ETV Bharat / state

Ludhiana Police : ਨਕਲੀ ਅਫਸਰ ਬਣ ਕੇ ਲੋਕਾਂ ਨਾਲ ਮਾਰਦੇ ਸੀ ਠੱਗੀਆਂ,ਹੁਣ ਚੜ੍ਹੇ ਅਸਲੀ ਪੁਲਿਸ ਦੇ ਹੱਥ, 11 ਲੱਖ 45 ਹਜ਼ਾਰ ਦੀ ਕੀਤੀ ਸੀ ਠੱਗੀ

ਲੁਧਿਆਣਾ ਪੁਲਿਸ ਨੇ 2 ਨਕਲੀ ਅਫਸਰਾਂ ਨੂੰ ਕਾਬੂ ਕੀਤਾ ਹੈ ਜੋ ਕਿ ਲੋਕਾਂ ਨਾਲ ਠੱਗੀ ਮਾਰਨ ਮਾਰਦੇ ਸਨ ਅਤੇ ਲੱਖਾਂ ਰੁਪਏ ਕਮਾਉਂਦੇ ਸਨ। ਪੁਲਿਸ ਨੇ ਦੱਸਿਆ ਕਿ ਜਲਦੀ ਆਮਿਰ ਹੋਣ ਲਈ ਇਸ ਰਾਹ ਉੱਤੇ ਚੱਲੇ ਸਨ ਇਹਨਾਂ ਨੇ ਹੁਣ ਤਕ ਨਕਲੀ ਆਈਡੀ ਬਣਾ ਕੇ 11 ਲੱਖ 45 ਹਜ਼ਾਰ ਦੀ ਠੱਗੀ ਕੀਤੀ ਸੀ।

fake officers, now the hands of the real police have cheated 11 lakh 45 thousand in ludhiana
ਨਕਲੀ ਅਫਸਰ ਬਣ ਕੇ ਲੋਕਾਂ ਨਾਲ ਮਾਰਦੇ ਸੀ ਠੱਗੀਆਂ,ਹੁਣ ਚੜ੍ਹੇ ਅਸਲੀ ਪੁਲਿਸ ਦੇ ਹੱਥ, 11 ਲੱਖ 45 ਹਜ਼ਾਰ ਦੀ ਕੀਤੀ ਸੀ ਠੱਗੀ
author img

By

Published : Jun 24, 2023, 5:29 PM IST

Ludhiana Police : ਨਕਲੀ ਅਫਸਰ ਬਣ ਕੇ ਲੋਕਾਂ ਨਾਲ ਮਾਰਦੇ ਸੀ ਠੱਗੀਆਂ,ਹੁਣ ਚੜ੍ਹੇ ਅਸਲੀ ਪੁਲਿਸ ਦੇ ਹੱਥ, 11 ਲੱਖ 45 ਹਜ਼ਾਰ ਦੀ ਕੀਤੀ ਸੀ ਠੱਗੀ

ਲੁਧਿਆਣਾ : ਪੰਜਾਬ ਪੁਲਿਸ ਵੱਲੋਂ ਲਗਾਤਾਰ ਅਜਿਹੇ ਅਨਸਰਾਂ ਉੱਤੇ ਠੱਲ੍ਹ ਪਾਈ ਜਾ ਰਹੀ ਹੈ ਜੋ ਭੋਲੇ ਭਾਲੇ ਲੋਕਾਂ ਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾਉਂਦੇ ਹਨ ਅਤੇ ਲੋਕਾਂ ਦੀ ਮਿਹਨਤ ਦੀ ਕਮਾਈ ਲੁੱਟਦੇ ਹਨ। ਅਜਿਹਾ ਹੀ ਮਾਮਲਾ ਲੁਧਿਆਣਾ ਪੁਲਿਸ ਨੇ ਸੁਲਝਾਇਆ ਹੈ 2 ਨਕਲੀ ਅਫਸਰਾਂ ਨੂੰ ਕਾਬੂ ਕਰਕੇ।ਦਰਅਸਲ ਨਕਲੀ ਅਫਸਰ ਬਣਕੇ ਲੋਕਾਂ ਨਾਲ ਠੱਗੀ ਮਾਰਨ ਵਾਲਿਆਂ ਦੀ ਸੂਚਨਾ ਪੁਲਿਸ ਨੂੰ ਮਿਲੀ ਸੀ ਜਿਸ ਉੱਤੇ ਕਾਰਵਾਈ ਕਰਦਿਆਂ ਪੁਲਿਸ ਨੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਮੁਤਾਬਿਕ ਇਹਨਾ ਠੱਗਾਂ ਨੇ ਨਕਲੀ ਆਈਡੀ ਬਣਾ ਕੇ 11 ਲੱਖ 45 ਹਜ਼ਾਰ ਦੀ ਠੱਗੀ ਸੀ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਨਕਲੀ ਕਰ ਵਿਭਾਗ ਦੇ ਅਤੇ ਪੁਲਿਸ ਦੇ ਅਫ਼ਸਰ ਬਣ ਕੇ ਲੋਕਾਂ ਨੂੰ ਠੱਗਦੇ ਸਨ। ਇਹਨਾਂ ਵੱਲੋਂ ਇੱਕ ਵਿਅਕਤੀ ਨੇ ਕਿਸੇ ਨੂੰ ਬੈਂਕ ਲੋਨ ਦਵਾਉਣ ਦੇ ਲਈ 11 ਲੱਖ 45 ਹਜ਼ਾਰ ਰੁਪਏ ਦੀ ਠੱਗੀ ਮਾਰੀ ਸੀ। ਪੁਲਿਸ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਨ੍ਹਾਂ ਵਿੱਚ ਕਿੰਗ ਪਿੰਨ ਗੋਪੀਚੰਦ ਉਰਫ ਮਾਨਵ ਹੈ, ਦੂਜੇ ਮੁਲਜ਼ਮ ਦੀ ਸ਼ਨਾਖਤ ਅਮਰੀਕ ਸਿੰਘ ਵਜੋਂ ਹੋਈ ਹੈ। ਇਹ ਦੋਵੇਂ ਹੀ ਪੀੜਿਤ ਨੂੰ ਡਰਾ ਧਮਕਾ ਕੇ ਉਹਨਾਂ ਵੱਲੋਂ ਪੈਸਿਆਂ ਦੀ ਠੱਗੀ ਮਾਰਦੇ ਸਨ।

