ਲੁਧਿਆਣਾ: ਜ਼ਿਲ੍ਹੇ ਦੇ ਰਿਜ਼ਨਲ ਟਰਾਂਸਪੋਰਟ ਦਫ਼ਤਰ ਵਿਚ ਲੋਕ ਕੰਮ ਨਾ ਹੋਣ ਕਰ ਕੇ ਖੱਜਲ-ਖੁਆਰ ਹੋ ਰਹੇ ਹਨ। ਲੋਕ ਅੱਜ ਵੀ ਇਸ ਉਮੀਦ ਦੇ ਵਿਚ ਸਵੇਰੇ ਸਾਢੇ ਸੱਤ ਵਜੇ ਦਫ਼ਤਰ ਦੇ ਬਾਹਰ ਪਹੁੰਚ ਗਏ ਕਿ ਸ਼ਾਇਦ ਆਰਟੀ ਪੂਨਮਪ੍ਰੀਤ ਕੌਰ ਦਫ਼ਤਰ ਵਿੱਚ ਪਹੁੰਚ ਜਾਣਗੇ ਤਾਂ ਉਨਾਂ ਦਾ ਕੰਮ ਹੋ ਜਾਵੇਗਾ ਪਰ ਮੈਡਮ ਆਪਣੇ ਦਫਤਰ ਵਿੱਚ ਮੌਜੂਦ ਨਹੀਂ ਸਨ ਅਤੇ ਲੋਕ ਵੀ ਆਪਣੀ ਭੜਾਸ ਕੱਢਦੇ ਹੋਏ ਵਿਖਾਈ ਦਿੱਤੇ ਹਨ।
ਇਕ ਹਫਤੇ ਤੋਂ ਖੱਜਲ ਖੁਆਰੀ: ਲੋਕਾਂ ਦਾ ਕਹਿਣਾ ਹੈ ਕਿ ਉਹ ਅੱਜ ਨਹੀਂ ਸਗੋਂ ਬੀਤੇ ਇੱਕ ਹਫਤੇ ਤੋਂ ਖੱਜਲ ਖੁਆਰ ਹੋ ਰਹੇ ਹਨ। ਇਸ ਸਬੰਧੀ ਮੈਡਮ ਨੂੰ ਜਦੋਂ ਫੋਨ ਕੀਤਾ ਤਾਂ ਮੈਡਮ ਨੇ ਕਿਹਾ ਕਿ ਉਹ ਸਾਨੇਵਾਲ ਹਲਕੇ ਦੇ ਵਿੱਚ ਫੀਲਡ ਅੰਦਰ ਕੰਮ ਕਰ ਰਹੇ ਹਨ। ਪਰ ਦਫ਼ਤਰ ਦੇ ਵਿੱਚ ਲੋਕਾਂ ਦੇ ਕੰਮ ਕੌਣ ਕਰੇਗਾ ਇਹ ਵੀ ਇਕ ਵੱਡਾ ਸਵਾਲ ਹੈ, ਜਿਸਦਾ ਜਵਾਬ ਉਹਨਾਂ ਕੋਲ ਨਹੀਂ ਹੈ। ਆਪਣੇ ਬੇਟੇ ਦੇ ਇੰਟਰ ਨੈਸ਼ਨਲ ਪਰਮਿਟ ਸਬੰਧੀ ਕੰਮ ਕਰਵਾਉਣ ਆਏ ਰਘਬੀਰ ਸਿੰਘ ਨੇ ਦੱਸਿਆ ਕਿ 7 ਅਪ੍ਰੈਲ ਨੂੰ ਉਸ ਦੀ ਤਸਵੀਰ ਹੋ ਗਈ ਸੀ ਪਰ ਹਾਲੇ ਤੱਕ ਉਨ੍ਹਾਂ ਦਾ ਕੰਮ ਨਹੀਂ ਹੋ ਸਕਿਆ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਕੰਮ ਨਾ ਹੋਣ ਕਰਕੇ ਉਨ੍ਹਾਂ ਨੂੰ ਨੁਕਸਾਨ ਵੀ ਹੋ ਗਿਆ ਹੈ ਬੇਟੇ ਦੀ ਟਿਕਟ ਮਹਿੰਗੀ ਖਰੀਦਣੀ ਪਈ ਹੈ।
