ETV Bharat / state

ਲੁਧਿਆਣਾ ਦੇ ਇਸ ਮੰਦਰ 'ਚ ਹਰ ਸਾਲ ਕੀਤੀ ਜਾਂਦੀ ਰਾਵਣ ਦੀ ਹੈ ਪੂਜਾ

ਲੁਧਿਆਣਾ ਦੇ ਪਾਇਲ ਸ਼ਹਿਰ ਵਿੱਚ ਪੱਕੇ ਤੌਰ 'ਤੇ ਸੀਮੈਂਟ ਨਾਲ ਬਣੇ ਹੋਏ ਰਾਵਣ ਦੇ ਬੁੱਤ ਦੀ ਪੂਜਾ ਕੀਤੀ ਜਾਂਦੀ ਹੈ। ਇੱਥੋਂ ਦੇ ਵਾਸੀਆਂ ਦਾ ਮੰਨਣਾ ਹੈ ਕਿ ਰਵਾਣ ਚਾਰ ਵੇਦਾਂ ਦਾ ਗਿਆਨੀ ਤੇ 6 ਸ਼ਾਸਤਰਾਂ ਦੇ ਧਿਆਤਾ ਸੀ।

ਫ਼ੋਟੋ
ਫ਼ੋਟੋ
author img

By

Published : Oct 25, 2020, 7:18 PM IST

ਲੁਧਿਆਣਾ: ਜਿੱਥੇ ਸਮੁੱਚੇ ਦੇਸ਼ ਵਿੱਚ ਦੁਸਹਿਰੇ ਦਾ ਤਿਉਹਾਰ ਰਾਵਣ ਦਹਿਣ ਕਰਕੇ ਮਨਾਇਆ ਜਾਂਦਾ ਹੈ ਉੱਥੇ ਹੀ ਪਾਇਲ ਸ਼ਹਿਰ ਵਿੱਚ ਦੁਸਹਿਰਾ ਰਾਵਣ ਦੀ ਪੂਜਾ ਕਰਕੇ ਮਨਾਇਆ ਜਾਂਦਾ ਹੈ। ਪਾਇਲ ਸ਼ਹਿਰ ਦੇ ਰਾਮ ਮੰਦਰ ਵਿੱਚ ਪੱਕੇ ਤੌਰ ਉੱਤੇ ਸੀਮੈਂਟ ਨਾਲ ਬਣੇ ਹੋਏ ਰਾਵਣ ਦੇ ਬੁੱਤ ਦੀ ਪੂਜਾ ਕੀਤੀ ਜਾਂਦੀ ਹੈ। ਇੱਥੋਂ ਦੇ ਵਾਸੀਆਂ ਦਾ ਮੰਨਣਾ ਹੈ ਕਿ ਰਵਾਣ ਚਾਰ ਵੇਦਾਂ ਦਾ ਗਿਆਨੀ ਤੇ 6 ਸ਼ਾਸਤਰਾਂ ਦੇ ਧਿਆਤਾ ਸੀ।

ਵੀਡੀਓ

ਪ੍ਰਕਾਸ਼ ਦੂਬੇ ਨੇ ਕਿਹਾ ਕਿ ਉਨ੍ਹਾਂ ਦੇ ਬਜ਼ੁਰਗਾਂ ਨੇ 1835 ਵਿੱਚ ਇਸ ਮੰਦਰ ਦੀ ਉਸਾਰੀ ਕੀਤੀ ਸੀ। ਉਨ੍ਹਾਂ ਦੱਸਿਆ ਕਿ ਰਾਮ ਮੰਦਰ ਦੀ ਉਸਾਰੀ ਤੋਂ ਪਹਿਲਾਂ ਸਾਡੇ ਬਜ਼ੁਰਗਾਂ ਦੀ ਕੋਈ ਔਲਾਦ ਨਹੀਂ ਸੀ ਜਿਸ ਮਗਰੋਂ ਉਹ ਜੰਗਲਾਂ ਵਿੱਚ ਚਲੇ ਗਏ ਜਿੱਥੇ ਉਨ੍ਹਾਂ ਨੂੰ ਕੁਝ ਰਿਸ਼ੀ ਮਿਲੇ। ਉਨ੍ਹਾਂ ਰਿਸ਼ੀਆਂ ਨੇ ਬਜ਼ੁਰਗਾਂ ਨੂੰ ਰਾਮ ਮੰਦਰ ਦੀ ਉਸਾਰੀ ਕਰਨ ਲਈ ਕਿਹਾ ਜਿਸ ਤੋਂ ਬਾਅਦ ਉਨ੍ਹਾਂ ਨੇ ਰਾਮ ਮੰਦਰ ਨੂੰ ਬਣਾਇਆ ਤੇ ਫਿਰ ਉਨ੍ਹਾਂ ਬਜ਼ੁਰਗਾਂ ਦੇ ਘਰ ਦੁਸਹਿਰੇ ਵਾਲੇ ਦਿਨ ਪੁੱਤਰ ਹੋਏ।

ਉਨ੍ਹਾਂ ਕਿਹਾ ਕਿ ਰਾਵਣ ਇੱਕ ਬ੍ਰਾਹਮਣ ਸੀ ਤੇ 4 ਵੇਦਾਂ ਦੇ ਗਿਆਨੀ ਸੀ। ਉਨ੍ਹਾਂ ਕਿਹਾ ਕਿ ਉਹ ਇੱਕ ਬ੍ਰਾਹਮਣ ਹੋਣ ਦੇ ਨਾਤੇ ਦੁਸਹਿਰੇ ਵਾਲੇ ਦਿਨ ਰਾਵਣ ਦੀ ਪੂਜਾ ਕਰਦੇ ਹਨ। ਉਨ੍ਹਾਂ ਕਿਹਾ ਕਿ ਉਹ ਰਾਵਣ ਦੀ ਪੂਜਾ ਕਰਨ ਤੋਂ ਪਹਿਲਾਂ ਪ੍ਰਭੂ ਰਾਮ ਦੀ ਪੂਜਾ ਕਰਦੇ ਹਨ ਅਤੇ ਫਿਰ ਰਾਵਣ ਦੀ। ਉਨ੍ਹਾਂ ਕਿਹਾ ਕਿ ਇਸ ਵਰ੍ਹੇ ਉਨ੍ਹਾਂ ਨੇ ਕੋਰੋਨਾ ਕਾਲ ਨੂੰ ਦੇਖਦੇ ਹੋਏ ਜ਼ਿਆਦਾ ਇਕੱਠ ਨਹੀਂ ਕੀਤਾ ਹੈ।

ਸਮਾਜ ਸੇਵੀ ਰਮਨਜੀਤ ਲਾਲੀ ਨੇ ਕਿਹਾ ਕਿ ਉਹ ਅੱਜ ਰਾਵਣ ਨੂੰ ਮੱਥਾ ਟੇਕਣ ਲਈ ਪਾਇਲ ਦੇ ਮੰਦਰ ਵਿੱਚ ਪਹੁੰਚੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.