ਇਕ ਮੁਲਜ਼ਮ ਦੂਜੇ ਨਾਲ ਫੋਨ 'ਤੇ ਕਰਵਾਉਂਦਾ ਸੀ ਸੈਟਿੰਗ : ਇਨ੍ਹਾਂ ਵੱਲੋਂ ਤਕਨੀਕ ਦੀ ਦੁਰਵਰਤੋਂ ਕਰਕੇ ਇਸ ਪੂਰੀ ਠੱਗੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇਸ ਸਬੰਧੀ ਜੁਆਇੰਟ ਕਮਿਸ਼ਨਰ ਜਸਕਿਰਨਜੀਤ ਸਿੰਘ ਤੇਜਾ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਸਾਂਝੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਮੁਲਜ਼ਮਾਂ ਦਾ ਰਿਮਾਂਡ ਹਾਸਲ ਕਰਕੇ ਪੁਲਿਸ ਹੋਰ ਪੁੱਛਗਿੱਛ ਕਰੇਗੀ ਜਿਸ ਤੋਂ ਕਈ ਖੁਲਾਸੇ ਹੋਣ ਦੀ ਉਮੀਦ ਹੈ।

ਜਲਦੀ ਅਮੀਰ ਹੋਣ ਦੀ ਚਾਹਤ ਵਿੱਚ ਅਪਣਾਇਆ ਅਪਰਾਧ ਦਾ ਰਾਹ : ਜ਼ਿਕਰਯੋਗ ਹੈ ਕਿ ਮੁਲਜ਼ਮਾਂ ਨੇ ਠੱਗੀ ਮਾਰਨ ਲਈ ਇਕ ਮੁਲਜ਼ਮ ਦੂਜੇ ਮੁਲਜ਼ਮ ਨੂੰ ਅਫਸਰ ਬਣਾ ਕੇ ਉਸ ਨਾਲ ਫੋਨ 'ਤੇ ਗੱਲ ਕਰਦਾ ਸੀ। ਕਦੀ ਇਨਕਮ ਟੈਕਸ ਅਫਸਰ ਬਣ ਜਾਂਦਾ ਸੀ ਅਤੇ ਕਦੇ ਪੁਲਿਸ ਦਾ ਵੱਡਾ ਅਫਸਰ ਬਣ ਕੇ ਗੱਲ ਕਰਦਾ ਸੀ। ਜਦੋਂ ਉਹਨਾਂ ਵੱਲੋਂ ਪੀੜਤ ਨੂੰ ਪੂਰੀ ਸੰਤੁਸ਼ਟੀ ਦਵਾ ਦਿੱਤੀ ਗਈ ਤਾਂ ਉਸ ਤੋਂ ਬਾਅਦ ਉਸ ਨਾਲ ਠੱਗੀ ਮਾਰੀ ਗਈ। ਦੋਵੇਂ ਮੁਲਜ਼ਮ ਟੈਕਸੀ ਚਲਾਉਣ ਦਾ ਕੰਮ ਕਰਦੇ ਹਨ ਅਤੇ ਜਨਵਰੀ ਮਹੀਨੇ ਤੋਂ ਹੀ ਠੱਗੀ ਦਾ ਸ਼ਿਕਾਰ ਹੋਏ ਪੀੜਤ ਦੇ ਸੰਪਰਕ ਵਿਚ ਆਏ ਸਨ। ਜਲਦੀ ਅਮੀਰ ਹੋਣ ਦੀ ਚਾਹਤ ਦੇ ਵਿਚ ਇਨ੍ਹਾਂ ਵੱਲੋਂ ਠੱਗੀਆਂ ਮਾਰ ਰਹੇ ਸਨ । ਜੋਇੰਟ ਕਮਿਸ਼ਨਰ ਨੇ ਕਿਹਾ ਕਿ ਮੁਲਜ਼ਮ ਵੱਲੋਂ ਪਹਿਲਾਂ ਵੀ ਕਿਸੇ ਮਹਿਲਾ ਨਾਲ ਠੱਗੀ ਮਾਰੀ ਗਈ ਹੈ ਜਿਸ ਦੀ ਅਸੀਂ ਪੁੱਛਗਿੱਛ ਕਰ ਰਹੇ ਹਾਂ ਅਤੇ ਕਈ ਖੁਲਾਸੇ ਹੋਣ ਦੀ ਉਮੀਦ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.