ਰਘਬੀਰ ਸਿੰਘ ਨੇ ਦੱਸਿਆ ਕਿ ਉਹ ਬੀਤੇ ਇੱਕ ਹਫ਼ਤੇ ਤੋਂ ਲਗਾਤਾਰ ਆਰਟੀਏ ਦਫਤਰ ਦੇ ਚੱਕਰ ਲਗਾ ਰਹੇ ਨੇ, ਪਰ ਜਦੋਂ ਆਉਂਦੇ ਨੇ ਤਾਂ ਆਰ ਟੀ ਏ ਮੈਡਮ ਪੂਨਮ ਪ੍ਰੀਤ ਕੌਰ ਮੌਕੇ ਤੇ ਮੌਜੂਦ ਨਹੀਂ ਹੁੰਦੇ। ਦਫਤਰ ਵਿੱਚ ਪੁੱਛਿਆ ਤਾਂ ਉਨ੍ਹਾਂ ਦੱਸਿਆ ਕਿ ਕਿਹਾ ਕਿ ਮੈਡਮ ਫੀਲਡ ਉੱਤੇ ਚਲੇ ਜਾਂਦੇ ਹਨ। ਸਵੇਰੇ ਇਕ ਘੰਟਾ ਹੀ ਦਫ਼ਤਰ ਦੇ ਵਿਚ ਮੌਜੂਦ ਹੁੰਦੇ ਹਨ ਪਰ ਇਸ ਕਰਕੇ ਉਹ ਅੱਜ ਸਵੇਰੇ ਸਾਢੇ ਸੱਤ ਵਜੇ ਹੀ ਦਫ਼ਤਰ ਵਿੱਚ ਇਸ ਉਮੀਦ ਨਾਲ ਪਹੁੰਚ ਗਏ ਕਿ ਸ਼ਾਇਦ ਉਹ ਅੱਜ ਮਿਲ ਜਾਣਗੇ ਕਿਉਂਕਿ ਦਫ਼ਤਰਾਂ ਦੇ ਸਮੇਂ ਦੀ ਤਬਦੀਲੀ ਦਾ ਪਹਿਲਾ ਦਿਨ ਹੈ ਪਰ ਅੱਜ ਵੀ ਮੌਜੂਦ ਨਹੀਂ ਹੈ।
ਇਹ ਵੀ ਪੜ੍ਹੋ: ਸਰਕਾਰੀ ਦਫ਼ਤਰਾਂ ਦਾ ਸਮਾਂ ਬਦਲਿਆ, ਕੁਝ ਮੁਲਾਜ਼ਮ ਸਮੇਂ ਸਿਰ, ਕਈ ਕੁਰਸੀਆਂ ਤੋਂ ਰਹੇ ਗੈਰ ਹਾਜ਼ਰ
ਇਨ੍ਹਾਂ ਤੋਂ ਇਲਾਵਾ ਇੰਦਰਪਾਲ ਸਿੰਘ ਨੇ ਦੱਸਿਆ ਕਿ ਅੱਜ ਉਹ ਦਫ਼ਤਰ ਦੇ ਵਿਚ ਆਪਣੀ ਗੱਡੀ ਦਾ ਕੰਮ ਕਰਵਾਉਣ ਸਬੰਧੀ ਆਏ ਸਨ ਪਰ ਉਹ ਦੂਜੀ ਵਾਰ ਦਫ਼ਤਰ ਵਿਚ ਆਏ ਹਨ ਪਰ ਜਿਸ ਮੁਲਾਜ਼ਮ ਨੇ ਉਹਨਾਂ ਦਾ ਕੰਮ ਕਰਨਾ ਹੈ ਉਹ ਫਿਲਹਾਲ ਛੁੱਟੀ ਉੱਤੇ ਹੈ। ਉਨ੍ਹਾਂ ਦੱਸਿਆ ਕਿ ਲੁਧਿਆਣਾ ਦੇ ਮਾਡਲ ਟਾਉਨ ਇਲਾਕੇ ਦੇ ਰਹਿਣ ਵਾਲੇ ਹਨ। ਜਦਕਿ ਦੂਜੇ ਪਾਸੇ ਆਰ ਟੀ ਏ ਲੁਧਿਆਣਾ ਪੂਨਮਪ੍ਰੀਤ ਨੂੰ ਫੋਨ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਉਹ ਸਾਡੇ ਵਲ ਹਲਕੇ ਦੇ ਵਿੱਚ ਆਏ ਹੋਏ ਹਨ ਅਤੇ ਫੀਲਡ ਵਿੱਚ ਕੰਮ ਕਰ ਰਹੇ ਨੇ।