ਲੁਧਿਆਣਾ: ਸਥਾਨਕ ਕਾਰਪੋਰੇਸ਼ਨ 'ਚ ਬਤੌਰ ਡੀਐਸਪੀ ਤੈਨਾਤ ਰਹਿ ਚੁੱਕੇ ਬਲਵਿੰਦਰ ਸਿੰਘ ਸੇਖੋਂ ਨੇ ਸ਼ਰਾਬ ਮਾਮਲੇ 'ਤੇ ਲੁਧਿਆਣਾ ਤੋਂ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ 'ਤੇ ਸਵਾਲ ਖੜ੍ਹੇ ਕੀਤੇ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਠੇਕਿਆਂ 'ਤੇ ਜਿਹੜੀ ਸ਼ਰਾਬ ਵਿਕ ਰਹੀ ਹੈ ਉਹ ਸਭ ਜ਼ਹਿਰ ਹੈ, ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਪੁਲਿਸ ਅਫ਼ਸਰਾਂ 'ਤੇ ਕਾਰਵਾਈ ਕੀਤੀ ਜਾ ਰਹੀ ਹੈ ਜਦੋਂ ਕਿ ਵੱਡੇ ਲੋਕਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਹੋ ਰਹੀ।
ਜ਼ਿਕਰ ਕਰ ਦਈਏ ਕਿ ਬਲਵਿੰਦਰ ਸਿੰਘ ਸੇਖੋਂ ਮੰਤਰੀ ਆਸ਼ੂ ਨਾਲ ਵਿਵਾਦ ਦੇ ਕਾਰਨ ਪਹਿਲਾਂ ਤੋਂ ਹੀ ਮੁਅੱਤਲ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ਮੰਤਰੀ ਆਸ਼ੂ ਸ਼ਰਾਬ ਮਾਮਲੇ ਵਿਚ ਖ਼ੁਦ ਹੀ ਪੇਂਟ ਕਾਰੋਬਾਰੀ ਦੀ ਸਫਾਈ ਦੇ ਰਹੇ ਨੇ ਜਦੋਂ ਕੇ ਉਨ੍ਹਾਂ ਨੂੰ ਇਹ ਨਹੀਂ ਕਰਨਾ ਚਾਹੀਦਾ।
ਡੀਐੱਸਪੀ ਸੇਖੋਂ ਨੇ ਕਿਹਾ ਕਿ ਪੰਜਾਬ ਦੇ ਸਾਰੇ ਠੇਕਿਆਂ 'ਤੇ ਜੀ ਸ਼ਰਾਬ ਮਿਲ ਰਹੀ ਹੈ ਉਹ ਨਜਾਇਜ਼ ਅਤੇ ਜ਼ਹਿਰੀਲੀ ਹੈ ਜਿਸ ਦਾ ਨਤੀਜਾ ਦੋ ਸਾਲ ਬਾਅਦ ਪੰਜਾਬ ਦੇ ਲੋਕਾਂ ਨੂੰ ਪਤਾ ਲੱਗੇਗਾ।
ਇਸ ਦੌਰਾਨ ਉਨ੍ਹਾਂ ਕਿਹਾ ਕਿ ਸਰਕਾਰ ਨੇ ਜੋ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਬਣਾਈ ਹੈ ਉਸ ਤੇ ਉਨ੍ਹਾਂ ਨੂੰ ਯਕੀਨ ਨਹੀਂ ਕਿਉਂਕਿ ਗ੍ਰਹਿ ਵਿਭਾਗ ਖ਼ੁਦ ਮੁੱਖ ਮੰਤਰੀ ਕੋਲ ਹੈ ਤਾਂ ਉਹ ਆਪਣੇ ਹੀ ਮੰਤਰੀਆਂ ਨੂੰ ਕਿਵੇਂ ਫਸਾ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਕੋਈ ਕਾਰਵਾਈ ਨਹੀ ਹੋਵੇਗੀ।