ETV Bharat / state

ਮੁੱਖ ਮੰਤਰੀ ਦਾਅਵੇਦਾਰੀ ਨਾ ਮਿਲਣ ਦੇ ਗਮ 'ਚ ਭਗਵੰਤ ਮਾਨ ਪੀ ਰਿਹੈ ਸ਼ਰਾਬ: ਚੀਮਾ - MLAs joining Congress

ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਭਗਵੰਤ ਮਾਨ ਹੁਣ ਗਮ 'ਚ ਸ਼ਰਾਬ ਪੀ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਆਮ ਆਦਮੀ ਪਾਰਟੀ ਦੇ ਪੰਜਾਬ ਲਈ ਮੁੱਖਮੰਤਰੀ ਦਾਅਵੇਦਾਰੀ (CM's face for Punjab) ਨਹੀਂ ਦਿੱਤੀ ਜਾ ਰਹੀ। ਇਸ ਦੌਰਾਨ ਦਲਜੀਤ ਸਿੰਘ ਚੀਮਾ ਨੇ ਇਹ ਵੀ ਕਿਹਾ ਕਿ ਜੋ ਕੇਜਰੀਵਾਲ ਪੰਜਾਬ ਦੇ ਵਿੱਚ ਆ ਕੇ ਗਾਰੰਟੀਆਂ ਦੇ ਰਹੇ ਹਨ, ਉਨ੍ਹਾਂ ਦਾ ਕੋਈ ਆਧਾਰ ਹੀ ਨਹੀਂ ਹੈ, ਕਿਉਂਕਿ ਉਨ੍ਹਾਂ ਦੇ ਤਾਂ ਵਿਧਾਇਕ ਕਾਂਗਰਸ 'ਚ ਸ਼ਾਮਿਲ ਹੋ ਰਹੇ ਹਨ।

ਮੁੱਖ ਮੰਤਰੀ ਦਾਅਵੇਦਾਰੀ ਨਾ ਮਿਲਣ ਦੇ ਗਮ 'ਚ ਭਗਵੰਤ ਮਾਨ ਪੀ ਰਿਹਾ ਸ਼ਰਾਬ : ਚੀਮਾ

author img

By

Published : Nov 28, 2021, 2:05 PM IST

ਲੁਧਿਆਣਾ: ਸੁਖਬੀਰ ਬਾਦਲ (Sukhbir Badal) ਲੁਧਿਆਣਾ ਦੇ ਸਨਅਤਕਾਰਾਂ ਦੇ ਨਾਲ ਬੈਠਕ (Meeting with industrialists of Ludhiana) ਕਰ ਰਹੇ ਹਨ। ਇਸ ਦੌਰਾਨ ਅਕਾਲੀ ਦਲ ਦੇ ਮੁੱਖ ਬੁਲਾਰੇ ਡਾ. ਦਲਜੀਤ ਸਿੰਘ ਚੀਮਾ (Dr. Daljit Singh Cheema) ਵੀ ਉਨ੍ਹਾਂ ਨਾਲ ਮੌਜੂਦ ਹਨ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾ. ਦਲਜੀਤ ਸਿੰਘ ਚੀਮਾ ਨੇ ਆਮ ਆਦਮੀ ਪਾਰਟੀ 'ਤੇ ਵੱਡਾ ਹਮਲਾ ਬੋਲਿਆ ਹੈ।

ਅਕਾਲੀ ਬੁਲਾਰੇ ਡਾ. ਦਲਜੀਤ ਸਿੰਘ ਚੀਮਾ (Dr. Daljit Singh Cheema) ਨੇ ਕਿਹਾ ਕਿ ਭਗਵੰਤ ਮਾਨ ਹੁਣ ਗਮ 'ਚ ਸ਼ਰਾਬ ਪੀ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਆਮ ਆਦਮੀ ਪਾਰਟੀ ਦੇ ਪੰਜਾਬ ਲਈ ਮੁੱਖ ਮੰਤਰੀ ਦਾਅਵੇਦਾਰੀ (CM's face for Punjab) ਨਹੀਂ ਦਿੱਤੀ ਜਾ ਰਹੀ। ਇਸ ਦੌਰਾਨ ਦਲਜੀਤ ਸਿੰਘ ਚੀਮਾ ਨੇ ਇਹ ਵੀ ਕਿਹਾ ਕਿ ਜੋ ਕੇਜਰੀਵਾਲ ਪੰਜਾਬ ਵਿੱਚ ਆ ਕੇ ਗਾਰੰਟੀਆਂ ਦੇ ਰਹੇ ਹਨ, ਉਨ੍ਹਾਂ ਦਾ ਕੋਈ ਆਧਾਰ ਹੀ ਨਹੀਂ ਹੈ, ਕਿਉਂਕਿ ਉਨ੍ਹਾਂ ਦੇ ਤਾਂ ਵਿਧਾਇਕ ਕਾਂਗਰਸ 'ਚ ਸ਼ਾਮਿਲ ਹੋ ਰਹੇ (MLAs joining Congress) ਹਨ। ਉਨ੍ਹਾਂ ਕਿਹਾ ਕਿ ਜਿਹੜੇ ਆਪਣੇ ਵਿਧਾਇਕਾਂ ਦੀ ਗਰੰਟੀ ਨਹੀਂ ਲੈ ਸਕਦੇ (Can't guarantee legislators) ਹਨ, ਉਹ ਲੋਕਾਂ ਨੂੰ ਗਾਰੰਟੀ ਕੀ ਦੇਣਗੇ।

