ਲੁਧਿਆਣਾ: ਜ਼ਿਲ੍ਹੇ ਦੇ ਥਾਣਾ ਡਵੀਜ਼ਨ ਨੰਬਰ 6 ਚ ਪ੍ਰਸ਼ਾਂਤ ਕਿਸ਼ੋਰ ਦੀ ਆਵਾਜ ਕੱਢ ਕੇ ਕਾਂਗਰਸੀ ਨੇਤਾਵਾਂ ਨਾਲ ਗੱਲ ਕਰਕੇ ਸੀਐੱਮ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਬਿਆਨਬਾਜ਼ੀ ਲਈ ਉਕਸਾਉਣ ਵਾਲੇ ਗਿਰੋਹ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਦੱਸ ਦਈਏ ਕਿ ਗਿਰੋਹ ਵੱਲੋਂ ਪ੍ਰਸ਼ਾਸ ਕਿਸ਼ੋਰ ਦੀ ਆਵਾਜ਼ ਕੱਢ ਕੇ 2022 ਦੀਆਂ ਵਿਧਾਨਸਭਾ ਚੋਣਾਂ ’ਚ ਵੱਡਾ ਅਹੁਦਾ ਜਾਂ ਟਿਕਟ ਦਵਾਉਣ ਦਾ ਲਾਲਚ ਦਿੱਤਾ ਜਾਂਦਾ ਸੀ ਨਾਲ ਹੀ ਸੀਐੱਮ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਬਿਆਨਬਾਜ਼ੀ ਕਰਨ ਲਈ ਵੀ ਉਕਸਾਇਆ ਜਾਂਦਾ ਸੀ।
ਇਸ ਸਬੰਧ ’ਚ ਕਾਂਗਰਸੀ ਲੀਡਰ ਕਵੰਲਜੀਤ ਸਿੰਘ ਕੜਵੱਲ ਨੇ ਕਿਹਾ ਕਿ ਉਨ੍ਹਾਂ ਨੂੰ ਕੁਝ ਦਿਨ ਪਹਿਲਾਂ ਇੱਕ ਫੋਨ ਆਇਆ ਸੀ ਜਿਸ ਵਿੱਚ ਵਿਧਾਇਕ ਨੇ ਕਿਹਾ ਸੀ ਕਿ ਤੁਹਾਨੂੰ ਪ੍ਰਸ਼ਾਤ ਕਿਸ਼ੋਰ ਫੋਨ ਕਰਨਗੇ ਗੱਲ ਕਰ ਲੈਣਾ। ਇਸ ਤੋਂ ਬਾਅਦ ਉਨ੍ਹਾਂ ਨੂੰ ਫੋਨ ਆਇਆ ਅਤੇ ਉਨ੍ਹਾਂ ਦਾ ਬਾਇਓਡਾਟਾ ਮੰਗਿਆ ਗਿਆ ਜੋ ਉਨ੍ਹਾਂ ਨੇ ਭੇਜ ਦਿੱਤਾ ਪਰ ਕੁਝ ਸਮੇਂ ਬਾਅਦ ਉਨ੍ਹਾਂ ਤੋਂ ਪੈਸੇ ਦੀ ਮੰਗ ਕੀਤੀ ਗਈ ਜਿਸ ਨੂੰ ਉਨ੍ਹਾਂ ਨੇ ਅਣਦੇਖਾ ਕਰ ਦਿੱਤਾ। ਕਮਲਜੀਤ ਸਿੰਘ ਕੜਵੱਲ ਨੇ ਕਿਹਾ ਕਿ ਪਹਿਲਾਂ ਵੀ ਪਾਰਟੀ ਨੇ ਉਨ੍ਹਾਂ ਨੂੰ ਕੰਮ ਦੇ ਅਧਾਰ ’ਤੇ ਟਿਕਟ ਦਿੱਤੀ ਸੀ ਇਸ ਵਾਰ ਵੀ ਉਹ ਕੰਮ ਦੇ ਅਧਾਰ ਉਪਰ ਹੀ ਟਿਕਟ ਮੰਗਣਗੇ।
ਖੈਰ ਪੁਲਿਸ ਨੇ ਵੱਖ ਵੱਖ ਧਰਾਵਾਂ ਤਹਿਤ ਉਕਤ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਨਾਲ ਹੀ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਮਾਮਲੇ ਸਬੰਧੀ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਮੁਲਜ਼ਮਾਂ ਖਿਲਾਫ ਪੁਖਤ ਸਬੂਤ ਹਨ ਅਤੇ ਜਲਦੀ ਹੀ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
ਇਹ ਵੀ ਪੜੋ: ਪੰਜਾਬ ਕਾਂਗਰਸ ਵਿਵਾਦ: ਤਿੰਨ ਮੈਂਬਰੀ ਕਮੇਟੀ ਦੀ ਰਾਹੁਲ ਗਾਂਧੀ ਦੇ ਨਾਲ ਮੁੜ ਮੀਟਿੰਗ