ETV Bharat / state

ਰੇਲਵੇ 'ਚ ਠੇਕੇ 'ਤੇ ਕੰਮ ਕਰਨ ਵਾਲੇ ਮੁਲਾਜ਼ਮ ਪ੍ਰੇਸ਼ਾਨ, ਸਟੇਸ਼ਨ ਤੋਂ ਕੁਲੀ ਗ਼ਾਇਬ - ਕਿਸਾਨਾਂ ਦਾ ਪ੍ਰਦਰਸ਼ਨ

ਕਿਸਾਨਾਂ ਦੇ ਪ੍ਰਦਰਸ਼ਨ ਕਰ ਕੇ ਮਾਲ-ਗੱਡੀਆਂ ਅਤੇ ਸਵਾਰੀ-ਗੱਡੀਆਂ ਉੱਤੇ ਰੋਕ ਕਾਰਨ ਵਪਾਰੀਆਂ, ਸਫ਼ਾਈ ਕਰਮਚਾਰੀਆਂ ਅਤੇ ਕੁਲੀਆਂ ਨੂੰ ਕਈ ਤਰ੍ਹਾਂ ਦੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਰੇਲਵੇ 'ਚ ਠੇਕੇ 'ਤੇ ਕੰਮ ਕਰਨ ਵਾਲੇ ਮੁਲਾਜ਼ਮ ਪ੍ਰੇਸ਼ਾਨ

author img

By

Published : Oct 26, 2020, 8:27 PM IST

ਲੁਧਿਆਣਾ: ਪਹਿਲਾਂ ਕੋਰੋਨਾ ਮਹਾਂਮਾਰੀ ਅਤੇ ਫ਼ਿਰ ਕਿਸਾਨ ਅੰਦੋਲਨ ਕਰ ਕੇ ਰੇਲਵੇ ਵਿਭਾਗ ਅਧੀਨ ਠੇਕੇ ਉੱਤੇ ਕੰਮ ਕਰਨ ਵਾਲੇ ਮੁਲਾਜ਼ਮ ਦੋ ਵਕਤ ਦੀ ਰੋਟੀ ਨੂੰ ਵੀ ਤਰਸ ਰਹੇ ਹਨ। ਰੇਲ ਆਵਾਜਾਈ ਬੰਦ ਹੈ, ਜਿਸ ਕਰ ਕੇ ਹਾਲਾਤ ਇਹ ਹੋ ਗਏ ਹਨ ਕਿ ਲੁਧਿਆਣਾ ਰੇਲਵੇ ਸਟੇਸ਼ਨ ਉੱਤੇ ਹੁਣ ਇੱਕ ਵੀ ਕੁਲੀ ਵਿਖਾਈ ਨਹੀਂ ਦਿੰਦਾ। ਠੇਕੇ ਉੱਤੇ ਕੰਮ ਕਰਨ ਵਾਲੇ ਸਫ਼ਾਈ ਕਰਮਚਾਰੀ, ਮਾਲ ਦੀ ਢੋਆ-ਢੁਆਈ ਕਰਨ ਵਾਲੇ ਅੱਧੀ ਤੋਂ ਵੀ ਘੱਟ ਤਨਖ਼ਾਹ ਉੱਤੇ ਕੰਮ ਕਰ ਰਹੇ ਹਨ।

ਲੁਧਿਆਣਾ ਰੇਲਵੇ ਸਟੇਸ਼ਨ ਦੀ ਸਾਫ਼-ਸਫ਼ਾਈ ਕਰਨ ਵਾਲੀ ਸਵਿਤਾ ਨੇ ਦੱਸਿਆ ਕਿ ਕੋਰੋਨਾ ਦਰਮਿਆਨ ਇਨ੍ਹਾਂ ਦੇ ਹਾਲਾਤ ਕਾਫ਼ੀ ਖ਼ਰਾਬ ਹੋ ਗਏ ਸਨ। ਉਸ ਨੇ ਦੱਸਿਆ ਕਿ ਲੌਕਡਾਊਨ ਤੋਂ ਪਹਿਲਾਂ ਉਸ ਨੂੰ 7 ਹਜ਼ਾਰ ਰੁਪਏ ਪ੍ਰਤੀ ਮਹੀਨਾ ਤਨਖ਼ਾਹ ਮਿਲਦੀ ਸੀ, ਜੋ ਕਿ ਹੁਣ 3 ਹਜ਼ਾਰ ਰੁਪਏ ਪ੍ਰਤੀ ਮਹੀਨਾ ਹੀ ਮਿਲਦੀ ਹੈ।

