ਲੁਧਿਆਣਾ: ਪੰਜਾਬ ਦੇ ਬਹੁਤ ਸਾਰੇ ਗਰੀਬ ਪਰਿਵਾਰ ਕੱਚੇ ਮਕਾਨਾਂ ਦੀ ਗ੍ਰਾਂਟ ਦੀ ਉਡੀਕ 'ਚ ਹਨ। ਅਜਿਹੇ ਪਰਿਵਾਰ (Family) ਵੀ ਹਨ ਜੋ ਇਸ ਗ੍ਰਾਂਟ ਦੀ ਉਡੀਕ ‘ਚ ਆਪਣੇ ਸਿਰ ਤੋਂ ਛੱਤ ਵੀ ਢਾਹ ਚੁੱਕੇ ਹਨ ਅਤੇ ਗ੍ਰਾਂਟ ਨਾ ਮਿਲਣ ਕਰਕੇ ਹੁਣ ਖੱਜਲ-ਖੁਆਰ ਹੋ ਰਹੇ ਹਨ। ਅਜਿਹੇ ਹੀ ਇੱਕ ਪਰਿਵਾਰ ਦੇ ਮੁਖੀ ਨੇ ਨੇਤਰਹੀਣ ਹੋਣ ਦੇ ਬਾਵਜੂਦ ਖੰਨਾ ਵਿਖੇ ਗ੍ਰਾਂਟ ਨਾ ਮਿਲਣ ਦੇ ਰੋਸ ਵਜੋਂ ਬੀ.ਡੀ.ਪੀ.ਓ. ਦਫ਼ਤਰ (BDPO Office) ਬਾਹਰ ਜੀ.ਟੀ. ਰੋਡ ਉਪਰ ਆਪਣੀ ਪਤਨੀ ਸਮੇਤ ਬੈਠ ਕੇ ਧਰਨਾ ਲਾ ਦਿੱਤਾ।
ਇਹ ਬਜ਼ੁਰਗ ਜੋੜਾ ਅੱਖਾਂ ਦੀ ਰੌਸ਼ਨੀ ਨਾ ਹੋਣ ਕਰਕੇ ਹਨ੍ਹੇਰੀ ਦੁਨੀਆਂ ‘ਚ ਜ਼ਿੰਦਗੀ ਗੁਜ਼ਾਰ ਰਹੇ ਹਨ। ਇਸ ਵਿਅਕਤੀ ਦਾ ਕਹਿਣਾ ਹੈ ਕਿ ਉਸ ਤੋਂ ਇਸ ਕੰਮ ਲਈ ਪਹਿਲਾਂ 5 ਹਜ਼ਾਰ ਰੁਪਏ ਦੀ ਰਿਸ਼ਵਤ (Bribe of 5 thousand rupees) ਵੀ ਲਈ ਗਈ ਹੈ। ਇਸ ਮੌਕੇ ਪੀੜਤ ਨੇ ਬੀਡੀਪੀਓ (BDPO) ‘ਤੇ ਗਾਲੀ-ਗਲੋਚ ਅਤੇ ਦਫ਼ਤਰ ਵਿੱਚੋਂ ਧੱਕੇ ਮਾਰ ਕੇ ਬਾਹਰ ਕੱਢਣ ਦੇ ਵੀ ਇਲਜ਼ਾਮ ਲਗਾਏ ਹਨ। ਜਿਸ ਦੇ ਰੋਸ ਵਜੋਂ ਉਹ ਸੜਕ ਉਪਰ ਲੇਟ ਗਿਆ ਅਤੇ ਟਰੈਫਿਕ ਜਾਮ ਕਰ ਦਿੱਤੀ। ਹਾਲਾਂਕਿ ਮੌਕੇ ‘ਤੇ ਮੌਜੂਦ ਪੁਲਿਸ ਮੁਲਾਜ਼ਮ ਨੇ ਉਸ ਨੂੰ ਸੜਕ ਤੋਂ ਉਠਾਇਆ ਅਤੇ ਬੀ.ਡੀ.ਪੀ.ਓ. ਦੇ ਦਫ਼ਤਰ ਲੈ ਗਿਆ, ਜਿੱਥੇ ਉਨ੍ਹਾਂ ਨੂੰ ਜਲਦ ਉਨ੍ਹਾਂ ਦੀ ਸਮੱਸਿਆ ਦੇ ਹੱਲ ਦਾ ਭਰੋਸਾ ਦਿੱਤਾ ਗਿਆ ਹੈ।
ਪਿੰਡ ਬਾਹੋਮਾਜਰਾ (Village Bahomajra) ਦੇ ਰਹਿਣ ਵਾਲੇ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਸ ਦੀ ਅੱਖਾਂ ਦੀ ਰੌਸ਼ਨੀ ਨਹੀਂ ਹੈ। ਉਸ ਦਾ ਮਕਾਨ ਕੱਚਾ ਸੀ, ਜਿਸ ਨੂੰ ਪੱਕਾ ਕਰਨ ਲਈ ਸਰਕਾਰੀ ਯੋਜਨਾ ਦੇ ਅਧੀਨ ਗ੍ਰਾਂਟ ਆਈ ਹੋਈ ਹੈ ਅਤੇ ਗ੍ਰਾਂਟ ਆਉਣ ‘ਤੇ ਇਸ ਬਜ਼ੁਰਗ ਵੱਲੋਂ ਆਪਣਾ ਮਕਾਨ ਢਾਹ ਦਿੱਤਾ ਗਿਆ, ਪਰ ਬਾਅਦ ਵਿੱਚ ਬੀਡੀਪੀਓ ਦਫ਼ਤਰ (BDPO Office) ਨੇ ਉਨ੍ਹਾਂ ਦੀ ਗ੍ਰਾਂਟ ਰੋਕ ਲਈ, ਜਿਸ ਤੋਂ ਬਾਅਦ ਹੁਣ ਉਨ੍ਹਾਂ ਦੇ ਸਿਰ ‘ਤੇ ਛੱਤ ਵੀ ਨਹੀਂ ਹੈ।
ਦੂਜੇ ਪਾਸੇ ਬੀ.ਡੀ.ਪੀ.ਓ. ਰਾਜਵਿੰਦਰ ਸਿੰਘ ਨੇ ਇਨ੍ਹਾਂ ਸਾਰੇ ਇਲਜ਼ਾਮ ਨੂੰ ਬੇਬੁਨਿਆਦ ਦੱਸਿਆ ਅਤੇ ਕਿਹਾ ਕਿ ਉਨ੍ਹਾਂ ਦੀ ਗ੍ਰਾਂਟ ਪਹਿਲਾਂ ਆਈ ਸੀ, ਪਰ ਉਹ ਕਿਸੇ ਕਾਰਨ ਮੁੜ ਤੋਂ ਵਾਪਸ ਚਲੇ ਗਈ।
ਇਹ ਵੀ ਪੜ੍ਹੋ: