ETV Bharat / state

Ludhiana Blast: ਜ਼ਿਲ੍ਹਾ ਕਚਹਿਰੀ ਅੰਦਰ ਬਣੇ ਮਾਲ ਗੋਦਾਮ 'ਚ ਧਮਾਕਾ, ਪੁਲਿਸ ਨੇ ਕਿਹਾ- ਕੋਈ ਵੱਡੀ ਘਟਨਾ ਨਹੀਂ, ਬੋਤਲ 'ਚ ਹੋਇਆ ਧਮਾਕਾ - ਸਫ਼ਾਈ ਕਰਮਚਾਰੀ

ਲੁਧਿਆਣਾ ਦੀ ਜ਼ਿਲ੍ਹਾ ਕਚਹਿਰੀ ਕੋਲ ਮਾਲ ਗੋਦਾਮ ਵਿੱਚ ਧਮਾਕਾ ਹੋਣ ਦੀ ਖ਼ਬਰ ਹੈ। ਫਿਲਹਾਲ ਪੁਲਿਸ ਮੌਕੇ ਉੱਤੇ ਪਹੁੰਚ ਕੇ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਦੀ ਸੀਨੀਅਰ ਅਫ਼ਸਰ ਜਗਰੂਪ ਕੌਰ ਬਾਠ ਨੇ ਕਿਹਾ ਕਿ ਇੱਕ ਬੋਤਲ 'ਚ ਕੁਝ ਧਮਾਕਾ ਹੋਇਆ ਹੈ।

ludhiana Blast in Court Complex
ludhiana Blast in Court Complex
author img

By

Published : Jun 8, 2023, 10:31 AM IST

Updated : Jun 8, 2023, 11:11 AM IST

ਜ਼ਿਲ੍ਹਾ ਕਚਹਿਰੀ ਅੰਦਰ ਬਣੇ ਥਾਣਾ ਸਦਰ ਦੇ ਮਾਲ ਗੋਦਾਮ ਵਿੱਚ ਧਮਾਕਾ

ਲੁਧਿਆਣਾ: ਜ਼ਿਲ੍ਹੇ ਦੀ ਕਚਹਿਰੀ ਵਿੱਚ ਬਣੇ ਪੁਰਾਣੇ ਮਾਲ ਖ਼ਾਨੇ ਵਿਚ ਅੱਜ ਸਵੇਰੇ ਧਮਾਕੇ ਦੀ ਆਵਾਜ਼ ਸੁਣਨ ਤੋਂ ਬਾਅਦ ਲੋਕਾਂ ਦੇ ਵਿਚ ਹਫੜਾ-ਦਫੜੀ ਦਾ ਮਾਹੌਲ ਪੈਦਾ ਹੋ ਗਿਆ। ਇਸ ਤੋਂ ਬਾਅਦ ਮੌਕੇ ਉੱਤੇ ਪੁਲਿਸ ਪ੍ਰਸ਼ਾਸਨ ਪੁੱਜਿਆ। ਮੌਕੇ ਉੱਤੇ ਬੰਬ ਵਿਰੋਧੀ ਦਸਤੇ ਨੂੰ ਸੱਦਿਆ ਗਿਆ ਹੈ। ਮਾਲ ਗੋਦਾਮ ਦੀ ਜਾਂਚ ਕੀਤੀ ਜਾ ਰਹੀ ਹੈ। ਮੁੱਢਲੀ ਜਾਂਚ ਵਿੱਚ ਪਤਾ ਲੱਗਾ ਹੈ ਕਿ ਸਵੇਰੇ ਜਦੋਂ ਸਫਾਈ ਕਰਮਚਾਰੀ ਸਫਾਈ ਕਰਨ ਲਈ ਪਹੁੰਚੇ, ਤਾਂ ਉਸ ਵੇਲੇ ਬੋਤਲ ਦੇ ਵਿੱਚ ਧਮਾਕਾ ਹੋਇਆ ਹੈ ਜਿਸ ਕਾਰਨ ਬੋਤਲ ਦੇ ਕੁਝ ਟੁਕੜੇ ਸਫ਼ਾਈ ਕਰਮਚਾਰੀ ਨੂੰ ਵੀ ਆ ਕੇ ਲੱਗੇ ਹਨ ਜਿਸ ਕਾਰਨ ਉਹ ਜ਼ਖਮੀ ਹੋਇਆ ਹੈ। ਉਸ ਨੂੰ ਹਸਪਤਾਲ ਭੇਜ ਦਿੱਤਾ ਗਿਆ ਹੈ।

