ਲੁਧਿਆਣਾ: ਲੁਧਿਆਣਾ ਜਲੰਧਰ ਹਾਈਵੇ ਤੇ ਉਸ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ। ਜਦੋਂ ਕਿਸਾਨਾਂ ਵੱਲੋਂ ਬਸਪਾ ਦੀਆਂ ਫਗਵਾੜਾ ਰੈਲੀ ਉਪਰ ਜਾਂ ਰਹੀਆਂ ਬੱਸਾਂ ਨੂੰ ਰੋਕ ਲਿਆ ਗਿਆ। ਦੱਸ ਦਈਏ ਕਿਸਾਨਾਂ ਵੱਲੋਂ ਕਰਨਾਲ ਵਿੱਚ ਹੋਏ ਲਾਠੀ ਚਾਰਜ ਦੇ ਖ਼ਿਲਾਫ਼ 12 ਵਜੇ ਤੋਂ 2 ਵਜੇ ਤੱਕ ਹਾਈਵੇ ਜਾਮ ਕਰਨ ਦੀ ਕਾਲ ਦਿੱਤੀ ਗਈ ਸੀ। ਜਿਸ ਦੇ ਅਧੀਨ ਲੁਧਿਆਣਾ ਜਲੰਧਰ ਹਾਈਵੇ ਜਾਮ ਕੀਤਾ ਗਿਆ ਸੀ। ਫਗਵਾੜਾ ਰੈਲੀ ਉਪਰ ਜਾਂ ਰਹੀਆਂ ਬਸਪਾ ਦੀਆਂ ਬੱਸਾਂ ਵੀ ਉਸ ਜਾਮ ਵਿੱਚ ਫਸ ਗਈਆਂ। ਜਿਸ ਤੋਂ ਬਾਅਦ ਉਥੇ ਮਾਹੌਲ ਤਣਾਅਪੂਰਨ ਹੋ ਗਿਆ। ਪੁਲਿਸ ਪ੍ਰਸ਼ਾਸ਼ਨ ਵੱਲੋਂ ਮੌਕਾ ਸਾਂਭਿਆ ਗਿਆ।
ਜਿਸ ਦੇ ਬਾਰੇ ਗੱਲਬਾਤ ਕਰਦੇ ਹੋਏ। ਬਸਪਾ ਦੇ ਆਗੂਆਂ ਨੇ ਕਿਹਾ ਕਿ ਉਨ੍ਹਾਂ ਦੀਆਂ ਬੱਸਾਂ ਫਗਵਾੜਾ ਰੈਲੀ ਵਿੱਚ ਜਾਂ ਰਹੀਆਂ ਸਨ। ਪਰ ਕਿਸਾਨਾਂ ਨੇ ਦਿੱਤੇ ਸਮੇਂ ਤੋਂ ਪਹਿਲਾਂ ਹੀ ਧਰਨਾ ਲਗਾ ਦਿੱਤਾ। ਉਹਨਾਂ ਨੇ ਇਲਜ਼ਾਮ ਲਗਾਇਆ ਕਿ ਧਰਨੇ ਦਾ ਸਮਾਂ 12 ਵਜੇ ਦਾ ਸੀ। ਪਰ ਕਿਸਾਨਾਂ ਨੇ ਸਾਢੇ ਗਿਆਰਾਂ ਵਜੇ ਹੀ ਸੜਕ ਜਾਮ ਕਰ ਦਿੱਤੀ। ਜਿਸ ਕਾਰਨ ਉਹ ਜਾਮ ਵਿੱਚ ਫਸ ਗਏ।
ਉਥੇ ਹੀ ਦੂਜੇ ਪਾਸੇ ਕਿਸਾਨ ਆਗੂਆਂ ਨੇ ਕਿਹਾ ਕਿ ਸਵੇਰ ਤੋਂ ਹੀ ਬਸਪਾ ਵਾਲਿਆ ਦੀਆ ਬੱਸਾ ਨਿਕਲ ਰਹੀਆਂ ਹਨ। ਉਨ੍ਹਾਂ ਨੂੰ ਕਿਸੇ ਨੂੰ ਨਹੀਂ ਰੋਕਿਆ ਗਿਆ। ਉਨ੍ਹਾਂ ਨੇ ਆਪਣੀ ਦਿੱਤੇ ਹੋਏ ਸਮੇਂ 'ਤੇ ਹੀ ਧਰਨਾ ਪ੍ਰਦਰਸ਼ਨ ਸ਼ੁਰੂ ਕੀਤਾ ਹੈ। ਉਹਨਾਂ ਨੇ ਕਿਹਾ ਕਿ ਬਸਪਾ ਨੂੰ ਵੀ ਕਿਸਾਨਾਂ ਦਾ ਸਾਥ ਦੇਣਾ ਚਾਹੀਦਾ ਹੈ। ਉਹਨਾਂ ਨੇ ਅਪੀਲ਼ ਵੀ ਕੀਤੀ ਅਤੇ ਕਿਹਾ ਕਿ ਕਿਸਾਨਾਂ ਦਾ ਸਾਥ ਦਿੱਤਾ ਜਾਵੇ ਤਾਂ ਜੋ ਅੰਦੋਲਨ ਜਿੱਤ ਸਕੀਏ।
ਇਹ ਵੀ ਪੜ੍ਹੋ:- ਰਾਕੇਸ਼ ਟਿਕੈਤ ਨੇ ਜਖ਼ਮੀ ਕਿਸਾਨਾਂ ਦੀ ਲਈ ਸਾਰ