ETV Bharat / state

Gyaspura Gas Leak Case: ਗਿਆਸਪੁਰਾ ਗੈਸ ਤ੍ਰਾਸਦੀ ਵਿੱਚ 10 ਵਿਅਕਤੀ ਮਰੇ, 11ਵਾਂ ਵਿਅਕਤੀ ਅਣਪਛਾਤਾ - Ludhiana Gyaspura gas leak case

ਲੁਧਿਆਣਾ ਦੇ ਗਿਆਸਪੁਰਾ ਇਲਾਕੇ ਵਿੱਚ ਗੈਸ ਤ੍ਰਾਸਦੀ ਵਿੱਚ 3 ਪਰਿਵਾਰਾਂ ਦੇ 10 ਵਿਅਕਤੀ ਮਾਰੇ ਗਏ। ਜਿਹਨਾਂ ਵਿੱਚ 11ਵਾਂ ਵਿਅਕਤੀ (25 ਪੁਰਸ਼) ਅਜੇ ਵੀ ਅਣਪਛਾਤਾ ਹੈ।

Gyaspura Gas Leak Case
Gyaspura Gas Leak Case
author img

By

Published : Apr 30, 2023, 3:56 PM IST

Updated : Apr 30, 2023, 4:17 PM IST

ਗਿਆਸਪੁਰਾ ਗੈਸ ਤ੍ਰਾਸਦੀ ਵਿੱਚ 10 ਵਿਅਕਤੀ ਮਾਰੇ, 11ਵਾਂ ਵਿਅਕਤੀ ਅਜੇ ਵੀ ਅਣਪਛਾਤਾ

ਲੁਧਿਆਣਾ: ਜ਼ਿਲ੍ਹਾ ਲੁਧਿਆਣਾ ਦੇ ਗਿਆਸਪੁਰਾ ਇਲਾਕੇ ਵਿੱਚ ਅੱਜ ਐਤਵਾਰ ਸਵੇਰੇ ਉਸ ਵੇਲੇ ਹਫੜਾ-ਤਫੜੀ ਮੱਚ ਗਈ, ਜਦੋਂ ਨੇੜੇ ਵੇਰਕਾ ਬੂਥ 'ਤੇ ਗੈਸ ਲੀਕ ਹੋਣ ਨਾਲ 11 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਮਿਲੀ। ਜਾਣਕਾਰੀ ਅਨੁਸਾਰ ਦੱਸ ਦਈਏ ਕਿ ਇਸ ਹਾਦਸੇ ਵਿੱਚ ਇੱਕ ਅਣਜਾਣ ਪੁਰਸ਼ (25) ਵੀ ਸ਼ਾਮਿਲ ਹੈ, ਜਿਸ ਦੀ ਹਾਲੇ ਤੱਕ ਸ਼ਨਾਖਤ ਨਹੀਂ ਹੋ ਪਾਈ ਹੈ। ਉਸ ਦੀ ਵੀ ਇਸ ਹਾਦਸੇ ਵਿਚ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਉਸ ਦੁਕਾਨ ਤੋਂ ਸਮਾਨ ਲੈਣ ਆਇਆ ਸੀ, ਜਿਸ ਵੇਲੇ ਗੈਸ ਲੀਕ ਹੋਈ। ਉਹ ਵੀ ਗੈਸ ਦੀ ਲਪੇਟ ਵਿਚ ਆ ਗਿਆ, ਉਸ ਦੀ ਸ਼ਨਾਖਤ ਨਹੀਂ ਹੋ ਪਾਈ ਹੈ। ਸਾਰੇ ਮ੍ਰਿਤਕਾਂ ਨੂੰ ਸਿਵਲ ਹਸਪਤਾਲ ਦੀ ਮੌਰਚਰੀ ਵਿਚ ਰੱਖਿਆ ਗਿਆ ਹੈ ਅਤੇ ਉਨ੍ਹਾਂ ਦਾ ਹੁਣ ਵੀਡੀਓਗ੍ਰਾਫੀ ਦੇ ਹੇਠ ਪੋਸਟ ਮਾਰਟਮ ਕਰਵਾਇਆ ਜਾਵੇਗਾ ਅਤੇ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਵੀ ਅਹਿਮ ਖੁਲਾਸੇ ਹੋ ਸਕਦੇ ਹਨ ਕਿ ਕਿਸ ਤਰ੍ਹਾਂ ਇਨ੍ਹਾਂ ਲੋਕਾਂ ਦੀ ਮੌਤ ਹੋ ਗਈ।

ਪੂਰੇ ਪਰਿਵਾਰ ਦੇ 5 ਮੈਂਬਰਾਂ ਦੀ ਮੌਤ:- ਗਿਆਸਪੁਰਾ ਗੈਸ ਲੀਕ ਮਾਮਲੇ ਵਿੱਚ 11 ਵਿੱਚੋਂ 10 ਲੋਕ 3 ਵੱਖ-ਵੱਖ ਪਰਿਵਾਰਾਂ ਨਾਲ ਸਬੰਧਿਤ ਸਨ, ਜਿਨ੍ਹਾਂ ਵਿੱਚ ਕਵੀਲਾਸ਼ ਪੁੱਤਰ ਚਲਕ ਦੇਵ ਯਾਦਵ ਵਾਸੀ ਸੂਆ ਰੋਡ ਗਿਆਸਪੁਰਾ ਆਰਤੀ ਕਲੀਨਿਕ ਚਲਾ ਰਿਹਾ ਸੀ। ਉਸਦੀ ਪਤਨੀ ਵਰਸ਼ਾ (35) ਅਤੇ ਤਿੰਨ ਬੱਚਿਆਂ ਵਿੱਚ ਕਲਪਨਾ (16) ਅਭੈ (13) ਅਤੇ ਆਰੀਅਨ (10) ਸਨ, ਪੂਰੇ ਪਰਿਵਾਰ ਦੇ 5 ਮੈਂਬਰਾਂ ਦੀ ਮੌਤ ਹੋ ਗਈ ਹੈ। ਮੂਲ ਰੂਪ ਇਹ ਸਾਰੇ ਬਿਹਾਰ ਦੇ ਰਹਿਣ ਵਾਲੇ ਸਨ, ਪਰ ਪਿਛਲੇ 30 ਸਾਲਾਂ ਤੋਂ ਪੰਜਾਬ ਵਿੱਚ ਆ ਕੇ ਵਸੇ ਹੋਏ ਹਨ।

ਇੱਕ ਪਰਿਵਾਰ ਦੇ 2 ਮੈਂਬਰਾਂ ਦੀ ਮੌਤ:- ਇਸ ਤੋਂ ਇਲਾਵਾ ਮ੍ਰਿਤਕਾਂ ਵਿੱਚ ਸੌਰਵ ਗੋਇਲ (35) ਪੁੱਤਰ ਲੇਟ ਅਸ਼ੋਕ ਗੋਇਲ ਵਾਸੀ ਲਾਲ ਚੱਕੀ ਰੋਡ, ਗਿਆਸਪੁਰਾ ਗੋਇਲ ਕਰਿਆਨਾ ਸਟੋਰ ਚਲਾ ਰਿਹਾ ਸੀ। ਉਸਦੀ ਪਤਨੀ ਪ੍ਰੀਤੀ (31) ਅਤੇ ਉਸਦੀ ਮਾਂ ਕਮਲੇਸ਼ ਗੋਇਲ (60) ਦੀ ਮੌਤ ਹੋ ਗਈ ਹੈ। ਉਸਦਾ ਭਰਾ ਗੌਰਵ (50) ਬਿਮਾਰ ਹੈ ਅਤੇ ਸਿਵਲ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਉਹ ਮੂਲ ਰੂਪ ਵਿੱਚ ਅਲੀਗੜ੍ਹ, ਯੂਪੀ ਦੇ ਰਹਿਣ ਵਾਲੇ ਹਨ। ਪਰ ਪਿਛਲੇ 20-22 ਸਾਲਾਂ ਤੋਂ ਪੰਜਾਬ ਵਿੱਚ ਆ ਕੇ ਵਸੇ ਹੋਏ ਹਨ।

ਇੱਕ ਪਰਿਵਾਰ ਦੇ 1 ਮੈਂਬਰ ਦੀ ਮੌਤ:- ਤੀਜਾ ਪਰਿਵਾਰ ਨਵਨੀਤ ਕੁਮਾਰ (39) ਪੁੱਤਰ ਕੁਮੁਦ ਕੁਮਾਰ ਵਾਸੀ ਨੰਬਰ 458/4/247, ਨੰਬਰ 721 ਨੇੜੇ ਮਸਜਿਦ ਸਮਰਾਟ ਕਾਲੋਨੀ ਗਿਆਸਪੁਰਾ, ਆਰਤੀ ਸਟੀਲ, ਵਿਸ਼ਵਕਰਮਾ ਚੌਕ ਵਿਖੇ ਲੇਖਾਕਾਰ ਵਜੋਂ ਕੰਮ ਕਰਦਾ ਸੀ। ਉਸ ਦੀ ਪਤਨੀ ਨੀਤੂ ਦੇਵੀ (37) ਦੀ ਵੀ ਇਸ ਹਾਦਸੇ ਵਿੱਚ ਮੌਤ ਹੋ ਗਈ ਹੈ। ਉਸਦਾ ਭਰਾ ਨਿਤਿਨ ਕੁਮਾਰ (40) ਸਿਵਲ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ, ਜੋ ਟਾਟਾ ਕੰਪਨੀ ਬੀਕਾਨੇਰ ਵਿੱਚ ਕੰਮ ਕਰਦਾ ਹੈ। ਉਨ੍ਹਾਂ ਦੇ ਪਿਤਾ ਅਤੇ ਮਾਤਾ ਇਸ ਸਮੇਂ ਪਟਨਾ, ਬਿਹਾਰ ਵਿੱਚ ਹਨ ਅਤੇ ਦੋਵੇਂ ਭਰਾ ਪਿਛਲੇ 20 ਸਾਲਾਂ ਤੋਂ ਲੁਧਿਆਣਾ ਵਿੱਚ ਰਹਿ ਰਹੇ ਹਨ।

ਇਹ ਵੀ ਪੜ੍ਹੋ:- Ludhiana Gas Leak: ਲੁਧਿਆਣਾ ਗੈਸ ਲੀਕ ਪੀੜਤਾਂ ਲਈ ਸਰਕਾਰ ਨੇ ਕੀਤਾ ਵੱਡਾ ਐਲਾਨ, ਮ੍ਰਿਤਕਾਂ ਦੇ ਪਰਿਵਾਰਾਂ ਨੂੰ 2-2 ਲੱਖ ਦੀ ਦਿੱਤੀ ਮਦਦ

Last Updated : Apr 30, 2023, 4:17 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.