ਇਹ ਕੋਈ ਵੱਡਾ ਧਮਾਕਾ ਨਹੀਂ, ਬੋਤਲ 'ਚ ਹੋਇਆ ਧਮਾਕਾ: ਸੀਨੀਅਰ ਪੁਲਿਸ ਜਗਰੂਪ ਕੌਰ ਬਾਠ ਨੇ ਦੱਸਿਆ ਕਿ ਅਸੀਂ ਫਿਰ ਵੀ ਮਾਲ ਖ਼ਾਨੇ ਦੀ ਵੀ ਸਫਾਈ ਕਰਵਾ ਰਹੇ ਹਨ। ਉਥੇ ਹੀ ਉਨ੍ਹਾਂ ਕਿਹਾ ਕਿ ਇਹਤਿਆਤ ਦੇ ਤੌਰ ਉੱਤੇ ਪੁਲਿਸ ਵੱਲੋਂ ਬੰਬ ਵਿਰੋਧੀ ਦਸਤੇ ਨੂੰ ਸੱਦਿਆ ਗਿਆ ਹੈ। ਉਨ੍ਹਾਂ ਕਿਹਾ ਕਿ ਅੱਜ ਸਵੇਰੇ ਜਦੋਂ ਸਫਾਈ ਕਰਮਚਾਰੀ ਸਫਾਈ ਕਰਨ ਲਈ ਆਏ, ਤਾਂ ਉਨ੍ਹਾਂ ਵੱਲੋਂ ਕੂੜੇ ਨੂੰ ਅੱਗ ਲਗਾ ਦਿੱਤੀ ਗਈ ਜਿਸ ਕਾਰਨ ਬੋਤਲ ਵਿੱਚ ਧਮਾਕਾ ਹੋਇਆ। ਉਨ੍ਹਾਂ ਕਿਹਾ ਕਿ ਘਬਰਾਉਣ ਵਾਲੀ ਕੋਈ ਗੱਲ ਨਹੀਂ ਹੈ, ਧਮਾਕਾ ਬਹੁਤ ਘੱਟ ਤੀਬਰਤਾ ਵਾਲਾ ਸੀ। ਇਸ ਨੂੰ ਕਿਸੇ ਵੱਡੀ ਘਟਨਾ ਨਾਲ ਜੋੜ ਕੇ ਨਾ ਵੇਖਿਆ ਜਾਵੇ ਅਤੇ ਕਿਸੇ ਵੀ ਤਰ੍ਹਾਂ ਦੀ ਅਫਵਾਹ ਵਾਲੀ ਖ਼ਬਰ ਨਾ ਫੈਲਾਈ ਜਾਵੇ। ਜਗਰੂਪ ਕੌਰ ਬਾਠ ਨੇ ਕਿਹਾ ਕਿ ਸਾਡੇ ਵੱਲੋਂ ਗੁਦਾਮ ਨੂੰ ਖਾਲੀ ਕਰਵਾਇਆ ਜਾ ਰਿਹਾ ਹੈ।

ਟੀਮਾਂ ਕਰ ਰਹੀਆਂ ਜਾਂਚ: ਅੱਜ ਸਵੇਰੇ ਹੋਏ ਇਸ ਧਮਾਕੇ ਦੇ ਨਾਲ ਮਾਲ ਗੋਦਾਮ ਦੇ ਖਿੜਕੀਆਂ ਦੇ ਸ਼ੀਸ਼ੇ ਟੁਟ ਗਏ ਅਤੇ ਧੂਆਂ ਵੀ ਵੇਖਣ ਨੂੰ ਮਿਲਿਆ ਜਿਸ ਕਰਕੇ ਮੌਕੇ 'ਤੇ ਪੁਲਿਸ ਪ੍ਰਸ਼ਾਸ਼ਨ ਪਹੁੰਚਿਆ ਹੈ। ਮਾਲ ਗੋਦਾਮ ਕਾਫੀ ਪੁਰਾਣਾ ਹੈ ਅਤੇ ਇੱਥੇ ਜ਼ਿਆਦਾਤਰ ਕਚਹਿਰੀ ਦੇ ਰਿਕਾਰਡ ਨੂੰ ਰੱਖਿਆ ਜਾਂਦਾ ਹੈ, ਪਰ ਹੁਣ ਨਵੀਂ ਇਮਾਰਤ ਬਣਨ ਕਰਕੇ ਉੱਥੇ ਵੀ ਦਸਤਾਵੇਜ ਰੱਖੇ ਜਾਂਦੇ ਹਨ। ਐਂਟੀ ਸਬੋਟੇਜ ਟੀਮਾਂ ਪਹੁੰਚ ਗਈਆਂ ਹਨ ਅਤੇ ਗੋਦਾਮ ਦੀ ਚੈਕਿੰਗ ਕੀਤੀ ਹੈ।

ਕਾਬਿਲੇਗੌਰ ਹੈ ਕਿ ਬੀਤੇ ਦਸੰਬਰ 2021 ਵਿਚ ਕਚਹਿਰੀ ਦੇ ਥਾਣੇ ਅੰਦਰ ਵੱਡਾ ਧਮਾਕਾ ਹੋ ਗਿਆ ਸੀ ਜਿਸ ਵਿਚ ਕਈ ਲੋਕ ਜ਼ਖਮੀ ਹੋ ਗਏ ਸਨ ਅਤੇ ਸ਼ਖਸ਼ ਜਿਸ ਨੇ ਮਨੁੱਖੀ ਬੰਬ ਲਗਾਇਆ ਸੀ, ਉਸ ਦੀ ਵੀ ਮੌਤ ਹੋ ਗਈ ਸੀ। ਇਸ ਪੂਰੇ ਮਾਮਲੇ ਦੀ ਜਾਂਚ ਫਿਲਹਾਲ ਐੱਨਆਈਏ ਕਰ ਰਹੀ ਹੈ ਜਿਸ ਕਰਕੇ ਅੱਜ ਜਦੋਂ ਮਾਲ ਗੋਦਾਮ ਨੇੜੇ ਧਮਾਕਾ ਹੋਇਆ ਤਾਂ ਲੋਕਾਂ ਵਿੱਚ ਸਹਿਮ ਦਾ ਮਾਹੌਲ ਫੈਲ ਗਿਆ, ਪਰ ਪੁਲਿਸ ਵੀ ਆ ਕੇ ਦੱਸਿਆ ਕਿ ਅਜਿਹਾ ਕੁਝ ਨਹੀਂ ਹੋਇਆ ਹੈ।

Last Updated : Jun 8, 2023, 11:11 AM IST
ETV Bharat Logo

Copyright © 2025 Ushodaya Enterprises Pvt. Ltd., All Rights Reserved.