾਨ ਭਾਗ ਸਿੰਘ ਦਾ ਪਰਿਵਾਰ ਵੀ ਇਸ ਖੁਸ਼ੀ ਵਿੱਚ ਸ਼ਾਮਲ ਹੋਇਆ ਹੈ। ਭਾਗ ਸਿੰਘ ਦੀ 11 ਦਸੰਬਰ ਨੂੰ ਦਿਲ ਦਾ ਦੌਰਾ ਪੈਣ ਕਰਕੇ ਸਿੰਘੂ ਬਾਰਡਰ ‘ਤੇ ਮੌਤ ਹੋ ਗਈ ਸੀ।

ਪਿਤਾ ਦੀ ਸ਼ਹੀਦੀ ‘ਤੇ ਮਾਣ, ਜਿੱਤ ਦੀ ਖੁਸ਼ੀ
ਪਿਤਾ ਦੀ ਸ਼ਹੀਦੀ ‘ਤੇ ਮਾਣ, ਜਿੱਤ ਦੀ ਖੁਸ਼ੀ
author img

By

Published : Dec 12, 2021, 7:26 PM IST

ਲੁਧਿਆਣਾ: ਕਿਸਾਨੀ ਅੰਦੋਲਨ ਵਿੱਚ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਪੰਜਾਬ (Punjab) ਪਹੁੰਚੇ ਕਿਸਾਨਾਂ (farmers) ਦਾ ਥਾਂ-ਥਾਂ ‘ਤੇ ਭਰਵਾਂ ਸਵਾਗਤ ਕੀਤਾ ਜਾ ਰਿਹਾ ਹੈ। ਇਹ ਅੰਦੋਲਨ 26 ਨਵੰਬਰ 2020 ਨੂੰ ਦਿੱਲੀ ਦੇ ਬਾਰਡਰਾਂ ਤੋਂ ਸ਼ੁਰੂ ਹੋਇਆ ਸੀ। ਇਸ ਅੰਦੋਲਨ ਵਿੱਚ 709 ਦੇ ਕਰੀਬ ਕਿਸਾਨਾਂ (farmers) ਨੇ ਸ਼ਹੀਦੀ ਪ੍ਰਾਪਤ ਕੀਤੀ ਹੈ। ਜਿਸ ਤੋਂ ਬਾਅਦ ਸ਼ਹੀਦ ਕਿਸਾਨਾਂ (farmers) ਦੀ ਕੁਰਬਾਨੀ ਸਦਕਾ ਅੰਦੋਲਨ ਨੂੰ ਜਿੱਤ ਪ੍ਰਾਪਤ ਹੋਈ। ਇਸ ਜਿੱਤ ਤੋਂ ਬਾਅਦ ਲੁਧਿਆਣਾ ਦੇ ਪਿੰਡ ਬੱਦੋਵਾਲ ਦੇ ਸ਼ਹੀਦ ਕਿਸਾਨ ਭਾਗ ਸਿੰਘ ਦਾ ਪਰਿਵਾਰ ਵੀ ਇਸ ਖੁਸ਼ੀ ਵਿੱਚ ਸ਼ਾਮਲ ਹੋਇਆ ਹੈ। ਭਾਗ ਸਿੰਘ ਦੀ 11 ਦਸੰਬਰ ਨੂੰ ਦਿਲ ਦਾ ਦੌਰਾ ਪੈਣ ਕਰਕੇ ਸਿੰਘੂ ਬਾਰਡਰ ‘ਤੇ ਮੌਤ ਹੋ ਗਈ ਸੀ।

ਪਿਤਾ ਦੀ ਸ਼ਹੀਦੀ ‘ਤੇ ਮਾਣ, ਜਿੱਤ ਦੀ ਖੁਸ਼ੀ

ਮੀਡੀਆ ਨਾਲ ਗੱਲਬਾਤ ਦੌਰਾਨ ਸ਼ਹੀਦ ਭਾਗ ਸਿੰਘ ਦੇ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਕੋਲ ਬਹੁਤੀ ਜ਼ਮੀਨ ਨਹੀਂ ਹੈ, ਪਰ ਉਨ੍ਹਾਂ ਦੇ ਪਿਤਾ ਸ਼ੁਰੂ ਤੋਂ ਹੀ ਕਿਸਾਨ ਜਥੇਬੰਦੀਆਂ ਨਾਲ ਚੱਲਦੇ ਰਹੇ ਸਨ ਅਤੇ ਕਿਸਾਨ ਅੰਦੋਲਨ ਵਿੱਚ ਵੀ ਉਹ ਆਪਣੀਆਂ ਸੇਵਾਵਾਂ ਦੇ ਰਹੇ ਸਨ। ਜਦੋਂ ਉਹ ਸ਼ਹੀਦ ਹੋਏ ਉਸ ਦਿਨ ਵੀ ਉਹ ਸਿੰਘੂ ਬਾਰਡਰ ‘ਤੇ ਹੀ ਸਨ।

ਸ਼ਹੀਦ ਭਾਗ ਸਿੰਘ ਦੇ ਛੋਟੇ ਪੁੱਤਰ ਰਘਬੀਰ ਸਿੰਘ ਨੇ ਦੱਸਿਆ ਕਿ ਉਹ ਆਪਣੇ ਪਿਤਾ ਨਾਲ ਸਿੰਘੂ ਬਾਰਡਰ ’ਤੇ ਮੌਜੂਦ ਸੀ ਅਤੇ ਉਸ ਦਾ ਭਤੀਜਾ ਵੀ ਉਸ ਦੇ ਨਾਲ ਸੀ ਜਦੋਂ ਉਸ ਦੇ ਪਿਤਾ ਨੂੰ ਦਿਲ ਦਾ ਦੌਰਾ ਪਿਆ ਅਤੇ ਉਸ ਦੀ ਮੌਤ ਹੋ ਗਈ।

ਇਸ ਮੌਕੇ ਉਨ੍ਹਾਂ ਨੇ ਕੇਂਦਰ ਸਰਕਾਰ (Central Government) ‘ਤੇ ਵੀ ਨਿਸ਼ਾਨੇ ਸਾਧੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਗਲਤ ਨੀਤੀਆ ਕਰਕੇ 709 ਦੇ ਕਰੀਬ ਬੇਕਸੂਰ ਕਿਸਾਨਾਂ ਨੂੰ ਆਪਣੀ ਜਾਨ ਗਵਾਉਣੀ ਪਈ ਹੈ ਅਤੇ ਉਨ੍ਹਾਂ ਲਈ ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਪੂਰਨ ਜ਼ਿੰਮੇਵਾਰ ਦੱਸਿਆ ਹੈ।

ਉੱਥੇ ਹੀ ਭਾਗ ਸਿੰਘ ਦੇ ਦੂਜੇ ਪੁੱਤਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਉਸ ਨੂੰ ਮੁਆਵਜ਼ਾ ਅਤੇ ਨੌਕਰੀ ਦੇਣ ਦਾ ਐਲਾਨ ਕੀਤਾ ਸੀ। ਉਨ੍ਹਾਂ ਕਿਹਾ ਕਿ ਮੁਆਵਜ਼ਾ ਮਿਲ ਗਿਆ ਹੈ, ਪਰ ਨੌਕਰੀ ਅਜੇ ਤੱਕ ਨਹੀਂ ਮਿਲੀ, ਹਾਲਾਂਕਿ ਹੁਣ ਉਹ ਕਿਸਾਨ ਅੰਦੋਲਨ ਦੀ ਜਿੱਤ ਤੋਂ ਖੁਸ਼ ਹਨ।
ਇਹ ਵੀ ਪੜ੍ਹੋ:ਦਿੱਲੀ ਫ਼ਤਿਹ: 380 ਦਿਨਾਂ ਬਾਅਦ ਪਰਤੇ ਕਿਸਾਨ ਆਪਣੇ ਘਰਾਂ ਨੂੰ

ETV Bharat Logo

Copyright © 2024 Ushodaya Enterprises Pvt. Ltd., All Rights Reserved.