ਵੇਖੋ ਵੀਡੀਓ।

ਉਸ ਦਾ ਕਹਿਣਾ ਹੈ ਕਿ ਇਨੀਂ ਘੱਟ ਤਨਖ਼ਾਹ ਉੱਤੇ ਕੰਮ ਕਰਨਾ ਉਸ ਦੀ ਮਜਬੂਰੀ ਹੈ। ਉਸ ਦਾ ਕਹਿਣਾ ਹੈ ਕਿ 3 ਹਜ਼ਾਰ ਤਾਂ ਉਸ ਦੇ ਘਰ ਦਾ ਕਿਰਾਇਆ ਹੈ। ਉਸ ਨੇ ਦੱਸਿਆ ਕਿ ਜੇ ਤਨਖ਼ਾਹ ਸਬੰਧੀ ਉਹ ਠੇਕੇਦਾਰ ਨੂੰ ਸ਼ਿਕਾਇਤ ਵੀ ਕਰਦੇ ਹਨ ਤਾਂ ਉਸ ਨੂੰ ਨੌਕਰੀਓਂ ਕੱਢ ਦੇਣ ਦੀਆਂ ਧਮਕੀਆਂ ਦਿੰਦਾ ਹੈ।

ਉਥੇ ਹੀ ਮਾਲ ਗੋਦਾਮ ਵਿੱਚ ਕੰਮ ਕਰਨ ਵਾਲੇ ਰਾਜੂ ਨੇ ਕਿਹਾ ਹੈ ਕਿ ਪਹਿਲਾਂ ਕੋਰੋਨਾ ਮਹਾਂਮਾਰੀ ਅਤੇ ਫ਼ਿਰ ਹੁਣ ਕਿਸਾਨ ਅੰਦੋਲਨ ਕਰ ਕੇ ਉਨ੍ਹਾਂ ਦਾ ਕੰਮ ਪੂਰੀ ਤਰ੍ਹਾਂ ਠੱਪ ਹੋ ਗਿਆ ਹੈ। ਉਸ ਨੇ ਦੱਸਿਆ ਕਿ ਇੱਕ ਮਹੀਨੇ ਤੋਂ ਜ਼ਿਆਦਾ ਦਾ ਸਮਾਂ ਹੋ ਗਿਆ ਹੈ, ਲੋਕਾਂ ਦਾ ਮਾਲ ਉਵੇਂ ਦਾ ਉਵੇਂ ਹੀ ਪਿਆ ਹੈ, ਜਿਸ ਕਰ ਕੇ ਵਪਾਰੀਆਂ ਨੂੰ ਕਾਫ਼ੀ ਨੁਕਸਾਨ ਹੋ ਰਿਹਾ ਹੈ।

ਠੇਕਾ ਕਰਮਚਾਰੀ ਦਾ ਕਹਿਣਾ ਹੈ ਕਿ ਸਾਨੂੰ ਮਾਲ ਗੱਡੀਆਂ ਦੇ ਚੱਲਣ ਦਾ ਕੋਈ ਵੀ ਫ਼ਾਇਦਾ ਨਹੀਂ ਹੈ, ਸਾਡਾ ਕੰਮ ਦਾ ਸਵਾਰੀ ਗੱਡੀਆਂ ਨਾਲ ਚੱਲਦਾ ਹੈ। ਉਨ੍ਹਾਂ ਕਿਸਾਨਾਂ ਨੂੰ ਕਿਹਾ ਕਿ ਰੇਲਾਂ ਛੱਡੋ ਜਾ ਕੇ ਮੰਤਰੀਆਂ, ਵਿਧਾਇਕਾਂ ਦੇ ਘਰਾਂ ਦੇ ਬਾਹਰ ਪ੍ਰਦਰਸ਼ਨ ਕਰੋ।

ETV Bharat Logo

Copyright © 2025 Ushodaya Enterprises Pvt. Ltd., All Rights Reserved.