ਇਹ ਵੀ ਪੜ੍ਹੋ : ਬੇਅਦਬੀ ਮਾਮਲੇ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਨੇ ਮੁੜ ਆਪਣੀ ਹੀ ਸਰਕਾਰ ਨੂੰ ਕੀਤਾ ਸਵਾਲ

ਇਸ ਦੌਰਾਨ ਡਾ. ਦਲਜੀਤ ਸਿੰਘ ਚੀਮਾ ਨੇ ਇਹ ਵੀ ਕਿਹਾ ਕਿ ਭਗਵੰਤ ਮਾਨ (Bhagwant Mann) ਨੂੰ ਕੇਜਰੀਵਾਲ ਹਮੇਸ਼ਾ ਆਪਣੇ ਨਾਲ ਤਾਂ ਰੱਖਦੇ ਨੇ ਪਰ ਜੋ ਭਗਵੰਤ ਮਾਨ ਚਾਹੁੰਦੇ ਨੇ ਉਹ ਮਾਣ ਸਨਮਾਨ ਨਾ ਦੇਣ ਕਰਕੇ ਉਹ ਸ਼ਰਾਬ ਪੀ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਭਗਵੰਤ ਮਾਨ ਨੇ ਆਪਣੀ ਮਾਂ ਦੀ ਕਸਮ ਖਾ ਕੇ ਸ਼ਰਾਬ ਛੱਡਣ ਲਈ ਕਿਹਾ ਸੀ ਪਰ ਉਹ ਇੰਨੀ ਜਲਦੀ ਨਹੀਂ ਛੁੱਟਦੀ।

ਮੁੱਖ ਮੰਤਰੀ ਦਾਅਵੇਦਾਰੀ ਨਾ ਮਿਲਣ ਦੇ ਗਮ 'ਚ ਭਗਵੰਤ ਮਾਨ ਪੀ ਰਿਹਾ ਸ਼ਰਾਬ : ਚੀਮਾ

ਇਸ ਦੌਰਾਨ ਡਾ. ਦਲਜੀਤ ਸਿੰਘ ਚੀਮਾ ਨੇ ਇਹ ਵੀ ਕਿਹਾ ਕਿ ਅੱਜ ਲੁਧਿਆਣਾ 'ਚ ਵਪਾਰੀਆਂ ਨਾਲ ਮੁਲਾਕਾਤ ਕੀਤੀ ਜਾ ਰਹੀ ਹੈ ਤਾਂ ਜੋ ਇਨ੍ਹਾਂ ਦੇ ਜਿੰਨੇ ਵੀ ਵਿਚਾਰ ਅਤੇ ਸੁਝਾਅ ਹਨ, ਉਨ੍ਹਾਂ ਨੂੰ ਮੈਨੀਫੈਸਟੋ ਵਿੱਚ ਸ਼ਾਮਿਲ ਕੀਤਾ ਜਾਵੇ। ਇਸ ਦੌਰਾਨ ਬੈਂਸ 'ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਬੈਂਸ ਨੂੰ ਕਾਂਗਰਸ ਪਾਰਟੀ ਸ਼ੈਲਟਰ ਦੇ ਰਹੀ ਹੈ। ਉਨ੍ਹਾਂ ਕਿਹਾ ਨਵਜੋਤ ਸਿੰਘ ਸਿੱਧੂ ਹਰ ਮੁੱਦੇ 'ਤੇ ਪ੍ਰੈੱਸ ਕਾਨਫ਼ਰੰਸ ਕਰਦੇ ਨੇ ਮੁੱਖ ਮੰਤਰੀ ਚੰਨੀ ਪ੍ਰੈੱਸ ਕਾਨਫਰੰਸ ਕਰਦੇ ਨੇ ਪਰ ਕਦੇ ਬੈਂਸ ਦੇ ਮੁੱਦੇ 'ਤੇ ਉਹ ਕਿਉਂ ਨਹੀਂ ਬੋਲਦੇ।

ਇਹ ਵੀ ਪੜ੍ਹੋ : Punjab Assembly Election 2022: ਆਖਿਰ ਇਸ ਵਾਰ ਕਿਸ ਦੀ ਝੋਲੀ ’ਚ ਪਵੇਗੀ ਤਲਵੰਡੀ ਸਾਬੋ ਸੀਟ, ਜਾਣੋ ਇੱਥੋਂ ਦਾ ਸਿਆਸੀ ਹਾਲ...

ETV Bharat Logo

Copyright © 2024 Ushodaya Enterprises Pvt. Ltd., All Rights Reserved.