ਲੁਧਿਆਣਾ: ਜ਼ਿਲ੍ਹੇ ਦੇ ਡੀ ਐਸ ਪੀ ਬਲਵਿੰਦਰ ਸਿੰਘ ਸੇਖੋਂ ਨੂੰ ਗ੍ਰਹਿ ਮੰਤਰਾਲੇ ਦੇ ਵੱਲੋਂ ਬਰਖ਼ਾਸਤ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਲੰਮੇਂ ਸਮੇਂ ਤੋਂ ਸੇਖੋਂ ਮੁਅੱਤਲੀ ‘ਤੇ ਚੱਲ ਰਹੇ ਸਨ। ਜਾਣਕਾਰੀ ਇਹ ਵੀ ਮਿਲੀ ਹੈ ਕਿ ਸਰਕਾਰ ਵਿਰੁੱਧ ਗਤੀਵਿਧਿਆਂ ਅਤੇ ਕੁਝ ਹੋਰ ਮਾਮਲਿਆਂ ਨੂੰ ਲੈਕੇ ਉਨ੍ਹਾਂ ਨੂੰ ਬਰਖਾਸਤ ਕੀਤਾ ਗਿਆ ਹੈ।
ਜਿਕਰਯੋਗ ਹੈ ਕਿ ਡੀ ਐਸ ਪੀ ਬਲਵਿੰਦਰ ਸੇਖੋਂ ਦੀ ਕੁਝ ਸਮੇਂ ਪਹਿਲਾਂ ਮੰਤਰੀ ਭਾਰਤ ਭੂਸ਼ਣ ਆਸ਼ੂ ਨਾਲ ਕੁਝ ਮਸਲਿਆਂ ਨੂੰ ਲੈਕੇ ਵਿਵਾਦ ਹੋਇਆ ਸੀ, ਜਿਸ ਤੋਂ ਬਾਅਦ ਉਸ ਵਿਵਾਦ ਦੀ ਆਡੀਓ ਕਾਫੀ ਵਾਇਰਲ ਹੋਈ ਸੀ ਤੇ ਉਹ ਆਡੀਓ ਕਾਫੀ ਚਰਚਾ ਦਾ ਵਿਸ਼ਾ ਵੀ ਬਣੀ ਸੀ।
ਗੌਰਤਲਬ ਹੈ ਕਿ ਕੈਬਨਿਟ ਮੰਤਰੀ ਦੇ ਨਾਲ ਪਹਿਲਾਂ ਹੀ ਉਨ੍ਹਾਂ ਦਾ ਵਿਵਾਦ ਚੱਲ ਰਿਹਾ ਸੀ ਅਤੇ ਹੁਣ ਉਨ੍ਹਾਂ ਦੀ ਬਰਖ਼ਾਸਤੀ ਨੇ ਇੱਕ ਨਵੀਂ ਚਰਚਾ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਬਰਖ਼ਾਸਤ ਕੀਤੇ ਡੀ.ਐਸ.ਪੀ ਸੇਖੋਂ ਵਲੋਂ ਹੁਣ ਤੱਕ ਕੋਈ ਵੀ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ।