ਲੁਧਿਆਣਾ: ਸ਼ਹਿਰ ਦੀ ਸੀਮਾ ਜੈਨ ਬੇਸਹਾਰਾ ਜਾਨਵਰਾਂ ਲਈ ਮਸੀਹਾ ਬਣ ਚੁੱਕੀ ਹੈ। ਉਹ ਹੁਣ ਤੱਕ ਲੰਪੀ ਸਕਿਨ ਬਿਮਾਰੀ ਨਾਲ ਪੀੜਿਤ ਹਜ਼ਾਰਾਂ ਹੀ ਗਊਆਂ ਦਾ ਇਲਾਜ ਕਰ ਚੁੱਕੀ ਹੈ। ਇਕੱਲੇ ਲੁਧਿਆਣਾ ਵਿੱਚ ਹੀ ਸੀਮਾ ਜੈਨ 300 ਤੋਂ ਵਧੇਰੇ ਗਊਆਂ ਦਾ ਇਲਾਜ ਕਰ ਚੁੱਕੀ ਹੈ। ਉਹ ਪਿਛਲੇ ਤਿੰਨ ਸਾਲ ਤੋਂ ਬੇਸਹਾਰਾ ਪਸ਼ੂਆਂ ਨੂੰ ਸਹਾਰਾ ਦੇ ਰਹੀ ਹੈ। ਹੁਣ ਉਨ੍ਹਾਂ ਵਲੋਂ ਗੁਰੂ ਜਨਕ ਜੀਵ ਆਸਰਾ ਨਾਂ ਦੀ ਇਕ ਸੰਸਥਾ ਸ਼ੁਰੂ ਕਰ ਕੇ ਗਊਸ਼ਾਲਾ ਦਾ ਨਿਰਮਾਣ ਕੀਤਾ ਹੈ।
ਡਾਕਟਰ ਸੀਮਾ ਜੈਨ ਖੁਦ ਪੇਸ਼ੇ ਤੋਂ ਇੱਕ ਡਾਕਟਰ ਹੈ ਅਤੇ ਉਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਹੁਣ ਇਨ੍ਹਾਂ ਬੇਹਸਾਰਾ ਪਸ਼ੂਆਂ ਦੇ ਨਾਂਅ ਲਾ ਦਿੱਤੀ ਹੈ। ਇਸ ਸਮੇਂ ਉਨ੍ਹਾਂ ਦੀ ਇਸ ਜੀਵ ਆਸਰਾ ਵਿਖੇ 50 ਤੋਂ ਵੱਧ ਪਸ਼ੂ ਹਨ, ਜਿੰਨ੍ਹਾਂ ਵਿੱਚ ਗਊਆਂ ਤੋਂ ਇਲਾਵਾ ਘੋੜੇ ਅਤੇ ਮੱਝਾਂ ਵੀ ਸ਼ਾਮਿਲ ਹਨ, ਜਿਨ੍ਹਾਂ ਨੂੰ ਲੋਕ ਮਰਨ ਲਈ ਸੜਕਾਂ 'ਤੇ ਛੱਡ ਦਿੰਦੇ ਹਨ।
ਕਿਵੇਂ ਹੋਈ ਸ਼ੁਰੂਆਤ: ਦਰਅਸਲ ਸੀਮਾ ਜੈਨ ਕਾਫੀ ਧਾਰਮਿਕ ਸੁਭਾਅ ਰੱਖਣ ਵਾਲੀ ਮਹਿਲਾ ਹੈ। ਉਹ ਆਪਣੇ ਧਰਮ ਲਈ ਪੱਕੀ ਹੈ। ਉਨ੍ਹਾਂ ਵਿੱਚ ਸ਼ੁਰੂ ਤੋਂ ਹੀ ਬੇਸਹਾਰਾ ਪਸ਼ੂਆਂ ਅੱਗੇ ਜਾਨਵਰਾਂ ਲਈ ਬੇਹੱਦ ਪ੍ਰੇਮ ਭਾਵਨਾ ਬਣੀ ਰਹੀ ਹੈ। ਇਸ ਤੋਂ ਬਾਅਦ ਜਦੋਂ ਇੱਕ ਸਾਲ ਪਹਿਲਾਂ ਲੰਪੀ ਸਕਿਨ ਨਾਮ ਦੀ ਬਿਮਾਰੀ ਨੇ ਦਸਤਕ ਦਿੱਤੀ ਤਾਂ, ਇਸ ਬਿਮਾਰੀ ਨੇ ਬੇਸਹਾਰਾ ਗਊਆਂ ਨੂੰ ਆਪਣੀ ਗ੍ਰਿਫਤ ਵਿੱਚ ਜਕੜ ਲਿਆ। ਕਿਸੇ ਨੇ ਉਨ੍ਹਾਂ ਦੀ ਮਦਦ ਨਹੀਂ ਕੀਤੀ, ਨਾ ਹੀ ਸਰਕਾਰ ਸਾਹਮਣੇ ਆਈ ਤੇ ਨਾ ਹੀ ਕੋਈ ਸਮਾਜਸੇਵੀ ਸੰਸਥਾਵਾਂ। ਇਸ ਤੋਂ ਬਾਅਦ ਸੀਮਾ ਜੈਨ ਨੇ ਬੀੜਾ ਚੁੱਕਿਆ। ਉਨ੍ਹਾਂ ਨੇ ਗਊਆਂ ਦੀ ਮਦਦ ਕੀਤੀ ਜੋ ਕਿ ਦੁੱਧ ਦੇਣ ਵਿੱਚ ਅਸਮਰਥ ਸਨ, ਜਿਨ੍ਹਾਂ ਨੂੰ ਗਊਸ਼ਾਲਾਵਾਂ ਚੋਂ ਵੀ ਬਾਹਰ ਕੱਢ ਦਿੱਤਾ (stray cows shelter in Ludhiana) ਜਾਂਦਾ ਸੀ। ਇਥੋਂ ਤੱਕ ਕਿ ਅਜਿਹੀ ਗਊਆਂ ਜਿਨ੍ਹਾਂ ਨੂੰ ਡਾਇਰੀਆਂ ਵੱਲੋਂ ਬੇਦਖਲ ਕਰ ਦਿੱਤਾ ਗਿਆ, ਉਨ੍ਹਾਂ ਨੇ ਆਪਣੀ ਡਾਕਟਰੀ ਪੜ੍ਹਾਈ ਦੀ ਮਦਦ ਨਾਲ ਅਜਿਹੀ ਕਿੱਟ ਤਿਆਰ ਕੀਤੀ ਜਿਸ ਨਾਲ ਇਨ੍ਹਾਂ ਗਊਆਂ ਦਾ ਇਲਾਜ ਕੀਤਾ ਜਾ ਸਕੇ।
ਲੰਪੀ ਸਕਿਨ ਬਿਮਾਰੀ ਦਾ ਇਲਾਜ: ਸੀਮਾ ਜੈਨ ਨੇ ਦੱਸਿਆ ਕਿ ਜਦੋਂ ਇਹ ਬਿਮਾਰੀ ਆਈ ਸੀ ਉਸ ਵੇਲੇ ਗਊ ਮਾਤਾਵਾਂ ਬਹੁਤ ਜਿਆਦਾ ਤਕਲੀਫ ਵਿੱਚ ਸੀ। ਉਨ੍ਹਾਂ ਤੋਂ ਤਕਲੀਫ ਨਹੀਂ ਵੇਖੀ ਗਈ, ਤਾਂ ਗਊਆਂ ਦਾ ਇਲਾਜ ਕਰਨਾ ਸ਼ੁਰੂ ਕੀਤਾ। ਜੈਨ ਨੇ ਕਿਹਾ ਕਿ ਜਿਆਦਾਤਰ ਗਊਆਂ ਬਿਮਾਰੀ ਨਾਲ ਨਹੀਂ, ਸਗੋਂ ਭੁੱਖ ਅਤੇ ਪਿਆਸ ਦੇ ਨਾਲ ਮਰ ਰਹੀਆਂ ਸੀ, ਕਿਉਂਕਿ ਇਨਸਾਨ ਜੋ ਕਿ ਆਪਣੇ ਨਿੱਜੀ ਫਾਇਦੇ ਲਈ ਜਾਨਵਰਾਂ ਨੂੰ ਪਾਲਦਾ ਹੈ ਅਤੇ ਫਿਰ ਉਨ੍ਹਾਂ ਨੂੰ ਛੱਡ ਦਿੰਦਾ ਹੈ। ਲੋਕਾਂ ਦੀ ਬੇਰੁਖੀ ਦਾ ਸ਼ਿਕਾਰ ਹੋਈ ਗਊਆਂ ਨੂੰ ਸੀਮਾ ਜੈਨ ਨੇ ਨਾ ਸਿਰਫ ਸਹਾਰਾ ਦਿੱਤਾ, ਸਗੋਂ ਉਨ੍ਹਾਂ ਦਾ ਇਲਾਜ ਕਰਨਾ ਸ਼ੁਰੂ ਕੀਤਾ। ਉਨ੍ਹਾਂ ਨੇ ਕਿਹਾ ਕਿ ਇਕੱਲੇ ਲੁਧਿਆਣਾ ਸ਼ਹਿਰ ਵਿੱਚ 300 ਦੇ ਕਰੀਬ ਗਊ ਮਾਤਾਵਾਂ ਦਾ ਉਨ੍ਹਾਂ ਨੇ ਇਲਾਜ ਕੀਤਾ ਹੈ। ਇਥੋਂ ਤੱਕ ਕਿ 1000 ਦੇ ਕਰੀਬ ਕਿੱਟਾਂ ਹੋਰਨਾਂ ਸ਼ਹਿਰਾਂ ਅਤੇ ਸੂਬਿਆਂ ਦੇ ਵਿੱਚ ਵੀ ਭੇਜੀਆਂ ਜਿਸ ਨਾਲ ਦਾ ਇਲਾਜ ਕੀਤਾ ਜਾ ਸਕੇ।
ਜਨਕ ਜੀਵ ਆਸਰਾ: ਇੱਕ ਸਾਲ ਪਹਿਲਾਂ ਸੀਮਾ ਜੈਨ ਨੇ ਕਿਹਾ ਇਨ੍ਹਾਂ ਬੇਸਹਾਰਾ ਗਊ ਮਾਤਾਵਾਂ ਜੋ ਕਿ ਦੁੱਧ ਦੇਣ ਵਿੱਚ ਅਸਮਰੱਥ ਹੋ ਜਾਂਦੀਆਂ ਹਨ, ਨੂੰ ਮਰਨ ਲਈ ਲੋਕ ਬਾਹਰ ਛੱਡ ਦਿੰਦੇ ਹਨ ਜਾਂ ਫਿਰ ਬੁੱਚੜਖਾਨੇ ਲਿਜਾ ਕੇ ਉਨ੍ਹਾਂ ਦੀ ਬਲੀ ਦੇ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਮਾਤਾਵਾਂ ਨੂੰ ਆਸਰਾ ਦੇਣ ਲਈ ਉਨ੍ਹਾਂ ਨੇ ਕਿਰਾਏ ਉੱਤੇ ਇੱਕ ਗਊਸ਼ਾਲਾ ਲਈ ਜਿੱਥੇ ਹੁਣ ਉਹ ਉਨ੍ਹਾਂ ਦੀ ਦੇਖਭਾਲ ਕਰਦੇ ਹਨ। ਉਨ੍ਹਾਂ ਕੋਲ ਜਿਆਦਾਤਰ ਅਜਿਹੀ ਗਊ ਮਾਤਾਵਾਂ ਹਨ ਜੋ ਕਿ ਦੁੱਧ ਦੇਣ ਵਿੱਚ ਅਸਮਰੱਥ (stray animals care) ਹਨ ਜਾਂ ਕੋਈ ਨਾ ਕੋਈ ਕਿਸੇ ਨਾ ਕਿਸੇ ਬਿਮਾਰੀ ਤੋਂ ਪੀੜਿਤ ਸਨ। ਇਥੋਂ ਤੱਕ ਕਿ ਲੰਪੀ ਸਕਿਨ ਬਿਮਾਰੀ ਵਾਲੀ ਕਈ ਗਊਆਂ ਉਨ੍ਹਾਂ ਕੋਲ ਹੁਣ ਬਿਲਕੁਲ ਠੀਕ ਹਨ।
ਘੋੜੇ ਦੀ ਵੀ ਬਚਾਈ ਜਾਨ: ਸੀਮਾ ਜੈਨ ਵੱਲੋਂ ਆਪਣੇ ਸੰਸਥਾ ਸਮਾਜ ਦੇ ਅੱਗੇ ਸ਼ਖਸੀਅਤਾਂ ਦੀ ਮਦਦ ਨਾਲ ਚਲਾਈ ਜਾ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਜਿਹੜਾ ਘੋੜਾ ਉਨ੍ਹਾਂ ਦੇ ਜੀਵ ਆਸਰਾ ਘਰ ਵਿੱਚ ਮੌਜੂਦ ਹੈ ਉਸ ਉੱਤੇ 2200 ਕਿਲੋ ਦਾ ਵਜ਼ਨ ਲੱਦਿਆ ਹੋਇਆ ਸੀ। ਉਸ ਉੱਤੇ ਤਸ਼ਦਦ ਕੀਤੀ ਜਾ ਰਹੀ ਸੀ ਜਿਸ ਕਰਕੇ ਉਨ੍ਹਾਂ ਨੇ ਘੋੜੇ ਦੇ ਮਾਲਕ ਤੋਂ ਉਸ ਨੂੰ ਪੈਸੇ ਦੇ ਕੇ ਉਸ ਦਾ ਘੋੜਾ ਹੀ ਖ਼ਰੀਦ ਲਿਆ, ਤਾਂ ਕਿ ਉਸ ਉੱਤੇ ਤਸ਼ੱਦਦ ਨਾ ਹੋਵੇ।
ਇਥੋਂ ਤੱਕ ਕਿ ਗਊਸ਼ਾਲਾ ਵਿੱਚ ਇੱਕ ਮੱਝ ਮੌਜੂਦ ਹੈ ਜਿਸ ਨੂੰ ਬੁੱਚੜਖਾਨੇ ਲਿਜਾਇਆ ਜਾ ਰਿਹਾ ਸੀ, ਡਾਇਰੀਆਂ ਤੋਂ ਉਸ ਨੂੰ ਇਸ ਕਰਕੇ ਲਿਜਾਇਆ ਜਾ ਰਿਹਾ ਸੀ ਕਿਉਂਕਿ ਹੁਣ ਉਹ ਦੁੱਧ ਨਹੀਂ ਦੇ ਸਕਦੀ ਸੀ। ਉਨ੍ਹਾਂ ਕਿਹਾ ਕਿ ਜਦੋਂ ਟਰੱਕ ਵਿੱਚ ਉਸ ਨੂੰ ਲੱਦਣ ਲੱਗੇ, ਤਾਂ ਮੱਝ ਨੇ ਉਨ੍ਹਾਂ ਦੀ ਗਊਸ਼ਾਲਾ ਕੋਲ ਆ ਕੇ ਕਾਫੀ ਰੌਲਾ ਪਾਇਆ ਜਿਸ ਕਰਕੇ ਉਨ੍ਹਾਂ ਨੇ ਆਪਣਾ ਪਰਮ ਧਰਮ ਸਮਝਿਆ ਅਤੇ ਉਸ ਦੀ ਜਾਨ ਬਚਾਈ। ਸੀਮਾ ਜੈਨ ਨੇ ਬੁੱਚੜਖਾਨੇ ਲਿਜਾ ਰਹੇ ਕਸਾਈ ਨੂੰ 32 ਹਜ਼ਾਰ ਰੁਪਏ ਦਿੱਤਾ ਅਤੇ ਉਸ ਦੀ ਜਾਨ ਬਚਾਈ। ਇਸੇ ਤਰ੍ਹਾਂ ਉਨ੍ਹਾਂ ਦੇ ਪਤੀ ਵੀ 200 ਦੇ ਕਰੀਬ ਅਵਾਰਾ ਕੁੱਤਿਆਂ ਦੀ ਮਦਦ ਕਰਦੇ ਸਨ।
ਲੋਕਾਂ ਨੂੰ ਅਪੀਲ: ਸੀਮਾ ਜੈਨ ਦੇ ਨਾਲ ਕਈ ਮਹਿਲਾਵਾਂ ਮੌਜੂਦ ਹਨ, ਜੋ ਸ਼ਹਿਰ ਵਿੱਚ ਰਹਿੰਦੀਆਂ ਹਨ, ਪਰ ਸ਼ਾਮ ਵੇਲੇ ਸਮਾਂ ਕੱਢ ਕੇ ਉਹ ਗਊਆਂ ਦੀ ਸੇਵਾ ਕਰਨ ਲਈ ਪਹੁੰਚਦੀਆਂ ਹਨ। ਸੀਮਾ ਜੈਨ ਨੇ ਦੱਸਿਆ ਕਿ ਉਨ੍ਹਾਂ ਨੇ ਹੁਣ ਇਨ੍ਹਾਂ ਲਈ ਜਗ੍ਹਾ ਵੀ ਖਰੀਦ ਲਈ ਹੈ ਅਤੇ ਜਲਦ ਹੀ ਉਹ ਇਨ੍ਹਾ ਸਾਰਿਆਂ ਪਸ਼ੂਆਂ ਨੂੰ ਉੱਥੇ ਲੈ ਕੇ ਜਾਣਗੇ, ਜਿੱਥੇ ਉਨ੍ਹਾਂ ਨੂੰ ਆਪਣੀ ਬਾਕੀ ਦੀ ਜ਼ਿੰਦਗੀ ਲਈ ਕੋਈ ਤਕਲੀਫ ਨਾ ਹੋਵੇ।