ਲੁਧਿਆਣਾ: ਗਿਆਸਪੁਰਾ ਗੈਸ ਲੀਕ ਮਾਮਲੇ ਵਿੱਚ ਐੱਨਜੀਟੀ ਵੱਲੋਂ ਇਕ ਵਿਸ਼ੇਸ਼ ਟੀਮ ਦਾ ਗਠਨ ਕੀਤਾ ਗਿਆ ਹੈ ਜਿਸ ਦਾ ਨਾਂ ਫੈਕਟ ਫਾਇੰਡਿੰਗ ਕਮੇਟੀ ਰੱਖਿਆ ਗਿਆ ਹੈ। 8 ਮੈਂਬਰੀ ਕਮੇਟੀ ਦੇ ਚੇਅਰਮੈਨ ਡਾਕਟਰ ਆਦਰਸ਼ ਥਾਪਰ ਨੂੰ ਲਗਾਇਆ ਗਿਆ ਹੈ ਅਤੇ ਕਮੇਟੀ ਦਾ 2 ਮਈ ਨੂੰ ਗਠਨ ਕੀਤਾ ਗਿਆ ਸੀ। ਇਸ ਹਾਦਸੇ ਤੋਂ ਬਾਅਦ ਕਮੇਟੀ ਦੀ ਇਹ ਪਹਿਲੀ ਫੇਰੀ ਸੀ, ਕਮੇਟੀ ਮੈਂਬਰਾਂ ਦੇ ਨਾਲ ਐੱਨਡੀਆਰਐੱਫ ਦੇ ਉੱਚ ਅਧਿਕਾਰੀ, ਪੀਜੀਆਈਐੱਮਆਰ ਮਾਹਿਰ ਡਾਕਟਰ ਅਤੇ ਇੰਡੀਅਨ ਇੰਸਟੀਚਿਊਟ ਰਿਸਰਚ ਤੋਂ ਮਾਹਰ ਡਾਕਟਰ ਵੀ ਹਾਦਸੇ ਵਾਲੀ ਥਾਂ ਦਾ ਜਾਇਜ਼ਾ ਲੈਣ ਲਈ ਪਹੁੰਚੇ ਹੋਏ ਸਨ। ਇਸ ਦੌਰਾਨ ਨਗਰ ਨਿਗਮ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀ ਵੀ ਮੌਕੇ ਉੱਤੇ ਪਹੁੰਚੇ।
ਘਟਨਾ ਵਾਲੀ ਥਾਂ ਦਾ ਪੂਰਾ ਜਾਇਜ਼ਾ: ਫੈਕਟ ਫਾਇੰਡਿੰਗ ਕਮੇਟੀ ਵੱਲੋਂ ਘਟਨਾ ਵਾਲੀ ਥਾਂ ਦਾ ਪੂਰਾ ਜਾਇਜ਼ਾ ਲਿਆ ਗਿਆ। ਇਸ ਦੌਰਾਨ ਹਰ ਘਰ ਜਿੱਥੇ ਗੈਸ ਨੇ ਮੌਤ ਦਾ ਤਾਂਡਵ ਖੇਡਿਆ ਉਸ ਦੀ ਡੂੰਘਾਈ ਨਾਲ ਜਾਂਚ ਕੀਤੀ ਗਈ। ਇਸ ਗੈਸ ਕਾਂਡ ਦੇ ਵਿੱਚ ਮੌਕੇ ਉੱਤੇ ਮੌਜੂਦ ਲੋਕਾਂ ਨਾਲ ਵੀ ਮੈਂਬਰਾਂ ਵੱਲੋਂ ਗੱਲਬਾਤ ਕੀਤੀ ਗਈ। ਇਸ ਦੌਰਾਨ ਇੱਕ ਪ੍ਰਤੱਖਦਰਸ਼ੀ ਨੇ ਦੱਸਿਆ ਕੇ ਉਸ ਕੋਲੋਂ ਗੈਸ ਕਾਂਡ ਵਾਲੇ ਦਿਨ ਦੀ ਗੱਲਬਾਤ ਪੁੱਛੀ ਗਈ ਸੀ। ਗੈਸਟ ਕਿਸ ਤਰ੍ਹਾਂ ਲੀਕ ਹੋਈ ਅਤੇ ਕਿੰਨੇ ਮੈਂਬਰ ਇਸ ਦੀ ਲਪੇਟ ਵਿੱਚ ਹੈ ਇਸ ਬਾਰੇ ਕਮੇਟੀ ਵੱਲੋਂ ਉਸ ਤੋਂ ਸਵਾਲ ਕੀਤੇ ਗਏ ਸਨ।
- ਆਸਥਾ ਦਾ ਸਭ ਤੋਂ ਵੱਡਾ ਕੇਂਦਰ ਹਰਿਮੰਦਰ ਸਾਹਿਬ ਦਾ ਆਲਾ ਦੁਆਲਾ ਕਿੰਨਾ ਸੁਰੱਖਿਅਤ ? ਹੈਰੀਟੇਜ ਸਟ੍ਰੀਟ ਵਿੱਚ ਇੱਕ ਤੋਂ ਬਾਅਦ ਇੱਕ ਦੋ ਧਮਾਕੇ
- ਆਨਲਾਈਨ ਹੁੰਦਾ ਸੀ ਨਸ਼ੇ ਦਾ ਆਰਡਰ, ਖਾਤੇ 'ਚ ਪੇਮੈਂਟ ਅਤੇ ਠਿਕਾਣੇ ਉੱਤੇ ਪਹੁੰਚ ਜਾਂਦੀ ਸੀ ਖੇਪ
- Sangrur News: ਧੁਰੀ ਸਿਲੰਡਰ ਬਲਾਸਟ 'ਚ ਪਿਓ ਪੁੱਤ ਨੇ ਗੁਆਈਆਂ ਦੋਵੇਂ ਲੱਤਾਂ, ਰੋਜੀ ਰੋਟੀ ਤੋਂ ਵੀ ਮੁਹਤਾਜ ਹੋਏ ਪਰਿਵਾਰ ਦੀ ਕਿਸੇ ਨੇ ਨਹੀਂ ਫੜ੍ਹੀ ਬਾਂਹ
ਲੈਬ ਵਿੱਚ ਗਏ ਸੈਂਪਲਾਂ ਦੇ ਨਮੂਨੇ: ਲਗਭਗ ਦੋ ਘੰਟੇ ਹਾਦਸੇ ਵਾਲੀ ਥਾਂ ਦਾ ਜਾਇਜ਼ਾ ਲੈਣ ਤੋਂ ਬਾਅਦ ਪ੍ਰਸਾਸ਼ਨਿਕ ਅਫਸਰਾਂ ਦੇ ਨਾਲ ਕਮੇਟੀ ਦੇ ਮੈਂਬਰਾਂ ਵੱਲੋਂ ਅਹਿਮ ਮੀਟਿੰਗ ਵੀ ਕੀਤੀ ਗਈ। ਜਿਸ ਤੋਂ ਬਾਅਦ ਕਮੇਟੀ ਦੇ ਚੇਅਰਮੈਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਫਿਲਹਾਲ ਉਹ ਪਹਿਲੀ ਵਾਰ ਘਟਨਾ ਵਾਲੀ ਥਾਂ ਦਾ ਜਾਇਜ਼ਾ ਲੈਣ ਲਈ ਆਏ ਹਨ। ਉਨ੍ਹਾਂ ਕਿਹਾ ਕਿ ਹਾਲੇ ਮੀਡੀਆ ਦੇ ਸਵਾਲਾਂ ਦਾ ਜਵਾਬ ਨਹੀਂ ਦਿੱਤਾ ਜਾ ਸਕਦਾ ਕਿਉਂਕਿ ਇਹ ਜਾਂਚ ਫਿਲਹਾਲ ਮੁੱਢਲੀ ਸਟੇਜ ਦੇ ਵਿੱਚ ਹੈ। ਹਾਲਾਕਿ ਉਨ੍ਹਾਂ ਇਹ ਜ਼ਰੂਰ ਕਿਹਾ ਕਿ ਉਨ੍ਹਾਂ ਨਾਲ ਮਾਹਿਰਾਂ ਦੀ ਟੀਮ ਆਈ ਹੈ ਅਤੇ ਜਲਦੀ ਹੀ ਲੈਬ ਵਿੱਚ ਗਏ ਸੈਂਪਲਾਂ ਦੇ ਨਮੂਨੇ ਵੀ ਉਨ੍ਹਾਂ ਕੋਲ ਆ ਜਾਣਗੇ। ਚੇਅਰਮੈਨ ਨੇ ਕਿਹਾ ਕਿ ਸਾਡਾ ਕੰਮ ਇਸ ਪੂਰੀ ਘਟਨਾ ਦੇ ਹਰ ਇੱਕ ਤੱਥ ਨੂੰ ਉਜਾਗਰ ਕਰਨਾ ਹੈ ਤਾਂ ਜੋ ਪਤਾ ਲੱਗ ਸਕੇ ਕਿ ਆਖਿਰਕਾਰ ਘਟਨਾ ਕਿਸ ਤਰ੍ਹਾਂ ਵਾਪਰੀ। ਕਮੇਟੀ ਦੇ ਚੇਅਰਮੈਨ ਮੁਤਾਬਿਕ ਐਨਜੀਟੀ ਵੱਲੋਂ ਉਨ੍ਹਾਂ ਦੀ ਡਿਊਟੀ ਲਗਾਈ ਗਈ ਹੈ, ਉਨ੍ਹਾਂ ਕਿਹਾ ਕਿ ਮ੍ਰਿਤਕ ਦੇ ਪਰਿਵਾਰ ਨੂੰ ਮੁਆਵਜ਼ਾ ਰਾਸ਼ੀ ਵਧਾਉਣ ਦੀ ਅਸੀਂ ਸਿਫਾਰਿਸ਼ ਕੀਤੀ ਸੀ। ਉਨ੍ਹਾਂ ਕਿਹਾ ਕਿ ਸਰਕਾਰ ਜਲਦ ਹੀ ਮੁਆਵਜ਼ਾ ਰਾਸ਼ੀ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਦੇ ਦੇਵੇਗੀ। ਘਟਨਾ ਉੱਤੇ ਦੁੱਖ ਜਤਾਉਂਦੇ ਹੋਏ ਉਨ੍ਹਾਂ ਕਿਹਾ ਕਿ ਅਸੀਂ ਇਸ ਦੀ ਤਹਿ ਤੱਕ ਜਾਣਗੇ।